Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Poems

Surat rubaiya

By uscreative Published 1 min read

ਜਦ ਯਾਦ ਤੁਸਾਂ ਦੀ ਆਉਂਦੀ ਏ|
ਮੇਰੀ ਨੀਚਤਾ ਮੈਨੂੰ ਸਮਝ ਆਉਂਦੀ ਏ ||
ਜਦ ਯਾਦ ਤੁਸਾਂ ਦੀ ਉੱਡਦੀ ਏ|
ਆਪਣੀ ਹਸਤੀ ਬਣ ਆਉਂਦੀ ਏ||
ਇਸ ਵਾਰੀ ਯਾਦ ਘੁੱਟ ਫੜ ਲਵਾਂਗਾ|
ਹੁਣ ਨੀਚਤਾ ਹੀ ਮਨ ਭਾਉਂਦੀ ਏ ||

ਵੇਲ ਰੁਲਦੀ ਥੱਲੇ ਅੰਗ ਭਨਾਵੇ,
ਕੱਢੋ ਇਸ ਜੂਨੀ’ਚੋ ਤਰਲੇ ਪਾਵੇ|
ਰੱਸੀ ਦਾ ਸਹਾਰਾ ਮਿਲਿਆ ਜੇਕਰ,
ਵਾਹ! ਕਿਹਾ ਤੇਰਾ ਰੂਪ ਸੁਹਾਵੇ|

ਸੁਰਤ ਦੀ ਨਹੀ ਹੁੰਦੀ ਸਾਰ ਏ|
ਸੁਰਤ ਨੇ ਕੀਤਾ ਮਨੁੱਖ ਤਾਰ ਤਾਰ ਏ|
ਸੁਰਤ ਦੇ ਚੱਪੂ ਘੜੇ ਜੇਕਰ ਕੋਈ,
ਸੁਰਤ ਹੀ ਕਰਦੀ ਬੇੜਾ ਪਾਰ ਏ|

ਸੁਰਤਾਂ ਦੀ ਕੀ, ਕਹਿੰਦੇ ਹੋ,
ਸੁਰਤ ਪਈ ਤਮਾਸ਼ੇ ਕਰਦੀ|
ਚੜ੍ਹਦਾ ਲਹਿੰਦਾ, ਨਾ ਵੇਖੇ, ਟੋਇਆ ਟਿੱਬਾ,
ਹਰ ਥਾਂ ਪੱਬ ਹੈ ਧਰਦੀ|
ਸਬੱਬ ਜੇਕਰ ਬਣ ਆਵੇ,
ਕੋਈ ਦਇਆ ਦੇ ਘਰ ਆਕੇ,
ਗੁੱਝੀ ਰਮਜ਼ ਜਗਾ ਜਾਵੇ,
ਸੁਰਤ ਸਾਰ ਬਣ ਆਉਂਦੀ|

ਉੱਡੀ ਅਕਾਸ਼ਾਂ ਦੇ ਵਿੱਚ ਗੁੱਡੀ,
ਥੱਲੇ ਖੜਾ ਡੋਰ ਹਿਲਾਵਦਾਂ|
ਲੱਖਾਂ ਬੁੱਲ੍ਹੇ ਧੱਕਣ ਆ ਕੇ,
ਖ਼ਾਲੀ ਹਰ ਕੋਈ ਜਾਂਵਦਾ|
ਉਂਗਲੀ ਆਸਰੇ ਹੋਈ ਖੇਡ ਸਾਰੀ;
ਡੋਰ ‘ਚ ਹੁੰਦੀ ਨਾ ਸੁਰਤ ਜੇਕਰ,
ਉਂਗਲ, ਕੀ ਕਰ ਸਕਣਾ ਸੀ ਵਿਚਾਰੀ|
ਤਾਂ ਤੇ ਸੁਰਤ ਨੇ ਸਾਰੀ ਰਾਸ ਰਚਾਈ,
ਸੂਰਤ ਹੀ ਬਣਦੀ ਦਾਰੂ,ਸੁਰਤੇ ਮੇਲ ਮਿਲਾਈ|

uscreative Punjab Guardian · Surrey
ਸੰਬੰਧਿਤ ਖ਼ਬਰਾਂ Related Poems →
Share on WhatsApp