ਜਾਸ, ਗੁਰੂਗ੍ਰਾਮ: ਦਿੱਲੀ-ਜੈਪੁਰ ਹਾਈਵੇ ‘ਤੇ ਮੰਗਲਵਾਰ ਨੂੰ ਜੈਗੂਅਰ ਕਾਰ (Jaguar Car) ਨੂੰ ਅੱਗ ਲੱਜਣ ਨਾਲ ਉਹ ਅੱਗ ਦਾ ਗੋਲਾ ਬਣ ਗਈ ਅਤੇ ਵੇਖਦੇ ਹੀ ਵੇਖਦੇ 60 ਲੱਖ ਦੀ ਕਾਰ ਸੜ ਕੇ ਸੁਆਹ ਹੋ ਗਈ।
ਜਾਣਕਾਰੀ ਅਨੁਸਾਰ, ਇਹ ਹਾਦਸਾ ਮਾਨੇਸਰ ਤੋਂ ਅੱਗੇ ਸਹਿਰਾਵਨ ਨੇੜੇ ਵਾਪਰਿਆ, ਜਿੱਥੇ ਜੈਗੂਅਰ ਕਾਰ ਨੂੰ ਅੱਗ ਲੱਗ ਗਈ।
ਕਾਰ ਨੂੰ ਅੱਗ ਲੱਗਣ ਕਾਰ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।


