ਜੇਐੱਨਐੱਨ, ਆਗਰਾ : ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ‘ਚ ਭਰੇ ਹੋਏ ਮੁਰਗੇ-ਮੁਰਗੀਆਂ ਦੀ ਲੁੱਟ ਸ਼ੁਰੂ ਹੋ ਗਈ। ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰ, ਜਿਸ ਨੂੰ ਵੀ ਮੌਕਾ ਮਿਲਿਆ, ਉਹੀ ਮੁਰਗੇ-ਮੁਰਗੀਆਂ ਨੂੰ ਗੱਡੇ ਦੇ ਪਿੰਜਰੇ ‘ਚੋਂ ਕੱਢ ਕੇ ਲੈ ਗਿਆ। ਕੋਈ ਹੱਥਾਂ ‘ਚ ਹੀ ਮੁਰਗੇ-ਮੁਰਗੀਆਂ ਨੂੰ ਲੈ ਕੇ ਭੱਜ ਰਹੇ ਸਨ। ਕੋਈ ਆਪਣੇ ਨਾਲ ਲਿਆਂਦੀ ਬੋਰੀ ਵਿਚ ਭਰ ਕੇ ਉਥੋਂ ਚੱਲਦਾ ਬਣਿਆ। ਮੁਰਗਿਆਂ ਦੀ ਸਰੇਆਮ ਲੁੱਟ ਦੀ ਇਹ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ।

ਕਰੀਬ 16 ਵਾਹਨ ਆਪਸ ‘ਚ ਟਕਰਾਏ

ਧੁੰਦ ‘ਚ ਸ਼ਾਹਦਰਾ ਚੌਕ ‘ਤੇ 16 ਵਾਹਨਾਂ ਦੀ ਟੱਕਰ ‘ਚ ਮੁਰਗਿਆਂ-ਮੁਰਗੀਆਂ ਨਾਲ ਭਰਿਆ ਵਾਹਨ ਵੀ ਸ਼ਾਮਲ ਸੀ। ਇਹ ਕਰੀਬ ਡੇਢ ਲੱਖ ਰੁਪਏ ਦੀ ਕੀਮਤ ਦੇ ਮੁਰਗੇ-ਮੁਰਗੀਆਂ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਕਈ ਘੰਟੇ ਬਾਅਦ ਆਸ-ਪਾਸ ਰਹਿੰਦੇ ਪਿੰਡ ਵਾਸੀਆਂ ਅਤੇ ਕੁਝ ਰਾਹਗੀਰਾਂ ਮੁਰਗੇ-ਮੁਰਗੀਆਂ ਨੂੰ ਗੱਡੀ ਦੇ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਲੈ ਗਏ। ਦੇਖਦਿਆਂ ਹੀ ਦੇਖਦਿਆਂ ਗੱਡੀ ਦੇ ਪਿੰਜਰੇ ਵਿੱਚ ਰੱਖੇ ਮੁਰਗੇ ਨੂੰ ਲੁੱਟਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਮੁਰਗੀਆਂ ਨੂੰ ਲੈ ਗਏ ਲੋਕ

ਕਈਆਂ ਨੇ ਦੋਨਾਂ ਹੱਥਾਂ ਵਿੱਚ ਮੁਰਗੇ ਅਤੇ ਕਈ ਬੋਰੀਆਂ ਚੁੱਕਣ ਲੱਗੇ। ਇਸ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਹਾਦਸਾਗ੍ਰਸਤ ਲੋਡਰ ਵਿੱਚੋਂ ਮੁਰਗੇ ਲੁੱਟਣ ਦਾ ਸਿਲਸਿਲਾ ਕਰੀਬ ਅੱਧਾ ਘੰਟਾ ਜਾਰੀ ਰਿਹਾ। ਪੁਲਿਸ ਨੂੰ ਮੌਕੇ ‘ਤੇ ਪਹੁੰਚਦਿਆਂ ਦੇਖ ਲੋਕ ਉਥੋਂ ਭੱਜ ਗਏ। ਉਦੋਂ ਤੱਕ ਲੋਕ ਦਰਜਨਾਂ ਮੁਰਗੇ ਲੁੱਟ ਕੇ ਲੈ ਗਏ ਸਨ।