Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

BJP ਤੇ RSS ‘ਤੇ ਹੱਲਾ ਬੋਲ ਰਾਹੁਲ ਵੱਲੋਂ ਮਿਸ਼ਨ 2019 ਦਾ ਆਗਾਜ਼

By Admin Published 2 min read

ਨਵੀਂ ਦਿੱਲੀ: ਕਾਂਗਰਸ ਨੇ ਮਿਸ਼ਨ 2019 ਦਾ ਆਗਾਜ਼ ਕਰਦਿਆਂ ਬੀਜੇਪੀ ਤੇ ਆਰਐਸਐਸ ਨੂੰ ਨਿਸ਼ਾਨਾ ਬਣਾਇਆ ਹੈ। ਅੱਜ ਕਾਂਗਰਸ ਦੇ 84ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਬੀਜੇਪੀ ਤੇ ਰਾਸ਼ਟਰੀ ਸੋਇਮ ਸੇਵਕ ਸੰਘ ‘ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਸੰਘ ਤੇ ਬੀਜੇਪੀ ਦੀ ਤੁਲਨਾ ਕੌਰਵਾਂ ਨਾਲ ਕੀਤੀ।

ਰਾਹੁਲ ਨੇ ਕਾਂਗਰਸ ਦੀ ਤੁਲਨਾ ਪਾਂਡਵਾਂ ਨਾਲ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਬੀਜੇਪੀ ਤਾਕਤ ਦੇ ਨਸ਼ੇ ‘ਚ ਸੱਤਾ ਦੀ ਲੜਾਈ ਲੜ ਰਹੀ ਹੈ, ਦੂਜੇ ਪਾਸੇ ਕਾਂਗਰਸ ਸੱਚਾਈ ਦੀ ਲੜਾਈ ਲੜ ਰਹੀ ਹੈ। ਰਾਹੁਲ ਨੇ ਬੈਂਕਿੰਗ ਘੁਟਾਲੇ, ਐਗਜ਼ਾਮ ਘੁਟਾਲੇ, ਕਿਸਾਨਾਂ ਦੀ ਖੁਦਕੁਸ਼ੀ ਦੇ ਮੁੱਦੇ ਉਠਾਏ। ਅਮਿਤ ਸ਼ਾਹ ‘ਤੇ ਵਾਰ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਕਤਲ ਦੇ ਮੁਲਜ਼ਮ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾ ਲਿਆ ਹੈ।

ਰਾਹੁਲ ਨੇ ਭਾਸ਼ਨ ਦੀ ਸ਼ੁਰੂਆਤ ਮਹਾਭਾਰਤ ਦੇ ਉਦਾਹਰਣ ਨਾਲ ਕੀਤੀ। ਉਨ੍ਹਾਂ ਕਿਹਾ,”ਹਜ਼ਾਰਾਂ ਸਾਲ ਪਹਿਲਾਂ ਇੱਕ ਵੱਡਾ ਯੁੱਧ ਲੜਿਆ ਗਿਆ। ਕੁਰੂਕੁਸ਼ੇਤਰ ਦਾ ਯੁੱਧ। ਕੌਰਵ ਸ਼ਕਤੀਸ਼ਾਲੀ ਸਨ। ਤਾਕਤ ਦੇ ਨਸ਼ੇ ‘ਚ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਮਹਾਨ ਹਨ। ਪਾਂਡਵ ਉਦਾਰ ਸਨ। ਜ਼ਿਆਦਾ ਨਹੀਂ ਬੋਲਦੇ ਸਨ। ਪੰਜ ਭਰਾ ਸਨ, ਜਿਨ੍ਹਾਂ ਨੇ ਹਾਲ ‘ਚ ਸਭ ਕੁਝ ਗਵਾ ਦਿੱਤਾ ਪਰ ਕੌਰਵਾਂ ਤੋਂ ਵੱਖ ਉਨ੍ਹਾਂ ਨੇ ਸੱਚਾਈ ਦੀ ਲੜਾਈ ਲੜੀ।” ਰਾਹੁਲ ਨੇ ਕਿਹਾ,”ਬੀਜੇਪੀ ਤੇ ਆਰਐਸਐਸ ਕੌਰਵਾਂ ਦੀ ਤਰ੍ਹਾਂ ਹੀ ਤਾਕਤ ਲਈ ਲੜਨ ਲਈ ਬਣੀ ਹੈ। ਪਾਂਡਵਾਂ ਦੀ ਤਰ੍ਹਾਂ ਕਾਂਗਰਸ ਸੱਚਾਈ ਲਈ ਲੜਨ ਲਈ ਬਣੀ ਹੈ।

ਰਾਹੁਲ ਗਾਂਧੀ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਤੇ ਕ੍ਰਿਕਟ ‘ਚ ਸੱਟੇਬਾਜ਼ੀ ਦੇ ਦੋਸ਼ੀ ਲਲਿਤ ਮੋਦੀ ਦੇ ਉਪਮਾਨ ਤੇ ਪ੍ਰਧਾਨ ਮੰਤਰੀ ਦੇ ਉਪਨਾਮ ਨੂੰ ਲੈ ਕੇ ਤਨਜ਼ ਕੱਸਿਆ। ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਨੀਰਵ ਮੋਦੀ ਹੈ, ਜਿਸ ਨੇ ਸਭ ਤੋਂ ਵੱਡੀ ਚੋਰੀ ਕੀਤੀ। ਲਲਿਤ ਮੋਦੀ ਜਿਸ ਨੇ ਫਿਕਸਿੰਗ ਕੀਤੀ। ਰਾਹੁਲ ਨੇ ਕਿਹਾ ਕਿ ਮੋਦੀ ਨਾਂ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp