ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਮਿਸਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਦੇ ਘਰ ਇਕ ਵੱਡਾ ਜਸ਼ਨ ਹੋਣ ਵਾਲਾ ਹੈ। ਅਦਾਕਾਰ ਦੀ ਕੁੜੀ ਆਇਰਾ ਖਾਨ ਆਪਣੇ ਮੰਗੇਤਰ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ ’ਚ ਬੱਝਣ ਵਾਲੀ ਹੈ। Wedding Date ਤੋਂ ਲੈ ਕੇ ਵੈਨਊ ਤੇ ਗੇਸਟ ਲਿਸਟ ਤਕ ਸਾਰੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆ ਹਨ।

ਆਇਰਾ ਖ਼ਾਨ ਨੇ ਬੀਤੇ ਸਾਲ ਨਵੰਬਰ ’ਚ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਮੰਗਣੀ ਕੀਤੀ ਸੀ। ਦੋਵਾਂ ਦੀ ਮੰਗਣੀ ਪ੍ਰਾਈਵੇਟ ਰੱਖੀ ਗਈ ਸੀ। ਇੱਥੇ ਤਕ ਕਿ ਸੈਲੇਬਸ ਦੇ ਹਰ ਇਵੇਂਟ ’ਚ ਪਹੁੰਚ ਜਾਣੇ ਵਾਲੇ ਪੈਪਰਾਜੀ ਤਕ ਵੀ ਕੋਈ ਖ਼ਬਰ ਨਾ ਪਹੁੰਚੀ। ਪਾਰਟੀ ਵਿੱਚ ਆਮਿਰ ਖ਼ਾਨ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਬਹੁਤ ਸਾਰੀਆ ਤਸਵੀਰਾਂ ਸ਼ੋਸਲ ਮੀਡੀਆ ’ਤੇ ਵਾਇਰਲ ਹੋਈਆ ਸਨ।

ਕਦੋਂ ਹੋਵੇਗਾ ਵਿਆਹ ?

ਆਮਿਰ ਖ਼ਾਨ ਦੇ ਘਰ ਹੁਣ ਇਕ ਸ਼ਾਨਦਾਰ ਜਸ਼ਨ ਹੋਣ ਵਾਲਾ ਹੈ। ਖ਼ਬਰ ਅਨੁਸਾਰ, ਆਇਰਾ ਖ਼ਾਨ ਤੇ ਨੂਪੁਰ ਸ਼ਿਖਰੇ ਸੱਤ ਫੇਰੇ ਲੈਣ ਵਾਲੇ ਹਨ। ਦੋਵੇਂ destination wedding ਕਰਨਗੇ। ਆਇਰਾ ਖ਼ਾਨ ਦੇ ਇਕ ਕਰੀਬੀ ਸੂਤਰ ਨੇ ਜਾਣਕਾਰੀ ਦਿੱਤੀ ਕਿ ਉਹ 3 ਜਨਵਰੀ ਨੂੰ ਨੂਪੁਰ ਸ਼ਿਖਰੇ ਨਾਲ ਪਹਿਲੇ ਕੋਰਟ ਮੈਰਿਜ਼ ਕਰੇਗੀ। ਇਸ ਤੋਂ ਬਾਅਦ ਦੋਵੇਂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਨਗੇ।

ਕਿੱਥੇ ਹੋਵੇਗੀ destination wedding

ਰਿਪੋਟਰ ਅਨੁਸਾਰ, ਕਪਲ ਨੇ ਉਦੈਪੁਰ ’ਚ ਇਕ ਸ਼ਾਨਦਾਰ destination wedding ਦਾ ਪਲਾਨ ਬਣਾਇਆ ਹੈ। ਵਿਆਹ ਦਾ ਫੰਕਸ਼ਨ ਤਿੰਨ ਦਿਨਾਂ ਤਕ ਚਲੇਗਾ। ਇਸ ਪ੍ਰੋਗਰਾਮ ’ਚ ਪਰਿਵਾਰ ਤੇ ਕੁਝ ਖ਼ਾਸ ਦੋਸਤ ਸ਼ਾਮਿਲ ਹੋਣਗੇ।

ਬਾਲੀਵੁੱਡ ਨਹੀਂ ਹੋਵੇਗਾ ਸ਼ਾਮਿਲ

ਆਇਰਾ ਖਾਨ ਦਾ ਵਿਆਹ ਬਹੁਤ ਪ੍ਰਾਈਵੇਟ ਹੋਣ ਵਾਲਾ ਹੈ। ਇੱਥੇ ਤਕ ਕਿ ਜਸ਼ਨ ’ਚ ਬਾਲੀਵੁੱਡ ਤੋਂ ਵੀ ਕੋਈ ਸ਼ਾਮਿਲ ਨਹੀਂ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਆਮਿਰ ਖ਼ਾਨ ਦੀ ਕੁੜੀ ਇਸ ਖ਼ਾਸ ਦਿਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਤੇ ਵਿਆਹ ਦੀਆਂ ਤਿਆਰੀਆਂ ਨਾਲ ਪਰਸਨਲੀ ਜੁੜੇ ਹੋਏ ਹਨ।

ਕੌਣ ਹੈ ਆਮਿਰ ਦੇ ਹੋਣ ਵਾਲੇ ਜਵਾਈ?

ਆਇਰਾ ਖਾਨ, ਆਮਿਰ ਖ਼ਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਕੁੜੀ ਹੈ। ਐਕਟਰ ਨੇ ਹੋਣ ਵਾਲੇ ਜਵਾਈ ਨੂਪੁਰ ਸ਼ਿਖਰੇ ਦੀ ਗੱਲ ਕਰੀਏ ਤਾਂ ਉਹ ਪੇਸ਼ੇ ਤੋਂ ਇਕ ਫਿਟਨੈੱਸ ਟ੍ਰੇਨਰ ਹੈ। ਆਇਰਾ ਖ਼ਾਨ ਦੀ ਮੁਲਾਕਾਤ ਉਸ ਨਾਲ ਜਿਮ ਟ੍ਰੇਨਿੰਗ ਦੇ ਦੌਰਾਨ ਹੋਈ ਸੀ।

ਕਿਵੇਂ ਸ਼ੁਰੂ ਹੋਈ ਆਇਰਾ ਤੇ ਨੂਪੁਰ ਦੀ ਲਵ ਸਟੋਰੀ

ਆਇਰਾ ਖ਼ਾਨ ਦੀ ਆਪਣੀ ਲਵ ਸਟੋਰੀ ਨੂੰ ਲੈ ਕੇ ਦੱਸਿਆ ਕਿ ਨੂਪੁਰ ਸ਼ਿਖਰੇ ਨੇ ਉਨ੍ਹਾਂ ਨੂੰ 17 ਸਾਲ ਦੀ ਉਮਰ ’ਚ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ। ਆਇਰਾ ਉਨ੍ਹਾਂ ਦੀ ਫਿਟਨੈੱਸ ਤੋਂ ਬਹੁਤ ਇਮਪ੍ਰੈਸ ਹੋਈ ਸੀ ਤੇ ਉਸ ਨੂੰ ਸੁਪਰ ਹਿੱਟ ਇਨਸਾਨ ਮੰਨਦੀ ਸੀ। ਟ੍ਰੇਨਿੰਗ ਦੌਰਾਨ ਦੋਵੇਂ ਪਹਿਲਾਂ ਦੋਸਤ ਬਣੇ ਤੇ ਬਾਅਦ ’ਚ ਇਕ- ਦੂਸਰੇ ਨੂੰ ਡੇਟ ਕਰਨ ਲੱਗੇ।