ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਆਪਣੇ ਫਿਨਾਲੇ ਦੀ ਤਿਆਰੀ ਕਰ ਰਿਹਾ ਹੈ। ਸ਼ੋਅ ਨੂੰ ਜਨਵਰੀ ਦੇ ਅੰਤ ਵਿਚ ਆਪਣਾ ਵਿਨਰ ਮਿਲ ਜਾਵੇਗਾ। ਇਸ ਦੌਰਾਨ ਮੇਕਰਜ਼ ਨੇ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮਿਲਣ ਦਾ ਮੌਕਾ ਦਿੱਤਾ। ਬਿੱਗ ਬੌਸ ਦੇ ਘਰ ‘ਚ ਵਿੱਕੀ ਜੈਨ ਦੀ ਮਾਂ ਰੰਜਨਾ ਜੈਨ ਸਭ ਤੋਂ ਜ਼ਿਆਦਾ ਚਰਚਾ ‘ਚ ਰਹੀ। ਉਸ ਨੇ ਬਿੱਗ ਬੌਸ 17 ਵਿਚ ਘਰ ਵਾਲਿਆਂ ਨਾਲ ਖੂਬ ਮਸਤੀ ਕੀਤੀ ਸੀ। ਮੁਨੱਵਰ ਫਾਰੂਕੀ ਤੋਂ ਲੈ ਕੇ ਅਭਿਸ਼ੇਕ ਕੁਮਾਰ ਤੱਕ, ਰੰਜਨਾ ਜੈਨ ਨੇ ਸਾਰਿਆਂ ਦੀ ਲੱਤ ਖਿੱਚੀ।

ਵਿੱਕੀ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਹੈ ਅੰਕਿਤਾ

ਬਿੱਗ ਬੌਸ 17 ਤੋਂ ਬਾਹਰ ਆਉਣ ਤੋਂ ਬਾਅਦ ਰੰਜਨਾ ਜੈਨ ਨੇ ਬੇਟੇ ਵਿੱਕੀ ਜੈਨ ਅਤੇ ਨੂੰਹ ਅੰਕਿਤਾ ਲੋਖੰਡੇ ਬਾਰੇ ਗੱਲ ਕੀਤੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਦੇ ਵਿਆਹ ਦੇ ਖਿਲਾਫ ਸੀ। ਪਿੰਕਵਿਲਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਅੰਕਿਤਾ ਲੋਖੰਡੇ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਅਦਾਕਾਰਾ ਨੇ ਕਿਹਾ ਸੀ ਕਿ ਉਹ ਵਿੱਕੀ ਨਾਲ ਜਲਦੀ ਵਿਆਹ ਕਰਨ ਦੇ ਫੈਸਲੇ ‘ਤੇ ਪਛਤਾ ਰਹੀ ਹੈ।

ਵਿਆਹ ਦੇ ਖਿਲਾਫ ਸੀ ਵਿੱਕੀ ਦਾ ਪਰਿਵਾਰ

ਅੰਕਿਤਾ ਲੋਖੰਡੇ ਦੀ ਸੱਸ ਨੇ ਜਵਾਬ ਦਿੰਦਿਆਂ ਕਿਹਾ, ‘ਦੇਖੋ ਅੰਕਿਤਾ ਨਾਲ ਵਿਆਹ ਵਿੱਕੀ ਨੇ ਕੀਤਾ ਹੈ।’ ਅਸੀਂ ਸਮਰਥਨ ‘ਚ ਨਹੀਂ ਸੀ। ਵਿੱਕੀ ਨੇ ਇਹ ਕੀਤਾ ਹੈ, ਨਿਭਏਗਾ ਵੀ ਹੁਣ ਉਹੀ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇੰਨਾ ਸਭ ਅਸੀਂ ਦੇਖ ਰਹੇ ਹਾਂ ਪਰ ਅਸੀਂ ਉਸ ਨੂੰ ਇੱਕ ਵਾਰ ਵੀ ਕੁਝ ਨਹੀਂ ਕਹਿ ਰਹੇ।ਉਹ ਆਵੇਗਾ ਤੇ ਆਪਣਾ ਰਿਸ਼ਤਾ ਸੁਧਾਰੇਗਾ। ਉਸ ਨੇ ਹੀ ਇਸ ਨੂੰ ਵਿਗਾੜਿਆ ਹੈ ਤੇ ਸੁਧਾਰੇਗਾ ਵੀ ਉਹੀ। ਸਾਨੂੰ ਵਿਸ਼ਵਾਸ ਹੈ ਕਿ ਵਿੱਕੀ ਸਭ ਕੁਝ ਕਰ ਲਵੇਗਾ, ਉਹ ਅਜਿਹਾ ਮੁੰਡਾ ਹੈ।’

ਵਿੱਕੀ ਨੂੰ ਚੱਪਲ ਮਾਰਨਾ ਨਹੀਂ ਆਇਆ ਪਸੰਦ

ਰੰਜਨਾ ਜੈਨ ਨੇ ਵੀ ਅੰਕਿਤਾ ਲੋਖੰਡੇ ਦੇ ਵਿੱਕੀ ਜੈਨ ਚੱਪਲ ਮਾਰਨ ਵਾਲੀ ਹਰਕਤ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ, ‘ਅਜਿਹੀ ਮਸਤੀ ਮੈਨੂੰ ਚੰਗੀ ਨਹੀਂ ਲ੍ਰਗਦੀ। ਪਤੀ ਨੂੰ ਚੱਪਲ ਮਾਰ ਦਿਉ, ਸਿਰਹਾਣੇ ਨਾਲ ਮਾਰੋ, ਉਸ ਨੂੰ ਸੁੱਟ ਦਿਓ, ਇਹ ਕੀ ਗੱਲ ਹੈ? ਅਸੀਂ ਅੰਕਿਤਾ ਨੂੰ ਕਿਹਾ ਕਿ ਬੇਟਾ ਚੰਗਾ ਨਹੀਂ ਲੱਗ ਰਿਹਾ। ਉਹ ਬਹੁਤ ਅਪਸ਼ਬਦਾਂ ਦੀ ਵਰਤੋਂ ਕਰ ਰਹੀ ਹੈ। ਹੁਣ ਜਿੰਨੇ ਦਿਨ ਬਚੇ ਹਨ, ਲੜਨਾ-ਝਗੜਨਾ ਨਹੀਂ ਹੈ। ਪਹਿਲਾਂ ਰਿਸ਼ਤਾ ਦੇਖੋ ਫਿਰ ਗੇਮ।