ਵਿਸਾਖਾਪਟਨਮ : ਭਾਰਤ ਨੇ ਦੁਸ਼ਮਣ ਦੀਆਂ ਨਿਊਕਲੀਅਰ ਮਿਜ਼ਾਈਲਾਂ ਨੂੰ ਟ੍ਰੈਕ ਕਰਨ ਦੇ ਲਈÎ ਇਕ ਬੇਹੱਦ ਖ਼ੁਫ਼ੀਆ ਸ਼ਿਪ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੀਐਮ ਮੋਦੀ ਨੇ ਸੱਤਾ ਵਿਚ ਆਉਣ ਤੋਂ ਬਾਅਦ ਦੇਸ਼ ਵਿਚ ਨਿਊਕਲੀਅਰ ਮਿਜ਼ਾਈਲ ਸ਼ੀਲਡ ਬਣਾਉਣ ਲਈ ਮੇਕ ਇਨ ਇੰਡੀਆ ਤਹਿਤ ਇਸ ਸ਼ਿਪ ਦੇ ਨਿਰਮਾਣ ਦੇ ਆਦੇਸ਼ ਦਿਤਾ ਸੀ। ਦੇਸ਼ ਵਿਚ ਤਿਆਰ ਕੀਤੇ ਗਏ ਹੁਣ ਤਕ ਦੇ ਸਭ ਤੋਂ ਵੱਡੇ ਸ਼ਿਪ ਦੇ ਨਾਲ ਹੀ ਭਾਰਤ ਨੇ ਦੁਸ਼ਮਣ ਦੀ ਬਲਿਸਟਿਕ ਮਿਜ਼ਾਈਲਾਂ ਨੂੰ ਮਾਰ ਸੁੱਟਣ ਦੀ ਦਿਸ਼ਾ ਵਿਚ ਇਕ ਹੋਰ ਜ਼ਰੂਰੀ ਸਮਰੱਥਾ ਹਾਸਲ ਕਰ ਲਈ ਹੈ। ਇਸ ਯੋਜਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਇਸ ਸਾਲ ਦਸੰਬਰ ਮਹੀਨੇ ਤਕ ਇਸ ਨੂੰ ਨੈਸ਼ਨਲ ਟੈਕਨੀਕਲ ਰਿਸਰਚ ਆਰਗੇਨਾਈਜੇਸ਼ਨ ਨੂੰ ਸੌਂਪ ਦਿਤਾ ਜਾਵੇਗਾ। ਇਸ ਸਮੁੰਦਰੀ ਨਿਗਰਾਨੀ ਸ਼ਿਪ ਨੂੰ ਫਿਲਹਾਲ ਵੀਸੀ11184 ਨਾਮ ਦਿਤਾ ਗਿਆ ਹੈ। ਇਸ ਸ਼ਿਪ ਦਾ ਅਜੇ ਪ੍ਰੀਖਣ ਚੱਲ ਰਿਹਾ ਹੈ। ਜਲਦ ਹੀ ਇੰਡੀਅਨ ਨੇਵੀ ਅਤੇ ਐਨਟੀਆਰਓ ਦੀ ਸਾਂਝੀ ਟੀਮ ਸਮੁੰਦਰ ਵਿਚ ਇਸ ਸ਼ਿਪ ਦਾ ਪ੍ਰੀਖਣ ਕਰੇਗੀ।
ਦੇਸ਼ ਵਿਚ ਨਿਗਰਾਨੀ ਦੇ ਕੰਮ ਵਿਚ ਐਨਟੀਆਰਓ ਨੂੰ ਮੁਹਾਰਤ ਹਾਸਲ ਹੈ। ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਦੇ ਐਮਡੀ ਐਲਵੀ ਸਰਤ ਬਾਬੂ ਨੇ ਕਿਹਾ ਕਿ ਅਸੀਂ ਬੇਸਿਨ ਟ੍ਰਾਇਲ ਪੂਰਾ ਕਰ ਲਿਆ ਹੇ ਅਤੇ ਇਸ ਨੂੰ ਸੌਂਪਣ ਤੋਂ ਪਹਿਲਾਂ ਕਈ ਹੋਰ ਪ੍ਰੀਖਣ ਕੀਤੇ ਜਾਣਗੇ।ੇ ਸਾਨੂੰ ਉਮੀਦ ਹੈ ਕਿ ਇਸ ਸਾਲ ਦਸੰਬਰ ਮਹੀਨੇ ਤਕ ਇਸ ਸ਼ਿਪ ਨੂੰ ਸੌਂਪ ਦਿਤਾ ਜਾਵੇਗਾ। ਇਹ ਨਿਗਰਾਨੀ ਸ਼ਿਪ ਬੇਹੱਦ ਖ਼ਾਸ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


