7th Pay Commission: ਏਜੰਸੀ, ਨਵੀਂ ਦਿੱਲੀ : ਬੁੱਧਵਾਰ ਨੂੰ ਹੋਣ ਵਾਲੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ 7ਵੇਂ ਤਨਖਾਹ ਕਮਿਸ਼ਨ ਤਹਿਤ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA Hike) ‘ਚ ਵਾਧੇ ਦਾ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਵਰਾਤਰੀ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਫੈਸਟੀਵਲ ਗਿਫਟ ਹੋਵੇਗਾ।

ਨਵਰਾਤਰੀ ਤੋਂ ਪਹਿਲਾਂ ਆਖਰੀ ਕੈਬਨਿਟ

ਐਤਵਾਰ ਤੋਂ ਨਵਰਾਤਰੀ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਆਖ਼ਰੀ ਕੈਬਨਿਟ ਮੀਟਿੰਗ ਹੈ। ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਵੇਗੀ। ਬੈਠਕ ‘ਚ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਅਹਿਮ ਐਲਾਨ ਹੋਣ ਦੀ ਉਮੀਦ ਹੈ। 7ਵੇਂ ਤਨਖ਼ਾਹ ਕਮਿਸ਼ਨ ਤਹਿਤ ਮਹਿੰਗਾਈ ਭੱਤੇ ‘ਚ ਵਾਧੇ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।

ਇਹ ਕੈਬਨਿਟ ਮੀਟਿੰਗ ਬੁੱਧਵਾਰ 11 ਅਕਤੂਬਰ ਨੂੰ ਸਵੇਰੇ 10:30 ਵਜੇ ਬੁਲਾਈ ਗਈ ਸੀ। ਮੀਟਿੰਗ ਤੋਂ ਬਾਅਦ ਲਏ ਗਏ ਫੈਸਲਿਆਂ ਦੀ ਅਧਿਕਾਰਤ ਜਾਣਕਾਰੀ ਦਿੱਤੀ ਜਾਵੇਗੀ।

ਕੇਂਦਰੀ ਮੁਲਾਜ਼ਮਾਂ ਨੂੰ ਇੰਝ ਮਿਲੇਗਾ ਫੈਸਟੀਵਲ ਗਿਫਟ

  • ਮਹਿੰਗਾਈ ਭੱਤੇ ਨੂੰ 3 ਫੀਸਦੀ ਤੋਂ ਵਧਾ ਕੇ 42 ਫੀਸਦੀ ਤੋਂ ਵਧਾ ਕੇ 45 ਫੀਸਦੀ ਕਰਨ ਦੀ ਪ੍ਰਬਲ ਸੰਭਾਵਨਾ ਹੈ।
  • ਮਹਿੰਗਾਈ ਭੱਤੇ ‘ਚ ਵਾਧਾ 1 ਜੁਲਾਈ 2023 ਤੋਂ ਲਾਗੂ ਹੋ ਸਕਦਾ ਹੈ।
  • ਮੁਲਾਜ਼ਮ ਜੁਲਾਈ ਤੋਂ ਸਤੰਬਰ ਤਕ ਦੇ ਬਕਾਏ ਦੇ ਨਾਲ ਅਕਤੂਬਰ ਮਹੀਨੇ ਲਈ ਵਧੀਆਂ ਤਨਖਾਹਾਂ ਦੀ ਉਮੀਦ ਕਰ ਸਕਦੇ ਹਨ।
  • ਮੁਲਾਜ਼ਮ ਜੁਲਾਈ ਤੋਂ ਸਤੰਬਰ ਤਕ ਦੇ ਬਕਾਏ ਦੇ ਨਾਲ ਅਕਤੂਬਰ ਮਹੀਨੇ ਲਈ ਵਧੀਆਂ ਤਨਖਾਹਾਂ ਦੀ ਉਮੀਦ ਕਰ ਸਕਦੇ ਹਨ।
  • ਨਵਰਾਤਰੀ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। 24 ਅਕਤੂਬਰ ਨੂੰ ਦੁਸਹਿਰੇ ਨਾਲ ਨਵਰਾਤਰੀ ਤਿਉਹਾਰ ਦੀ ਸਮਾਪਤੀ ਹੋਵੇਗੀ।
  • ਇਸ ਫੈਸਲੇ ਨਾਲ 47 ਲੱਖ ਮੁਲਾਜ਼ਮਾਂ ਅਤੇ 68 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।