Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Poems

chappri da pani

By uscreative Published 1 min read

ਛੱਪੜੀ ਦਾ ਪਾਣੀ
ਗੁਰਪ੍ਰੀਤ ਸਿੰਘ, ਯੂ. ਐਸ. ਏ.

ਛੱਪੜੀ ਦੇ ਪਾਣੀ ਨੂੰ ਜਾਹ ਪੁੱਛਿਆ,
ਤੂੰ ਇਹ ਕੀ ਹੈ, ਹਾਲ ਬਣਾਇਆ?
ਤੂੰ ਤੇ ਸੀ, ਬੜਾ ਹੀ ਨਿਰਮਲ,
ਹੈਂਅ ਤੂੰ ਕੀ ਏ ਭੇਸ ਬਣਾਇਆ !
ਖੜਾ ਪਾਣੀ ਰੋਵੇ, ਵਿਥਿਆ ਦੱਸਦਾ,
ਮੈ ਵੀ ਸੀ ਨਦੀ ਵਿੱਚ ਵਗਦਾ |
ਆਈ ਇੱਕ ਛੱਲ ਕੋਈ ਅਜਿਹੀ,
ਮੈ ਵਿਛੜਿਆ ਆਪਣੇ ਅਸਲੇ ਤੋਂ ਹੀ|
ਚੱਲਣਾ ਹੀ ਹੈ ਜ਼ਿੰਦਗੀ,
ਰੁਕਣਾ ਮੌਤ ਦੀ ਨਿਸ਼ਾਨੀ|
ਉਪਰੋਂ ਮੈ ਹਾਂ ਵਿਛੜਿਆ,
ਇਹ ਹੈ ਮੇਰੀ ਕਹਾਣੀ|
ਰੋਗ ਦੱਸ ਵੇ ਪਾਣੀਆਂ ਤੇਰਾ,
ਕੀਕਣ ਦੂਰ ਕਰਾਵਾਂ ?
ਦੁਰਗੰਧ ਦੂਰ ਕਰਨ ਲਈ ਤੇਰੀ,
ਕੀ ਅਤਰ ਫੁਲੇਲ ਲਿਆਵਾਂ?
ਜ਼ਖਮਾਂ ਤੇ ਲੂਣ ਨਾ ਛਿੜਕ” ਪ੍ਰੀਤ”
ਪਾਣੀ ਮੈਨੂੰ ਤਾੜ ਲਗਾਈ|
ਜੇ ਲੋੜੇ ਮੈ ਹੋਵਾਂ ਨਿਰਮਲ,
ਮੈਨੂੰ ਮੁੜ ਨਦੀ ਸੰਗ ਮਿਲਾਈ|

uscreative Punjab Guardian · Surrey
ਸੰਬੰਧਿਤ ਖ਼ਬਰਾਂ Related Poems →
Share on WhatsApp