ਜਾਸ, ਨਵੀਂ ਦਿੱਲੀ : Blast near Embassy of Israel : ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਦੇ ਪਿੱਛੇ ਖਾਲੀ ਪਲਾਟ ‘ਚ ਧਮਾਕੇ ਦੀ ਸੂਚਨਾ ਮਿਲੀ ਹੈ। ਮੌਕੇ ‘ਤੇ ਸੁਰੱਖਿਆ ਬਲ ਪਹੁੰਚ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਆਸਪਾਸ ਦੇ ਇਲਾਕੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਜਾਣਕਾਰੀ ਅਨੁਸਾਰ, ਕਿਸੇ ਨੇ ਪੀਸੀਆਰ ਨੂੰ ਫੋਨ ਕਰ ਕੇ ਧਮਾਕੇ ਦੀ ਜਾਣਕਾਰੀ ਦਿੱਤੀ ਸੀ।

ਘਟਨਾ ਲਗਪਗ ਸੱਤ ਵਜੇ ਦੇ ਆਸਪਾਸ ਹੋਈ ਹੈ। ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟ ਗਈ ਹੈ। ਜਾਂਚ ਤੋਂ ਪਤਾ ਲੱਗੇਗਾ ਕਿ ਧਮਾਕਾ ਕਿਵੇਂ ਹੋਇਆ ਅਤੇ ਕਿਸ ਨੇ ਕੀਤਾ।

ਦੱਸ ਦੇਈਏ ਕਿ 2021 ‘ਚ ਵੀ ਨਵੇਂ ਸਾਲ ਮੌਕੇ ਇੱਥੇ ਹੀ ਕਾਰ ‘ਚ ਧਮਾਕਾ ਹੋਇਆ ਸੀ, ਜਿੱਥੇ ਕਾਰ ‘ਚ ਪਿਛੇ ਵੱਲ ਬੰਬ ਨੂੰ ਚਿਪਕਾ ਦਿੱਤਾ ਗਿਆ ਸੀ।

ਦੋ ਸਾਲ ਪਹਿਲਾਂ ਵੀ ਹੋਇਆ ਸੀ ਧਮਾਕਾ

29 ਜਨਵਰੀ 2021 ਨੂੰ ਅੰਬੈਂਸੀ ਦੇ ਨੇੜੇ ਸ਼ਾਮ ਨੂੰ ਧਮਾਕਾ ਹੋਇਆ ਸੀ। ਬੰਬ ਧਮਾਕਾ ਹੋਣ ਨਾਲ ਕੁਝ ਦੇਰ ਲਈ ਭਾਜੜ ਮੱਚ ਗਈ ਸੀ। ਇਸ ਦੌਰਾਨ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ ਸੀ। ਧਮਾਕੇ ‘ਚ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਸਨ।

ਸੰਨ 2012 ‘ਚ ਵੀ ਹੋਇਆ ਸੀ ਧਮਾਕਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਇਲੀ ਦੂਤਘਰ ਦੇ ਨੇੜੇ ਕਾਰ ਹਮਲਾ ਹੋਇਆ ਸੀ। ਇਜ਼ਰਾਇਲੀ ਦੂਤਘਰ ਦੇ ਕਾਰ ‘ਚ ਇਹ ਧਮਾਕਾ 2012 ਦੇ ਫਰਵਰੀ ਮਹੀਨੇ ‘ਚ ਹੋਇਆ ਸੀ। ਬਦਮਾਸ਼ਾਂ ਨੇ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦਿੱਲੀ ਪੁਲਿਸ ਅਨੁਸਾਰ ਸਫ਼ਦਰਜੰਗ ਰੋਡ ‘ਤੇ ਬਾਈਕ ‘ਤੇ ਸਵਾਰ ਹੋ ਕੇ ਦੋ ਹਮਲਾਵਰ ਦੂਤਘਰ ਦੇ ਨੇੜੇ ਆਏ ਸਨ। ਦੂਤਘਰ ਦੀ ਇਨੋਵਾ ਗੱਡੀ ਦੀ ਖਿੜਕੀ ‘ਤੇ ਕੁ ਚਿਪਕਾ ਕੇ ਫਰਾਰ ਹੋ ਗਏ। ਇਸ ਤੋਂ ਕੁਝ ਮਿੰਟ ਬਾਅਦ ਹੀ ਧਮਾਕਾ ਹੋ ਗਿਆ।