ਕਿਸਾਨ ਕਰਦੇ ਨੇ ਡਰਾਮਾ, 5 ਲੱਖ ਲਈ ਆਪਣੇ ਪਿਓ ਨੂੰ ਵੀ ਮਾਰ ਦਿੰਦੇ ਨੇ : ਭਾਜਪਾ ਆਗੂ
ਬਠਿੰਡਾ:- ਇੱਕ ਪਾਸੇ ਜਿੱਥੇ ਮੋਦੀ ਕਿਸਾਨਾਂ ਵੱਲੋਂ ਦੇਸ਼ ਦੇ ਅੰਨ ਭੰਡਾਰ ਵਿੱਚ ਪਾਏ ਜਾ ਰਹੇ ਹਿੱਸੇ ਲਈ ਤਾਰੀਫ ਕਰ ਰਹੇ ਸਨ ਪਰ ਦੂਜੇ ਪਾਸੇ ਮੋਦੀ ਦਾ ਮਲੋਟ ਆਉਣ ਤੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨ ਲਈ ਪਹੁੰਚੇ ਕਿਸਾਨਾਂ ਨੂੰ ਪੁਲਿਸ ਝੰਬਦੀ ਹੋਈ ਨਜ਼ਰ ਆਈ? ਪੁਲਸੀਆ ਧੱਕੇਸ਼ਾਹੀ ਖਿਲਾਫ ਸੈਂਕੜੇ ਕਿਸਾਨਾਂ ਨੇ ਬਠਿੰਡਾ ਮੋਲਟ ਰੋਡ ਤੇ ਪਿੰਡ ਫਕੱਰਸਰ ਥੇੜੀ ਕੋਲ ਜਾਮ ਲਾ ਦਿੱਤਾ ਜਿਸ ਕਰਕੇ ਰੈਲੀ ਵਿੱਚ ਆਉਣ ਵਾਲੇ ਮੋਦੀ-ਬਾਦਲ ਭਗਤਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਯਾਤਰੀ ਵੀ ਪਰੇਸ਼ਾਨ ਹੋਏ। ਹੈਰਾਨਗੀ ਉਸ ਵੇਲੇ ਹੋਈ ਜਦੋਂ ਬਾਦਲ-ਮੋਦੀ ਭਗਤ ਇੱਕ ਅਕਾਲੀ ਅਤੇ ਭਾਜਪਾ ਵਰਕਰਾਂ ਨੇ ਮੌਕੇ ਤੇ ਕਿਸਾਨਾਂ ਵੱਲੋਂ ਲਾਏ ਜਾਮ ਦਾ ਵਿਰੋਧ ਕੀਤਾ ਅਤੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਬਠਿੰਡਾ ਭਾਰਤ ਭੂਸ਼ਣ ਜਿੰਦਲ ਨੇ ਦੋਸ਼ ਲਾਏ ਕਿ ਕਿਸਾਨ ਡਰਾਮੇਬਾਜੀ ਕਰਦੇ ਹਨ ਅਤੇ ਪੰਜ ਲੱਖ ਰੁਪਏ ਲੈਣ ਦੇ ਮਾਰੇ ਆਪਣੇ ਬਜੁਰਗ ਪਿਓ ਨੂੰ ਵੀ ਮਾਰ ਦਿੰਦੇ ਹਨ?
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


