ਮਨੋਰੰਜਨ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 17’ ਦਾ ਪਿਛਲਾ ਹਫਤਾ ਅਭਿਸ਼ੇਕ ਕੁਮਾਰ ਦੇ ਏਵੀਕਸ਼ਨ ਕਾਰਨ ਸੁਰਖੀਆਂ ‘ਚ ਰਿਹਾ ਸੀ। ਸ਼ੋਅ ਦੀ ਟੀਆਰਪੀ ਨੇ ਵੀ ਲੰਮੀ ਛਾਲ ਮਾਰੀ ਹੈ। ਪਿਛਲੇ ਵੀਕੈਂਡ ਕਾ ਵਾਰ ਵਿਚ ਸੱਲੂ ਮੀਆਂ ਨੇ ਅਭਿਸ਼ੇਕ ਦੀ ਵਾਪਸੀ ਕਰਵਾਈ ਤੇ ਹੁਣ ਸ਼ੋਅ ਵਿਚ ਆਉਣ ਤੋਂ ਬਾਅਦ ਉਹ ਫਿਰ ਘਰ ਵਾਲਿਆਂ ਨਾਲ ਪੰਗਾ ਲੈਂਦੇ ਨਜ਼ਰ ਆਏ।

ਅਭਿਸ਼ੇਕ ਕੁਮਾਰ ਨੇ ਆਉਂਦਿਆਂ ਹੀ ਕਰ ਦਿੱਤਾ ਹੰਗਾਮਾ

‘ਬਿੱਗ ਬੌਸ 17’ ‘ਚ ਅਭਿਸ਼ੇਕ ਕੁਮਾਰ ਦੀ ਵਾਪਸੀ ਤੋਂ ਕੁਝ ਘਰ ਵਾਲੇ ਖੁਸ਼ ਨਹੀਂ ਹਨ। ਆਉਣ ਵਾਲੇ ਐਪੀਸੋਡਾਂ ਵਿਚ ਉਸ ਦੀ ਅੰਕਿਤਾ ਅਤੇ ਵਿੱਕੀ ਨਾਲ ਜ਼ਬਰਦਸਤ ਲੜਾਈ ਹੋਵੇਗੀ। ਇਸ ਦੀ ਝਲਕ ਹਾਲ ਹੀ ਦੇ ਪ੍ਰੋਮੋ ‘ਚ ਦੇਖਣ ਨੂੰ ਮਿਲੀ। ਪ੍ਰੋਮੋ ਵਿਚ ਦੇਖਿਆ ਜਾ ਸਕਦਾ ਹੈ ਕਿ ਕਮਰੇ ਵਿਚ ਬੈਠੇ ਅਭਿਸ਼ੇਕ ਗੁੱਸੇ ਵਿਚ ਆ ਜਾਂਦੇ ਹਨ ਅਤੇ ਈਸ਼ਾ ਮਾਲਵੀਆ ਨਾਲ ਬਹਿਸ ਹੋ ਜਾਂਦੀ ਹੈ।

ਅੰਕਿਤਾ-ਵਿੱਕੀ ਨਾਲ ਅਭਿਸ਼ੇਕ ਦੀ ਹੋਈ ਲੜਾਈ

ਅਭਿਸ਼ੇਕ ਅਤੇ ਈਸ਼ਾ ਦੀ ਲੜਾਈ ਵਿੱਚ ਅੰਕਿਤਾ ਲੋਖੰਡੇ ਦੀ ਐਂਟਰੀ ਹੋਈ। ਮੁਨੱਵਰ ਨਾਲ ਗੱਲ ਕਰਦਿਆਂ ਅੰਕਿਤਾ ਨੇ ਕਿਹਾ, ‘ਬਹੁਤ ਸਵਾਰਥੀ ਨਿਕਲਿਆ ਉਹ। ਪਾਗਲਾਂ ਵਾਂਗ ਰੋ ਰਹੀ ਸੀ ਮੈਂ ਇਸ ਗਧੇ ਲਈ ।’ ਅੰਕਿਤਾ ਤੋਂ ਬਾਅਦ ਵਿੱਕੀ ਜੈਨ ਵੀ ਅਭਿਸ਼ੇਕ ‘ਤੇ ਵਰ੍ਹਿਆ। ਵਿੱਕੀ ਨੇ ਕਿਹਾ, ‘ਇਸ ਨੂੰ ਕਿਸੇ ਵੀ ਇਨਸਾਨ ਦੀ ਚਿੰਤਾ ਨਹੀਂ ਹੈ।’ ਅਭਿਸ਼ੇਕ ਨੇ ਵਿੱਕੀ ਨੂੰ ਸਾਈਡ ਕਿਰਦਾਰ ਕਿਹਾ। ਪਤੀ ਨੂੰ ਇਹ ਕਹਿਣਾ ‘ਤੇ ਅੰਕਿਤਾ ਨੂੰ ਗੁੱਸਾ ਆ ਜਾਂਦਾ ਹੈ।

ਅਭਿਸ਼ੇਕ ਨੂੰ ਵਾਪਸ ਬੁਲਾਉਣ ‘ਤੇ ਪਛਤਾਈ ਅੰਕਿਤਾ ਨੇ

ਅੰਕਿਤਾ ਲੋਖੰਡੇ ਚੀਕਦੀ ਹੋਈ ਕਹਿੰਦੀ ਹੈ, ‘ਤੂੰ ਕਿਹੜਾ ਹੀਰੋ ਹੋ? ਖਲਨਾਇਕ ਹੋ ਪੂਰੇ ਘਰ ਦੇ।’ ਅੰਕਿਤਾ ਹੀ ਨਹੀਂ ਅਭਿਸ਼ੇਕ ਦੀ ਮੁਨੱਵਰ ਫਾਰੂਕੀ ਨਾਲ ਵੀ ਲੜਾਈ ਹੋਈ ਸੀ। ਜ਼ਿਕਰਯੋਗ ਹੈ ਕਿ ਮੌਜੂਦਾ ਕੈਪਟਨ ਅੰਕਿਤਾ ਨੇ ਸਮਰਥ ਜੁਰੇਲ ਨੂੰ ਥੱਪੜ ਮਾਰਨ ਲਈ ਅਭਿਸ਼ੇਕ ਨੂੰ ਬੇਦਖਲ ਕਰ ਦਿੱਤਾ ਸੀ। ਹਾਲਾਂਕਿ ਵੀਕੈਂਡ ਕਾ ਵਾਰ ਵਿਚ ਸਲਮਾਨ ਖਾਨ ਦੇ ਮਨਾਉਣ ਤੋਂ ਬਾਅਦ ਅੰਕਿਤਾ ਹੀ ਸੀ, ਜੋ ਅਭਿਸ਼ੇਕ ਨੂੰ ਦੁਬਾਰਾ ਮੌਕਾ ਦੇਣ ਲਈ ਰਾਜ਼ੀ ਹੋ ਗਈ ਸੀ। ਬਿੱਗ ਬੌਸ ਦੇ ਘਰ ‘ਚ ਅਜੇ 9 ਮੁਕਾਬਲੇਬਾਜ਼ ਬਾਕੀ ਹਨ। ਸ਼ੋਅ ਦਾ ਫਾਈਨਲ 28 ਜਨਵਰੀ 2024 ਨੂੰ ਹੋਵੇਗਾ।