ਤਕਨਾਲੋਜੀ ਡੈਸਕ, ਨਵੀਂ ਦਿੱਲੀ : ਐਮਾਜ਼ੋਨ ਖ਼ਾਸ ਮੌਕਿਆਂ ‘ਤੇ ਗਾਹਕਾਂ ਲਈ ਆਕਰਸ਼ਕ ਪੇਸ਼ਕਸ਼ਾਂ ਦਾ ਐਲਾਨ ਕਰਦਾ ਰਹਿੰਦਾ ਹੈ। ਹੁਣ ਹਾਲ ਹੀ ‘ਚ ਸ਼ਾਪਿੰਗ ਸਾਈਟ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਇਕ ਹੋਰ ਸੇਲ ਦੀ ਜਾਣਕਾਰੀ ਦਿੱਤੀ ਹੈ। ਸੇਲ ਦੌਰਾਨ ਗਾਹਕਾਂ ਨੂੰ ਕੁਝ ਚੁਣੇ ਹੋਏ ਬੈਂਕਾਂ ਦੇ ਕਾਰਡਾਂ ਰਾਹੀਂ ਭੁਗਤਾਨ ਕਰ ਕੇ ਵਾਧੂ ਛੋਟਾਂ ਦਾ ਲਾਭ ਵੀ ਮਿਲੇਗਾ। ਆਓ ਜਾਣਦੇ ਹਾਂ ਇਸ ਬਾਰੇ।

ਐਮਾਜ਼ੋਨ ਗਣਤੰਤਰ ਦਿਵਸ ਸੇਲ ਕਦੋਂ ਸ਼ੁਰੂ ਹੋਵੇਗੀ?

Amazon ਨੇ ਕਿਹਾ ਹੈ ਕਿ ਸੇਲ 13 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 19 ਜਨਵਰੀ ਤੱਕ ਗਾਹਕਾਂ ਨੂੰ ਸ਼ਾਨਦਾਰ ਡਿਸਕਾਊਂਟ ਆਫਰ ਕੀਤੇ ਜਾਣਗੇ। ਐਮਾਜ਼ੋਨ ਨੇ ਇਸ ਆਉਣ ਵਾਲੀ ਸੇਲ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ‘ਚ ਕਿਹੜੇ-ਕਿਹੜੇ ਪ੍ਰੋਡਕਟਸ ‘ਤੇ ਛੋਟ ਮਿਲੇਗੀ।

ਇਸ ‘ਚ SBI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ‘ਤੇ 10 ਫੀਸਦੀ ਤਤਕਾਲ ਛੋਟ ਦਾ ਲਾਭ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਾਈਮ ਗਾਹਕਾਂ ਨੂੰ ਫਾਸਟ ਡਿਲੀਵਰੀ ਦੀ ਸੁਵਿਧਾ ਮਿਲੇਗੀ ਅਤੇ ਉਨ੍ਹਾਂ ਨੂੰ ਆਮ ਯੂਜ਼ਰਸ ਤੋਂ 24 ਘੰਟੇ ਪਹਿਲਾਂ ਸੇਲ ਤੱਕ ਪਹੁੰਚ ਮਿਲੇਗੀ। ਸੇਲ ਦੌਰਾਨ ਗਾਹਕਾਂ ਨੂੰ ਇਨਾਮ ਵੀ ਦਿੱਤੇ ਜਾਣਗੇ।

ਕਿਹੜੇ ਉਤਪਾਦਾਂ ‘ਤੇ ਪੇਸ਼ਕਸ਼ਾਂ ਉਪਲਬਧ ਹੋਣਗੀਆਂ?

Amazon ‘ਤੇ ਟੀਜ਼ ਕੀਤੀ ਗਈ ਜਾਣਕਾਰੀ ਮੁਤਾਬਕ ਗਣਤੰਤਰ ਦਿਵਸ ਸੇਲ ‘ਚ ਘੱਟ ਕੀਮਤ ‘ਤੇ ਇਲੈਕਟ੍ਰੋਨਿਕਸ ਸਾਮਾਨ ਖਰੀਦਣ ਦਾ ਮੌਕਾ ਮਿਲੇਗਾ ਅਤੇ ਸੇਲ ਦੌਰਾਨ ਡਿਸਕਾਊਂਟ ਦੇ ਨਾਲ ਸਮਾਰਟਫੋਨ ਵੀ ਵਿਕਰੀ ਲਈ ਉਪਲੱਬਧ ਕਰਵਾਏ ਜਾਣਗੇ।

ਸਮਾਰਟਫ਼ੋਨਸ- ਐਮਾਜ਼ੋਨ ਦੀ ਆਉਣ ਵਾਲੀ ਸੇਲ ਦੌਰਾਨ ਸਮਾਰਟਫ਼ੋਨ ਕਿਫਾਇਤੀ ਕੀਮਤਾਂ ‘ਤੇ ਵਿਕਰੀ ਲਈ ਉਪਲਬਧ ਹੋਣਗੇ।

ਇਲੈਕਟ੍ਰਾਨਿਕ ਉਤਪਾਦ- ਇਲੈਕਟ੍ਰਾਨਿਕ ਉਤਪਾਦ 5,999 ਰੁਪਏ ਤੋਂ ਸ਼ੁਰੂ ਹੋਣਗੇ। ਜਿਸ ਵਿੱਚ ਫਰਿੱਜ, ਸਮਾਰਟ ਟੀਵੀ ਅਤੇ ਉਪਕਰਨ ਸ਼ਾਮਿਲ ਹਨ।

ਪ੍ਰੋਜੈਕਟਰ- ਪ੍ਰੋਜੈਕਟ 60 ਪ੍ਰਤੀਸ਼ਤ ਤੱਕ ਦੀ ਵੱਧ ਤੋਂ ਵੱਧ ਛੋਟ ਦੇ ਨਾਲ ਉਪਲਬਧ ਹੋਣਗੇ।

ਵਾਸ਼ਿੰਗ ਮਸ਼ੀਨ- ਗਣਤੰਤਰ ਦਿਵਸ ਸੇਲ ਦੌਰਾਨ ਵਾਸ਼ਿੰਗ ਮਸ਼ੀਨਾਂ ‘ਤੇ 65 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ।