ਬ੍ਰਿਟੇਨ ‘ਚ ਸਥਾਈ ਰੂਪ ਨਾਲ ਵਸਣਾ ਚਾਹੁੰਦੀ ਹੈ ਐਂਜਲੀਨਾ ਜੋਲੀ
ਲਾਸ ਏਂਜਲਸ : ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਬ੍ਰਿਟੇਨ ਵਿਚ ਸਥਾਈ ਤੌਰ ‘ਤੇ ਵਸਣਾ ਚਾਹੁੰਦੀ ਹੈ। ਖਬਰ ਮੁਤਾਬਕ ‘ਮੇਲਫਿਸੇਂਟ’ ਦੀ ਸਟਾਰ ਅਤੇ ਉਸਦੇ ਪਤੀ ਬ੍ਰੈਡ ਪਿੱਟ ਆਪਣੇ 6 ਬੱਚਿਆਂ ਨਾਲ ਮੌਜੂਦਾ ਸਮੇਂ ਵਿਚ ਲੰਡਨ ਨੇੜੇ ਸਰੇ ਵਿਚ 21000 ਡਾਲਰ ਪ੍ਰਤੀ ਮਹੀਨੇ ਕਿਰਾਏ ‘ਤੇ ਰਹੇ ਰਹੇ ਹਨ ਪਰ ਅਸਲੀਅਤ ਵਿਚ ਉਹ ਉਥੇ ਸਦਾ ਲਈ ਵਸਣਾ ਚਾਹੁੰਦੇ ਹਨ।

