ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17 Grand Finale Munawar Faruqui Journey: ਬਿੱਗ ਬੌਸ 17 ਦਾ ਗ੍ਰੈਂਡ ਫਿਨਾਲੇ ਕੁਝ ਹੀ ਘੰਟੇ ਦੂਰ ਹੈ। ਫਾਈਨਲ ‘ਚ ਪਹੁੰਚ ਚੁੱਕੇ ਮੁਨੱਵਰ ਖ਼ਿਤਾਬ ਜਿੱਤਣ ਦੇ ਬਹੁਤ ਨੇੜੇ ਹਨ। ਸਟੈਂਡਅਪ ਕਾਮੇਡੀਅਨ ਰਹੇ ਮੁਨੱਵਰ ਨੇ ਸ਼ੋਅ ‘ਚ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ।

ਇਸ ਮੁਕਾਮ ਤਕ ਪਹੁੰਚਣ ਲਈ ਉਨ੍ਹਾਂ ਕਾਫੀ ਸੰਘਰਸ਼ ਕੀਤਾ ਜਿਸ ਦਾ ਨਤੀਜਾ ਸੀ ਕਿ ਅੱਜ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਲੱਖਾਂ ਪ੍ਰਸ਼ੰਸਕ ਹਨ। ਫਿਨਾਲੇ ਤੋਂ ਪਹਿਲਾਂ ਬਿੱਗ ਬੌਸ 17 ‘ਚ ਮੁਨੱਵਰ ਦੇ ਸਫ਼ਰ ਦੇ ਕੁਝ ਅਹਿਮ ਪਲ।

ਜ਼ਿੰਦਗੀ ‘ਚ ਆਇਆ ਤੂਫਾਨ

ਮੁਨੱਵਰ ਫਾਰੂਕੀ ਨੇ ਬਿੱਗ ਬੌਸ 17 ਦੇ ਘਰ ਜਿੱਤਣ ਦੇ ਜਨੂੰਨ ਨਾਲ ਐਂਟਰੀ ਕੀਤੀ ਸੀ। ਦਰਸ਼ਕਾਂ ਨੇ ਉਸ ਦੇ ਆਤਮਵਿਸ਼ਵਾਸ ਤੇ ਖੇਡ ਨੂੰ ਪਸੰਦ ਕੀਤਾ ਪਰ ਇਸ ਰਿਐਲਿਟੀ ਸ਼ੋਅ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ‘ਚ ਵੱਡਾ ਤੂਫਾਨ ਲਿਆ ਦਿੱਤਾ।

ਚਰਿੱਤਰ ‘ਤੇ ਦਾਗ

ਬਿੱਗ ਬੌਸ 17 ‘ਚ ਮੁਨੱਵਰ ਫਾਰੂਕੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਇਕ ਵੱਖਰਾ ਤੇ ਅਣਜਾਣ ਪੱਖ ਦੇਖਣ ਨੂੰ ਮਿਲਿਆ। ਕਾਮੇਡੀਅਨ ਸਾਫ਼-ਸੁਥਰੇ ਅਕਸ ਨਾਲ ਸ਼ੋਅ ‘ਚ ਅੱਗੇ ਵੱਧ ਰਹੇ ਸਨ ਤੇ ਜਿੱਤਣ ਦਾ ਜ਼ੋਰਦਾਰ ਦਾਅਵਾ ਕਰ ਰਹੇ ਸੀ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਉਨ੍ਹਾਂ ਦੇ ਕਿਰਦਾਰ ‘ਤੇ ਚਿੱਕੜ ਸੁੱਟਿਆ ਗਿਆ, ਜਿਸ ਲਈ ਉਹ ਸਪੱਸ਼ਟੀਕਰਨ ਵੀ ਨਹੀਂ ਦੇ ਸਕੇ।

ਨਿੱਜੀ ਜ਼ਿੰਦਗੀ ਬਣੀ ਗੌਸਿਪ

ਸੋਸ਼ਲ ਮੀਡੀਆ ਇਨਫਲੂਐਂਸਰ ਆਇਸ਼ਾ ਖਾਨ ਨੇ ਬਿੱਗ ਬੌਸ 17 ‘ਚ ਐਂਟਰੀ ਕੀਤੀ। ਉੱਥੇ ਪਹੁੰਚਦੇ ਹੀ ਉਸ ਨੇ ਮੁਨੱਵਰ ਫਾਰੂਕੀ ‘ਤੇ ਕਈ ਲੜਕੀਆਂ ਨੂੰ ਡੇਟਿ ਕਰਨ ਅਤੇ ਧੋਖਾਧੜੀ ਕਰਨ ਦਾ ਦੋਸ਼ ਲਗਾਇਆ। ਮੁਨੱਵਰ ਨੇ ਜਵਾਬ ‘ਚ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਇਨ੍ਹਾਂ ਦੋਸ਼ਾਂ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਉਨ੍ਹਾਂ ਦੀ ਪ੍ਰੇਮਿਕਾ ਨਾਜ਼ੀਲਾ ਸਿਤਾਸ਼ੀ ਨੇ ਆਪਣਾ ਬਿਆਨ ਜਾਰੀ ਕੀਤਾ।

ਮੁਨੱਵਰ ਸਾਬਤ ਹੋਏ ਝੂਠੇ

ਇਕ ਵੀਡੀਓ ਜਾਰੀ ਕਰਦੇ ਹੋਏ ਨਜ਼ੀਲਾ ਨੇ ਕਿਹਾ ਕਿ ਮੁਨੱਵਰ ਫਾਰੂਕੀ ਨੇ ਸਿਰਫ ਆਇਸ਼ਾ ਜਾਂ ਉਨ੍ਹਾਂ ਨੂੰ ਹੀ ਧੋਖਾ ਨਹੀਂ ਦਿੱਤਾ, ਉਨ੍ਹਾਂ ਦੀ ਲਿਸਟ ਬਹੁਤ ਲੰਬੀ ਹੈ। ਨਜ਼ੀਲਾ ਨੇ ਦੱਸਿਆ ਕਿ ਮੁਨੱਵਰ ਦੇ ਇੱਕੋ ਸਮੇਂ ਕਈ ਲੜਕੀਆਂ ਨਾਲ ਰਿਸ਼ਤਾ ਰੱਖਿਆ। ਨਾਜ਼ੀਲਾ ਸਿਤਾਸ਼ੀ ਦੇ ਇਨ੍ਹਾਂ ਦੋਸ਼ਾਂ ਨੇ ਮੁਨੱਵਰ ਫਾਰੂਕੀ ਨੂੰ ਝੂਠਾ ਸਾਬਤ ਕਰ ਦਿੱਤਾ, ਕਿਉਂਕਿ ਬਿੱਗ ਬੌਸ 17 ਦੇ ਘਰ ‘ਚ ਉਹ ਨਾਜ਼ੀਲਾ ਨੂੰ ਆਪਣੀ ਗਰਲਫ੍ਰੈਂਡ ਕਹਿ ਕੇ ਬੁਲਾਉਂਦੇ ਰਹੇ ਸਨ ਤੇ ਕਿਹਾ ਸੀ ਕਿ ਉਹ ਉਸ ਵੱਲੋਂ ਦਿੱਤੇ ਕੱਪੜੇ ਪਹਿਨਦੇ ਹਨ, ਜਦਕਿ ਅਸਲ ‘ਚ ਦੋਵਾਂ ਦਾ ਪਹਿਲਾਂ ਹੀ ਬ੍ਰੇਕਅੱਪ ਹੋ ਚੁੱਕਾ ਸੀ।

ਆਇਸ਼ਾ ਨੇ ਉਡਾਈਆਂ ਧੱਜੀਆਂ

ਮੁਨੱਵਰ ਫਾਰੂਕੀ ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਆਇਸ਼ਾ ਖਾਨ ਨੇ ਇਕ ਵਾਰ ਫਿਰ ਰਾਸ਼ਟਰੀ ਟੀਵੀ ‘ਤੇ ਉਨ੍ਹਾਂ ਦੀ ਸਾਖ ਨੂੰ ਖਰਾਬ ਕਰ ਦਿੱਤਾ। ਮੁਨੱਵਰ ਤੋਂ ਨਾਰਾਜ਼ ਆਇਸ਼ਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸਾਬਕਾ ਪਤਨੀ ਤੋਂ ਉਨ੍ਹਾਂ ਦਾ ਤਲਾਕ ਕਾਮੇਡੀਅਨ ਦੇ ਧੋਖੇ ਕਾਰਨ ਹੋਇਆ ਸੀ। ਆਇਸ਼ਾ ਨੇ ਦੱਸਿਆ ਕਿ ਮੁਨੱਵਰ ਨੇ ਉਸ ਦੀ ਪਤਨੀ ਨਜ਼ੀਲਾ ਸਿਤਾਸ਼ੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਪਿੰਡ ਦੇ ਇਕ ਕੋਨੇ ‘ਚ ਸੁੱਟ ਦਿੱਤਾ, ਜਿੱਥੋਂ ਉਹ ਆਵਾਜ਼ ਵੀ ਨਹੀਂ ਉਠਾ ਸਕਦੀ ਸੀ।

ਬੁਰੀ ਤਰ੍ਹਾਂ ਟੁੱਟੇ ਮੁਨੱਵਰ ਫਾਰੂਕੀ

ਆਇਸ਼ਾ ਖਾਨ ਦੇ ਇਸ ਖੁਲਾਸੇ ਨੇ ਮੁਨੱਵਰ ਫਾਰੂਕੀ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ। ਇਸ ਦੌਰਾਨ ਬਿੱਗ ਬੌਸ ਦੇ ਹੋਸਟ ਸਲਮਾਨ ਖਾਨ ਤੇ ਦੋਸਤ ਅਭਿਸ਼ੇਕ ਕੁਮਾਰ ਉਨ੍ਹਾਂ ਦੇ ਸਪੋਰਟ ਬਣੇ। ਸਲਮਾਨ ਖਾਨ ਨੇ ਬਿੱਗ ਬੌਸ 17 ਦੇ ਮੰਚ ‘ਤੇ ਆਇਸ਼ਾ ਖਾਨ ਨੂੰ ਐਕਸਪੋਜ਼ ਕੀਤਾ। ਹੋਸਟ ਨੇ ਦੱਸਿਆ ਕਿ ਸ਼ੋਅ ‘ਚ ਪਹੁੰਚਣ ਲਈ ਆਇਸ਼ਾ ਨੇ ਆਪਣੇ ਦੋਸਤ ਨਾਲ ਪੋਡਕਾਸਟ ਬਣਾਇਆ ਤੇ ਇੱਥੇ ਆਉਣ ਦਾ ਮਕਸਦ ਮੁਨੱਵਰ ਫਾਰੂਕੀ ਤੋਂ ਮਾਫੀ ਮੰਗਣਾ ਨਹੀਂ, ਸਗੋਂ ਪ੍ਰਸਿੱਧੀ ਹਾਸਲ ਕਰਨਾ ਹੈ।

ਰਿਸ਼ਤਿਆਂ ‘ਚ ਆਈ ਦਰਾਰ

ਸਲਮਾਨ ਖਾਨ ਨੇ ਵੀ ਮੁਨੱਵਰ ਫਾਰੂਕੀ ਨੂੰ ਸਮਝਾਇਆ। ਇਸ ਤੋਂ ਬਾਅਦ ਫੈਮਿਲੀ ਵੀਕ ਦੌਰਾਨ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਮਿਲਣ ਆਈ ਤੇ ਹੌਂਸਲਾ ਦਿੱਤਾ। ਇੰਨੇ ਉਤਰਾਅ-ਚੜ੍ਹਾਅ ਤੋਂ ਬਾਅਦ ਕਾਮੇਡੀਅਨ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਗੇਮ ‘ਚ ਵਾਪਸ ਪਰਤੇ। ਇਸ ਦੌਰਾਨ ਉਨ੍ਹਾਂ ਦੇ ਸਾਹਮਣੇ ਇਕ ਵਾਰ ਫਿਰ ਨਵੀਂ ਚੁਣੌਤੀ ਆ ਗਈ।

ਇਸ ਵਾਰ ਕਾਮੇਡੀਅਨ ਦੇ ਸਾਥੀ ਕੰਟੈਸਟੈਂਟਸ ਨੇ ਉਸ ‘ਤੇ ਝੂਠਾ ਹੋਣ ਦਾ ਦੋਸ਼ ਲਗਾਇਆ ਹੈ। ਅਭਿਸ਼ੇਕ ਕੁਮਾਰ ਅਤੇ ਅੰਕਿਤਾ ਲੋਖੰਡੇ ਨਾਲ ਉਸਦੀ ਦੋਸਤੀ ਨੂੰ ਵੀ ਫਰਜ਼ੀ ਕਿਹਾ ਗਿਆ। ਸ਼ੋਅ ਦੇ ਆਖਰੀ ਟਾਸਕ ‘ਚ ਅੰਕਿਤਾ ਤੇ ਮੁਨੱਵਰ ਦੀ ਦੋਸਤੀ ਟੁੱਟ ਗਈ ਪਰ ਅਭਿਸ਼ੇਕ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ।

ਬਿੱਗ ਬੌਸ ਦੇ ਬਣੇ ਫਾਈਨਲਿਸਟ

ਮੁਨੱਵਰ ਫਾਰੂਕੀ ਨੇ ਹੁਣ ਬਿੱਗ ਬੌਸ 17 ‘ਚ ਡਿੱਗਦੇ-ਸੰਭਲਦੇ ਹੋਏ ਆਪਣਾ ਸਫ਼ਰ ਪੂਰਾ ਕਰ ਲਿਆ। ਸ਼ੋਅ ਦਾ ਗ੍ਰੈਂਡ ਫਿਨਾਲੇ ਕੁਝ ਹੀ ਸਮੇਂ ‘ਚ ਹੋਣ ਜਾ ਰਿਹਾ ਹੈ। ਇਸ ਨਾਲ ਇਸ ਸੀਜ਼ਨ ਨੂੰ ਆਪਣਾ ਵਿਜੇਤਾ ਮਿਲ ਜਾਵੇਗਾ, ਜਿਸ ਲਈ ਮੁਨੱਵਰ ਫਾਰੂਕੀ ਨੂੰ ਸਭ ਤੋਂ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਉਹ ਬਿੱਗ ਬੌਸ ਦੇ ਘਰ ਵਿੱਚ 100 ਤੋਂ ਵੱਧ ਦਿਨ ਬਿਤਾ ਚੁੱਕੇ ਹਨ। ਪ੍ਰਸ਼ੰਸਕਾਂ ਨੇ ਉਸ ਦੇ ਸਫ਼ਰ ਵਿੱਚ ਕਾਮੇਡੀਅਨ ਦਾ ਪੂਰਾ ਸਾਥ ਦਿੱਤਾ। ਹੁਣ ਮੁਨੱਵਰ ਫਾਰੂਕੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਬਿੱਗ ਬੌਸ 17 ਦਾ ਵਿਜੇਤਾ ਬਣਾਉਣ ਲਈ ਉਨ੍ਹਾਂ ਦਾ ਦਿਲੋਂ ਸਮਰਥਨ ਕਰ ਰਹੇ ਹਨ।