ਆਨਲਾਈਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਦਾ ਆਉਣ ਵਾਲਾ ਐਪੀਸੋਡ ਕਾਫੀ ਧਮਾਕੇਦਾਰ ਹੋਣ ਵਾਲਾ ਹੈ। ਇਸ ਵਾਰ ਵੀਕੈਂਡ ਕਾ ਵਾਰ ਵਿੱਚ ਦਰਸ਼ਕ ਮੁਨੱਵਰ ਫਾਰੂਕੀ ਬਾਰੇ ਉਹ ਗੱਲਾਂ ਜਾਣ ਸਕਦੇ ਹਨ ਜੋ ਸ਼ਾਇਦ ਉਨ੍ਹਾਂ ਨੇ ਅੱਜ ਤੱਕ ਸੁਣੀਆਂ, ਪੜ੍ਹੀਆਂ ਜਾਂ ਦੇਖੀਆਂ ਨਹੀਂ ਹੋਣਗੀਆਂ। ਇਸ ਹਫ਼ਤੇ ਇਕ ਹੋਰ ਕੰਟੈਸਟੈਂਟ ਦੀ ਵਾਈਲਡ ਕਾਰਡ ਐਂਟਰੀ ਹੋਵੇਗੀ ਤੇ ਇਹ ਕੰਟੈਸਟੈਂਟ ਮੁਨੱਵਰ ਫਾਰੂਕੀ ਦੇ ਹੋਸ਼ ਉਡਾਉਣ ਵਾਲੀ ਹੈ।
‘ਬਿੱਗ ਬੌਸ 17’ ‘ਚ ਆਇਸ਼ਾ ਖਾਨ ਦੀ ਐਂਟਰੀ
ਨਿਰਮਾਤਾਵਾਂ ਨੇ ਨਵੇਂ ਵਾਈਲਡ ਕਾਰਡ ਦਾ ਵੀਡੀਓ ਅਪਲੋਡ ਕੀਤਾ ਹੈ। ਆਇਸ਼ਾ ਖਾਨ ਨੇ ਆਪਣੇ ਐਂਟਰੀ ਫੋਟੋਸ਼ੂਟ ‘ਚ ਖੁਦ ਨੂੰ ਪੇਸ਼ ਕਰਨ ਦੇ ਨਾਲ ਹੀ ਮੁਨੱਵਰ ਬਾਰੇ ਕੁਝ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਮੈਨੂੰ ਆਇਸ਼ਾ ਖਾਨ ਦੇ ਨਾਂ ਨਾਲ ਜਾਣਦੇ ਹੋ। ਮੁਨੱਵਰ ਫਾਰੂਕੀ ਸ਼ੋਅ ਵਿੱਚ ਇੱਕ ਕੰਟੈਸਟੈਂਟ ਹੈ। ਮੇਰਾ ਉਸ ਨਾਲ ਹਿਸਟਰੀ ਹੈ।
‘ਮੁਨੱਵਰ ਜਿਵੇਂ ਦਿਸਦਾ ਹੈ ਉਹ ਹੈ ਨਹੀਂ’
ਉਸਨੇ ਕਿਹਾ, “ਮੁਨੱਵਰ ਜਿਸ ਤਰ੍ਹਾਂ ਦਾ ਦਿਸਦਾ ਹੈ, ਉਹ ਉਸ ਤਰ੍ਹਾਂ ਦਾ ਨਹੀਂ ਹੈ। ਸ਼ੋਅ ‘ਚ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਕਮਿਟੇਡ ਹੋ।” ਉਸ ਨੇ ਕਿਹਾ ਕਿ ਮੁਨੱਵਰ ਨੇ ਉਸ ਨੂੰ ਆਈ ਲਵ ਯੂ ਕਿਹਾ ਸੀ ਤੇ ਵਿਆਹ ਕਰਨ ਦੀ ਗੱਲ ਵੀ ਕੀਤੀ ਸੀ। ਗ਼ਲਤੀਆਂ ਮਾਫ਼ ਕੀਤੀਆਂ ਜਾਂਦੀਆਂ ਹਨ, ਪਾਪ ਨਹੀਂ। ਜਦੋਂ ਉਹ ਸ਼ੋਅ ‘ਚ ਜਾਵੇਗੀ ਤਾਂ ਉਹ ਚਾਹੁੰਦੀ ਹੈ ਕਿ ਮੁਨੱਵਰ ਉਸ ਤੋਂ ਮੁਆਫੀ ਮੰਗੇ।
Kya iss wild card entry se, khul jaayenge Bigg Boss ke ghar mein Munawar ke saare raaz? 😳
Dekhiye #BiggBoss17, Mon-Fri 10PM & Sat-Sun 9:30PM sirf #Colors aur @JioCinema par. #BB17 #BiggBoss@Beingsalmankhan pic.twitter.com/dwyvbwFh05
— ColorsTV (@ColorsTV) December 16, 2023
ਮੁਨੱਵਰ ਨਾਲ ਰਿਸ਼ਤੇ ਬਾਰੇ ਕੀਤੀ ਪੁੱਛਗਿੱਛ
ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਨੱਵਰ ਨੇ ਆਇਸ਼ਾ ਨੂੰ ਕਿਹਾ ਕਿ ਉਸਦਾ ਨਾਜ਼ੀਲਾ ਨਾਲ ਬ੍ਰੇਕਅੱਪ ਹੋ ਗਿਆ ਹੈ ਹਾਲਾਂਕਿ ਇਹ ਸੱਚ ਨਹੀਂ ਸੀ। ਮੁਨੱਵਰ ਨੇ ਉਸ ਨੂੰ ਇੱਕ ਮਿਊਜ਼ਿਕ ਵੀਡੀਓ ਵਿੱਚ ਕਾਸਟ ਕਰਨ ਦੀ ਗੱਲ ਵੀ ਕੀਤੀ ਸੀ ਜੋ ਕਦੇ ਨਹੀਂ ਹੋਇਆ।



