Bank Holidays in November 2023 : ਬਿਜ਼ਨਸ ਡੈਸਕ, ਨਈ ਦੁਨੀਆ : ਕਰਵਾ ਚੌਥ, ਦੀਵਾਲੀ, ਛੱਠ ਪੁਰਬ, ਭਾਈ ਦੂਜ ਵਰਗੇ ਕਈ ਮਹੱਤਵਪੂਰਨ ਤਿਉਹਾਰ ਨਵੰਬਰ ਮਹੀਨੇ ਮਨਾਏ ਜਾਣਗੇ, ਇਸ ਲਈ ਭਾਰਤੀ ਰਿਜ਼ਰਵ ਬੈਂਕ ਨੇ ਵੱਖ-ਵੱਖ ਸੂਬਿਆਂ ਲਈ ਬੈਂਕਾਂ ‘ਚ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਆਰਬੀਆਈ ਦੇ ਅਨੁਸਾਰ, ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਬੈਂਕ 15 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ, ਬੈਂਕ ਗਾਹਕ ਆਨਲਾਈਨ ਨੈੱਟ ਬੈਂਕਿੰਗ ਤੇ ATM ਰਾਹੀਂ ਲੈਣ-ਦੇਣ ਕਰ ਸਕਦੇ ਹਨ।
ਦੂਜੇ ਤੇ ਚੌਥੇ ਸ਼ਨੀਵਾਰ ਹੋਵੇਗੀ ਛੁੱਟੀ
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਸਾਰੇ ਬੈਂਕ ਦੂਜੇ ਤੇ ਚੌਥੇ ਸ਼ਨੀਵਾਰ ਬੰਦ ਰਹਿਣਗੇ। ਅਜਿਹੇ ‘ਚ ਜੇਕਰ ਤੁਸੀਂ ਨਵੰਬਰ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਛੁੱਟੀਆਂ ਦੀ ਇਹ ਲਿਸਟ ਦੇਖ ਕੇ ਹੀ ਘਰੋਂ ਨਿਕਲੋ।
ਬੈਂਕ ਛੁੱਟੀਆਂ ਦੀ ਸੂਚੀ
1 ਨਵੰਬਰ 2023 – ਕਰਵਾ ਚੌਥ – ਬੈਂਗਲੁਰੂ, ਇੰਫਾਲ, ਸ਼ਿਮਲਾ
10 ਨਵੰਬਰ 2023 – ਵਾਂਗਲਾ ਫੈਸਟੀਵਲ – ਸ਼ਿਲਾਂਗ
11 ਨਵੰਬਰ 2023 – ਦੂਜਾ ਸ਼ਨਿੱਚਰਵਾਰ – ਪੂਰਾ ਦੇਸ਼
12 ਨਵੰਬਰ 2023 – ਐਤਵਾਰ – ਪੂਰਾ ਦੇਸ਼
13 ਨਵੰਬਰ 2023 – ਗੋਵਰਧਨ ਪੂਜਾ – ਅਗਰਤਲਾ, ਦੇਹਰਾਦੂਨ, ਗੰਗਟੋਕ, ਇੰਫਾਲ, ਜੈਪੁਰ, ਕਾਨਪੁਰ, ਲਖਨਊ
14 ਨਵੰਬਰ 2023 – ਦੀਵਾਲੀ – ਪੰਜਾਬ, ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਗੰਗਟੋਕ, ਮੁੰਬਈ, ਨਾਗਪੁਰ
15 ਨਵੰਬਰ 2023 – ਭਾਈ ਦੂਜ – ਪੰਜਾਬ, ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ, ਸ਼ਿਮਲਾ।
20 ਨਵੰਬਰ 2023 – ਛਠ ਤਿਉਹਾਰ – ਪਟਨਾ, ਰਾਂਚੀ
23 ਨਵੰਬਰ 2023 – ਇਗਾਸ-ਬਾਗਵਾਲ ਸ਼ਿਲਾਂਗ, ਦੇਹਰਾਦੂਨ
25 ਨਵੰਬਰ 2023 – ਚੌਥਾ ਸ਼ਨੀਵਾਰ – ਪੂਰਾ ਦੇਸ਼
26 ਨਵੰਬਰ 2023 – ਐਤਵਾਰ – ਪੂਰਾ ਦੇਸ਼
27 ਨਵੰਬਰ 2023 – ਗੁਰੂ ਪੁਰਬ – ਪੰਜਾਬ ਅਗਰਤਲਾ, ਆਈਜ਼ੌਲ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਹਿਮਾ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ੍ਰੀਨਗਰ
30 ਨਵੰਬਰ 2023 – ਕਨਕਦਾਸ ਜੈਅੰਤੀ – ਬੈਂਗਲੁਰੂ


