Ad-Time-For-Vacation.png

ਕੈਨੇਡਾ ਜਾਣ ਵਾਲਿਆਂ ਦੀ ਇਹ ਜਾਣਕਾਰੀ ਕੀਤੀ ਜਾਵੇਗੀ ਇਕੱਠੀ

ਇਹ ਪ੍ਰੋਗਰਾਮ ਦੋ ਸਾਲਾਂ ‘ਚ ਤਿਆਰ ਹੋਵੇਗਾ ਤੇ ਇਸ ਦੀ ਸ਼ੁਰੂਆਤ ਅਗਲੇ ਮਹੀਨੇ ਹੋਣ ਜਾ ਰਹੀ ਹੈ। ਯੂਰਪ, ਮੱਧ ਪੂਰਬ ਤੇ ਅਫਰੀਕਾ ਤੋਂ ਕੰਮ ਕਰਨ, ਪੜ੍ਹਾਈ ਕਰਨ ਤੇ ਇਮੀਗ੍ਰੇਟ ਹੋ ਕੇ ਕੈਨੇਡਾ ਆਉਣ ਵਾਲੇ ਲੋਕਾਂ ਦਾ ਬਾਇਓਮੀਟ੍ਰਿਕ ਡਾਟਾ ਇੱਕਠਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਉਨ੍ਹਾਂ ਵੀਜ਼ਾ ਬਿਨੈਕਾਰਾਂ ਤੱਕ ਸੀਮਿਤ ਹੁੰਦਾ ਸੀ, ਜਿਨ੍ਹਾਂ ਮੁਲਕਾਂ ਦੇ ਲੋਕਾਂ ਤੋਂ ਦੇਸ਼ ਨੂੰ ਕੋਈ ਖਤਰਾ ਹੁੰਦਾ ਸੀ ਜਾਂ ਫਿਰ ਰਫਿਊਜੀ ਤੇ ਪਨਾਹ ਹਾਸਲ ਕਰਨ ਦੇ ਚਾਹਵਾਨਾਂ ‘ਤੇ ਇਹ ਪ੍ਰੋਗਰਾਮ ਲਾਗੂ ਹੁੰਦਾ ਸੀ।
ਇਮੀਗ੍ਰੇਸ਼ਨ ਮਨਿਸਟਰ ਅਹਿਮਦ ਹੁਸੈਨ ਨੇ ਆਖਿਆ ਕਿ 30 ਤੋਂ 150 ਦੇਸ਼ਾਂ ਤੱਕ ਇਸ ਪ੍ਰੋਗਰਾਮ ਦੇ ਪਸਾਰ ਨਾਲ ਬਾਰਡਰ ਤੇ ਇਮੀਗ੍ਰੇਸ਼ਨ ਸਿਸਟਮ ਹੋਰ ਮਜ਼ਬੂਤ ਹੋਵੇਗਾ। ਅਸੀਂ ਇਸ ਨਾਲ ਤੇਜ਼ੀ ਨਾਲ ਕਿਸੇ ਵੀ ਟਰੈਵਲਰ ਦੀ ਪਛਾਣ ਪਤਾ ਲਾਉਣ ‘ਚ ਸਫਲ ਹੋਵਾਂਗੇ। ਇਹ ਬਾਇਓਮੀਟ੍ਰਿਕ ਡਾਟਾ ਕੈਨੇਡਾ ਦੇ ਕੌਮਾਂਤਰੀ ਖੁਫੀਆ ਭਾਈਵਾਲਾਂ, ਅਮਰੀਕਾ, ਯੂਕੇ, ਆਸਟਰੇਲੀਆ ਤੇ ਨਿਊਜ਼ੀਲੈਂਡ ਨਾਲ ਸਾਂਝਾ ਕੀਤਾ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.