ਸਟੇਟ ਬਿਊਰੋ, ਨਵੀਂ ਦਿੱਲੀ : ਕੜਾਕੇ ਦੀ ਠੰਢ ਦੇ ਵਿਚਕਾਰ ਸ਼ੁੱਕਰਵਾਰ ਨੂੰ ਦਿੱਲੀ ‘ਚ ਸਵੇਰ ਦੇ ਤਾਪਮਾਨ ਵਿਚ ਵਾਧਾ ਹੋਇਆ ਅਤੇ ਪ੍ਰਦੂਸ਼ਣ ਦੇ ਪੱਧਰ ਵਿਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਵੀ ਕੜਾਕੇ ਦੀ ਠੰਢ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਘੱਟੋ-ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ

ਸ਼ੁੱਕਰਵਾਰ ਸਵੇਰੇ ਦਿੱਲੀ ਦਾ ਘੱਟੋ-ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ। ਕੁਝ ਥਾਵਾਂ ‘ਤੇ ਦਰਮਿਆਨੀ ਅਤੇ ਸੰਘਣੀ ਧੁੰਦ ਕਾਰਨ IGI ਹਵਾਈ ਅੱਡੇ ‘ਤੇ ਸਵੇਰੇ 3.30 ਵਜੇ ਵਿਜ਼ੀਬਿਲਟੀ ਦਾ ਪੱਧਰ 150 ਮੀਟਰ ਤੱਕ ਰਹਿ ਗਿਆ। ਇਹ ਪੱਧਰ ਸਵੇਰੇ 5.30 ਵਜੇ ਤੱਕ ਬਣਿਆ ਰਿਹਾ। ਇਸ ਤੋਂ ਬਾਅਦ ਕੁਝ ਸੁਧਾਰ ਹੋਇਆ ਅਤੇ ਇਹ 300 ਮੀਟਰ ‘ਤੇ ਆ ਗਿਆ।

ਦਿਨ ਵੇਲੇ ਨਿਕਲੇਗੀ ਧੁੱਪ

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਦਿਨ ਵੇਲੇ ਆਸਮਾਨ ਸਾਫ਼ ਰਹੇਗਾ। ਸਮੇਂ-ਸਮੇਂ ‘ਤੇ ਧੁੱਪ ਹੋਵੇਗੀ ਪਰ ਧੁੰਦ ਦੀ ਹਲਕੀ ਪਰਤ ਕਾਰਨ ਇਸ ਨਾਲ ਬਹੁਤੀ ਰਾਹਤ ਨਹੀਂ ਮਿਲੇਗੀ। ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਹੋ ਸਕਦਾ ਹੈ। ਕੜਾਕੇ ਦੀ ਠੰਢ ਨਾਲ ਦਿੱਲੀ ਦੇ ਲੋਕ ਦਿਨ ਭਰ ਕੰਬਦੇ ਰਹਿਣਗੇ।

ਅੱਜ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ

ਦੂਜੇ ਪਾਸੇ ਨਵੇਂ ਸਾਲ ਦੇ ਪੰਜਵੇਂ ਦਿਨ ਵੀ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਿਤ ਹਵਾ ਤੋਂ ਰਾਹਤ ਨਹੀਂ ਮਿਲੀ। ਸਵੇਰੇ 9 ਵਜੇ ਦਿੱਲੀ ਦਾ AQI 356 ਦਰਜ ਕੀਤਾ ਗਿਆ, ਜੋ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ।