ਜੇਐੱਨਐੱਨ, ਨਵੀਂ ਦਿੱਲੀ : ਰਿਐਲਿਟੀ ਸ਼ੋਅ ‘ਬਿੱਗ ਬੌਸ ਸੀਜ਼ਨ 17’ ਦੇ ਵੀਕੈਂਡ ਕਾ ਵਾਰ ‘ਚ ਸਲਮਾਨ ਖ਼ਾਨ ਨੇ ਖ਼ਾਨਜ਼ਾਦੀ ਤੋਂ ਲੈ ਕੇ ਐਸ਼ਵਰਿਆ ਸ਼ਰਮਾ ਤੱਕ ਦੀ ਕਲਾਸ ਲਗਾਈ। ਦੀਵਾਲੀ ਸਪੈਸ਼ਲ ਵਿਚ ਕਾਮੇਡੀ ਦਾ ਤੜਕਾ ਲਾਉਣ ਵਾਲੀ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਵੀ ਪਹੁੰਚੇ, ਜਿਨ੍ਹਾਂ ਨੇ ਸਾਰਿਆਂ ਨੂੰ ਹਸਾਉਣ ਦੇ ਨਾਲ-ਨਾਲ ਘਰ ਵਿਚ ਇਕ ਚੰਗਿਆੜੀ ਲਗਾਈ, ਜਿਸ ਨਾਲ ਘਰ ਵਾਲਿਆਂ ‘ਚ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਇਕ ਮੁਕਾਬਲੇਬਾਜ਼ ਦੀ ਗ਼ਲਤੀ ਕਾਰਨ ਪੂਰੇ ਪਰਿਵਾਰ ਵਾਲਿਆਂ ਨੂੰ ਸਜ਼ਾ ਮਿਲੀ।
ਬਿੱਗ ਬੌਸ ਨੇ ਘਰ ਵਾਲਿਆਂ ਨੂੰ ਸੁਣਾਈ ਸਜ਼ਾ
ਹੋਇਆ ਇੰਝ ਕਿ ਦੀਵਾਲੀ ‘ਤੇ ਬਿੱਗ ਬੌਸ ਦੇ ਘਰ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਵਿਗੜ ਗਿਆ। ਅਨੁਰਾਗ ਡੋਭਾਲ ਉਰਫ਼ Babu Baya ਦੀ ਅਚਾਨਕ ਅਰੁਣ ਮਾਸ਼ੇਟੀ ਨਾਲ ਤਕਰਾਰ ਹੋ ਗਈ, ਜਿਸ ਦਾ ਖ਼ਮਿਆਜ਼ਾ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪਿਆ। ਸਜ਼ਾ ਦਾ ਐਲਾਨ ਕਰਦਿਆਂ ਬਿੱਗ ਬੌਸ ਨੇ ਕਿਹਾ ਕਿ ਉਹ ਦੀਵਾਲੀ ‘ਤੇ ਰਸੋਈ ਬੰਦ ਰੱਖਣਗੇ ਤੇ ਕਿਸੇ ਨੂੰ ਖਾਣਾ ਨਹੀਂ ਮਿਲੇਗਾ। ਇਸ ਨਾਲ ਪਰਿਵਾਰਕ ਮੈਂਬਰਾਂ ਦੇ ਚਿਹਰੇ ਮੁਰਝਾ ਗਏ।
ਅਨੁਰਾਗ ਡੋਭਾਲ ਨੇ ਘਰ ‘ਚ ਕੀਤੀ ਭੰਨ-ਤੋੜ
ਨਿਰਮਾਤਾਵਾਂ ਦੁਆਰਾ ਜਾਰੀ ਕੀਤੇ ਗਏ ਨਵੇਂ ਪ੍ਰੋਮੋ ਵਿਚ ਅਨੁਰਾਗ ਡੋਭਾਲ ਤੇ ਅਰੁਣ ਮਾਸ਼ੇਟੀ ਵਿਚਕਾਰ ਲੜਾਈ ਦਿਖਾਈ ਗਈ ਹੈ। ਗੁੱਸੇ ਵਿਚ, ਬਾਬੂ ਆਪਾ ਗੁਆ ਬੈਠਦਾ ਹੈ ਅਤੇ ਮੰਜੇ ‘ਤੇ ਬੈਠੇ ਅਰੁਣ ਦਾ ਕਾਲਰ ਫੜ ਕੇ ਹੱਥੋਪਾਈ ਤੱਕ ਆ ਜਾਂਦਾ ਹੈ। ਦੋਵਾਂ ਵਿਚਾਲੇ ਲੜਾਈ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਅਨੁਰਾਗ ਅਰੁਣ ਨੂੰ ਧੱਕਾ ਮਾਰ ਦਿੰਦਾ ਹੈ।
Don’t Be Shock Agar Finale ke Din trophy 🏆 #AnkitaLokhande ke Hath Me Thama Di @BiggBoss Ne ..
Rubinav 2.0 😂#MunawarFaruqui #BiggBoss17 pic.twitter.com/s6uUvYdbhs
— Baap (@TereBin02) November 12, 2023
ਇੰਨਾ ਹੀ ਨਹੀਂ, ਰਸੋਈ ਵਾਲੇ ਏਰੀਏ ‘ਚ ਅਰੁਣ ਵੱਲੋਂ ਅਨਾੜੀ ਕਹਿਣ ‘ਤੇ ਅਨੁਰਾਹ ਗੁੱਸੇ ‘ਚ ਭਾਂਡੇ ਤੋੜ ਦਿੰਦਾ ਹੈ। ਇਸ ਤੋਂ ਬਾਅਦ ਬਿੱਗ ਬੌਸ ਨੇ ਘਰ ਵਾਲਿਆਂ ਨੂੰ ਗੁੱਸੇ ‘ਚ ਸਜ਼ਾ ਦਿੱਤੀ। ਬਿੱਗ ਬੌਸ ਨੇ ਕਿਹਾ, ‘ ਜੋ ਅਨੁਰਾਗ ਨੇ ਹਰਕਤ ਕੀਤੀ ਹੈ, ਉਸ ਦੀ ਵਜ੍ਹਾ ਕਾਰਨ ਰਸੋਈ ਬੰਦ ਰਹੇਗੀ। ਦੀਵਾਲੀ ਦੀਆਂ ਮੁਬਾਰਕਾਂ।’
ਅੰਕਿਤਾ ਲੋਖੰਡੇ-ਵਿੱਕੀ ਜੈਨ ਵਿਚਕਾਰ ਵਿਗੜੀ ਗੱਲ
ਹਾਲ ਹੀ ਦੇ ਪ੍ਰੋਮੋ ਵਿਚ ਇਹ ਵੀ ਦਿਖਾਇਆ ਗਿਆ ਸੀ ਕਿ ਬਿੱਗ ਬੌਸ ਦੇ ਘਰ ‘ਚ ਰਾਤੋ ਰਾਤ ਮਕਾਨਾਂ ਦੀ ਅਦਲਾ-ਬਦਲੀ ਹੋ ਜਾਂਦੀ ਹੈ। ਵਿੱਕੀ ਜੈਨ ਅੰਕਿਤਾ ਲੋਖੰਡੇ ਨੂੰ ਛੱਡ ਕੇ ਦੂਜੇ ਕਮਰੇ ਵਿਚ ਚਲਾ ਜਾਂਦਾ ਹੈ, ਜਿਸ ਕਾਰਨ ਅਦਾਕਾਰਾ ਨੂੰ ਬਹੁਤ ਗੁੱਸਾ ਆਉਂਦਾ ਹੈ। ਅੰਕਿਤਾ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਵਿੱਕੀ ਬਹੁਤ ਚਲਾਕ ਹੈ ਅਤੇ ਉਸ ਨੇ ਸਿਰਫ਼ ਉਸ ਨੂੰ ਵਰਤਿਆ ਹੈ।


