ਨਵੀਂ ਦਿੱਲੀ: ਗੁਜਰਾਤ ਦੇ ਅਮਰੇਲੀ ‘ਚ ਇੱਕ ਚਰਵਾਹੇ ‘ਤੇ ਤਿੰਨ ਸ਼ੇਰਾਂ ਨੇ ਹਮਲਾ ਕਰ ਦਿੱਤਾ ਪਰ ਕੁੱਤੇ ਨੇ ਉਸ ਨੂੰ ਬਚਾ ਲਿਆ। ਦਰਅਸਲ ਭਾਵੇਸ਼ ਭਾਰਵਾੜ ਨਾਂ ਦਾ ਇਹ ਚਰਵਾਹਾ ਸ਼ੇਰਾਂ ਤੋਂ ਆਪਣੀ ਭੇਡ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸ਼ੇਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।ਭਾਵੇਸ਼ ‘ਤੇ ਸ਼ੇਰਾਂ ਵੱਲੋਂ ਕੀਤੇ ਹਮਲੇ ਨੂੰ ਦੇਖ ਕੇ ਕੁੱਤੇ ਨੇ ਉੱਚੀ-ਉੱਚੀ ਭੌਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਕਈ ਪਿੰਡ ਵਾਲੇ ਇਕੱਠੇ ਹੋ ਗਏ। ਵੱਡੀ ਗਿਣਤੀ ‘ਚ ਲੋਕਾਂ ਨੂੰ ਆਉਂਦਿਆਂ ਦੇਖ ਸ਼ੇਰ ਜੰਗਲ ਵੱਲ ਭੱਜ ਗਏ।ਇਸ ਘਟਨਾ ‘ਚ ਭਾਵੇਸ਼ ਦੀ ਬਾਂਹ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਜੰਗਲਾਂ ਦੇ ਬਾਹਰੀ ਇਲਾਕੇ ‘ਚ ਸਥਿਤ ਅਮਰੇਲੀ ‘ਚ ਸ਼ੇਰਾਂ ਵੱਲੋਂ ਹਮਲਿਆਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


