ਐਂਟਰਟੇਨਮੈਂਟ ਡੈਸਕ, ਨਈ ਦੁਨੀਆ : Bigg Boss 17: ਮਸ਼ਹੂਰ ਸਿਤਾਰਿਆਂ ਨਾਲ ਭਰਿਆ ਰਿਐਲਿਟੀ ਸ਼ੋਅ ਬਿੱਗ ਬੌਸ 17 ਨੂੰ ਸ਼ੁਰੂ ਹੋਏ ਇਕ ਹਫ਼ਤਾ ਬੀਤ ਚੁੱਕਾ ਹੈ। ਇਸ ਸ਼ੋਅ ਦਾ ਹਰ ਸੀਜ਼ਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦਾ ਹੈ। ਟੀਵੀ ਦਾ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਇਸ ਵਾਰ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਮੁਕਾਬਲੇਬਾਜ਼ਾਂ ਦੀ ਆਪਸੀ ਲੜਾਈ ਅਤੇ ਇਕ-ਦੂਜੇ ‘ਤੇ ਲਾਏ ਜਾਣ ਵਾਲੇ ਦੋਸ਼ਾਂ ਕਾਰਨ ਇਸ ਸ਼ੋਅ ਦੀਆਂ ਕਲਿੱਪ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਸਭ ਦੇ ਵਿਚਕਾਰ ਕੁਝ ਅਜਿਹੇ ਮੁਕਾਬਲੇਬਾਜ਼ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਲਿਆ ਹੈ। ਇਸ ਮੁਤਾਬਕ ਇਸ ਸੀਜ਼ਨ ਦੇ ਟਾਪ 5 ਕੰਟੈਸਟੈਂਟਸ ਦੀ ਸੂਚੀ ਵੀ ਸਾਹਮਣੇ ਆਈ ਹੈ।

ਅੰਕਿਤਾ-ਮਨਾਰਾ ਵਿਚਕਾਰ ਹੋਈ ਜ਼ਬਰਦਸਤ ਲੜਾਈ

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 17 ‘ਚ ਕਪਲਸ ਤੇ ਸਿੰਗਲਜ਼ ਨੇ ਹਿੱਸਾ ਲਿਆ ਹੈ ਜਿਨ੍ਹਾਂ ਵਿਚ ਮਸ਼ਹੂਰ ਟੀਵੀ ਸਿਤਾਰੇ ਤੇ ਯੂਟਿਊਬਰਜ਼ ਨੇ ਘਰ ਵਿਚ ਐਂਟਰੀ ਕੀਤੀ ਹੈ। ਸਲਮਾਨ ਨੇ ਵੀ ਸਾਰਿਆਂ ਦਾ ਸਵਾਗਤ ਕਾਫੀ ਸਵੈਗ ਨਾਲ ਕੀਤਾ ਪਰ ਹੁਣ ਹੌਲੀ-ਹੌਲੀ ਦਰਸ਼ਕ ਆਪਣੇ ਪਸੰਦੀਦਾ ਕੰਟੈਸਟੈਂਟ ਨੂੰ ਇਸ ਹਿਸਾਬ ਨਾਲ ਚੁਣ ਰਹੇ ਹਨ ਕਿ ਕਿਸ ਮੇ ਕਿਤਨਾ ਦਮ ਹੈ ਤੇ ਕੌਣ ਇੰਨਾ ਮਨੋਰੰਜਨ ਕਰ ਸਕਦਾ ਹੈ। ਪਿਛਲੇ ਐਪੀਸੋਡ ‘ਚ ਮਨਾਰਾ ਚੋਪੜਾ ਤੇ ਅੰਕਿਤਾ ਲੋਖੰਡੇ ਵਿਚਾਲੇ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ। ਦੋਹਾਂ ਨੇ ਇਕ-ਦੂਜੇ ਦੀ ਬਹੁਤ ਬੇਇੱਜ਼ਤੀ ਕੀਤੀ। ਦੋਵਾਂ ਵਿਚਾਲੇ ਲੜਾਈ ਇਸ ਐਪੀਸੋਡ ਦਾ ਮੁੱਖ ਬਿੰਦੂ ਬਣ ਗਈ। ਇਸ ਦੇ ਬਾਵਜੂਦ ਦੋਵਾਂ ਨੇ ਟਾਪ 5 ਮੁਕਾਬਲੇਬਾਜ਼ਾਂ ‘ਚ ਆਪਣੀ ਜਗ੍ਹਾ ਬਣਾਈ।

ਮੁਨੱਵਰ ਟਾਪ 5 ‘ਚ ਪਹਿਲੇ ਨੰਬਰ ‘ਤੇ

ਓਰਮੈਕਸ ਮੀਡੀਆ ਮੁਤਾਬਕ 15 ਤੋਂ 20 ਅਕਤੂਬਰ ਦਰਮਿਆਨ ‘ਬਿੱਗ ਬੌਸ 17’ ਦੀ ਫੈਨ ਫਾਲੋਇੰਗ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ‘ਚ ਮਨਾਰਾ ਚੋਪੜਾ ਪੰਜਵੇਂ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਨੀਲ ਭੱਟ ਚੌਥੇ ਸਥਾਨ ‘ਤੇ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਤੀਜੇ ਸਥਾਨ ‘ਤੇ ਹੈ। ਅਰਚਨਾ ਯਾਨੀ ਅੰਕਿਤਾ ਲੋਖੰਡੇ ਨੇ ਦੂਜਾ ਤੇ ਮੁਨੱਵਰ ਫਾਰੂਕੀ ਨੇ ਪਹਿਲਾ ਸਥਾਨ ਹਾਸਲ ਕੀਤਾ। ਮੁਨੱਵਰ ਦੀ ਖੇਡ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਲੋਕ ਉਸ ਦੇ ਸੁਲਝੇ ਹੋਏ ਅੰਦਾਜ਼ ਨੂੰ ਪਸੰਦ ਕਰ ਰਹੇ ਹਨ।