ਜਾਗਰਣ ਸੰਵਾਦਦਾਤਾ, ਗੁਰੂਗ੍ਰਾਮ : ਗੈਂਗਸਟਰ ਸੰਦੀਪ ਗਾਡੌਲ ਦੀ ਪ੍ਰੇਮਿਕਾ ਦਿਵਿਆ ਪਾਹੂਜਾ ਦੀ ਹੱਤਿਆ ਤੋਂ ਬਾਅਦ ਲਾਸ਼ ਦੇ ਨਾਲ ਫਰਾਰ ਹੋਏ ਦੋ ਮੁਲਜ਼ਮ ਅਜੇ ਤਕ ਫੜੇ ਨਹੀਂ ਗਏ ਹਨ। ਅੱਠ ਦਿਨਾਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਹੁਣ ਦੋਵਾਂ ਮੁਲਜ਼ਮਾਂ ਸਿਰ 50-50,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਲਾਸ਼ ਬਾਰੇ ਸੂਚਨਾ ਦੇਣ ਵਾਲੇ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

2 ਜਨਵਰੀ ਨੂੰ ਹੋਈ ਸੀ ਦਿਵਿਆ ਦੀ ਹੱਤਿਆ

2 ਜਨਵਰੀ ਨੂੰ ਸ਼ਾਮ 5 ਵਜੇ ਹੋਟਲ ਮਾਲਕ ਅਭਿਜੀਤ ਨੇ ਗੋਲੀ ਮਾਰ ਕੇ ਦਿਵਿਆ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਅਭਿਜੀਤ ਨੇ ਬਲਰਾਜ ਗਿੱਲ ਤੇ ਰਵੀ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਬੁਲਾਇਆ ਸੀ। ਇਸ ਤੋਂ ਬਾਅਦ ਲਾਸ਼ ਨੂੰ BMW ਕਾਰ ਵਿੱਚ ਸੁੱਟਿਆ ਗਿਆ। ਦੋਵੇਂ ਮੁਲਜ਼ਮ ਰਾਤ 11 ਵਜੇ ਬੀ.ਐਮ.ਡਬਲਿਊ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ।

ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਸੀ ਦਿਵਿਆ ਦੀ ਲਾਸ਼

ਸੂਤਰਾਂ ਅਨੁਸਾਰ ਸ਼ੱਕ ਜ਼ਾਹਰ ਕੀਤਾ ਗਿਆ ਕਿ ਦੋਵਾਂ ਨੇ ਦਿਵਿਆ ਦੀ ਲਾਸ਼ ਭਾਖੜਾ ਨਹਿਰ ‘ਚ ਸੁੱਟ ਦਿੱਤੀ ਤੇ ਰੂਪੋਸ਼ ਹੋ ਗਏ। ਅਭਿਜੀਤ ਨੇ ਲਾਸ਼ ਦੇ ਨਿਪਟਾਰੇ ਲਈ ਦੋਵਾਂ ਨੂੰ 10 ਲੱਖ ਰੁਪਏ ਦਿੱਤੇ ਸਨ। ਅੱਠ ਦਿਨ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਦਿਵਿਆ ਦੀ ਲਾਸ਼ ਬਰਾਮਦ ਹੋਈ ਹੈ ਤੇ ਨਾ ਹੀ ਦੋਵੇਂ ਮੁਲਜ਼ਮ ਫੜੇ ਗਏ ਹਨ। ਇਸ ‘ਤੇ ਬੁੱਧਵਾਰ ਨੂੰ ਗੁਰੂਗ੍ਰਾਮ ਪੁਲਿਸ ਨੇ ਦੋਵਾਂ ਦੋਸ਼ੀਆਂ ‘ਤੇ 50-50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਮ੍ਰਿਤਕ ਦੇਹ ਬਾਰੇ ਸੂਚਨਾ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ।