ਮੌਜੂਦਾ ਸਮੇਂ ‘ਚ ਸਿੱਖਾਂ ਦੇ ਸਨਮਾਨ ‘ਸਿਰੋਪਾਓ’ ਦੀ ਜੰਮ ਕੇ ਹੋ ਰਹੀ ਹੈ ਦੁਰਵਰਤੋਂ

ਐੱਸ. ਏ. ਐੱਸ. ਨਗਰ, 26 ਜੂਨ -‘ਸਿਰੋਪਾਓ’ ਸਿੱਖ ਕੌਮ ਵਿੱਚ ਅਹਿਮ ਸਥਾਨ ਰੱਖਦਾ ਹੈ ḩ ਪਹਿਲਾਂ ਕੇਸਰੀ ਰੰਗ ਦਾ ਸਿਰੋਪਾਓ ਉਸ ਵਿਅਕਤੀ ਨੂੰ ਭੇਟ ਕੀਤਾ ਜਾਂਦਾ ਸੀ, ਜਿਸਨੇ ਸਮਾਜ ਖਾਸ ਕਰਕੇ ਸਿੱਖ ਪੰਥ ਲਈ ਕੋਈ ਖਾਸ ਕੰਮ ਜਾਂ ਸੇਵਾ ਕੀਤੀ ਹੋਵੇ ḩ ਜਿਸ ਸਖਸ਼ੀਅਤ ਨੂੰ ਇਹ ਸਿਰੋਪਾਓ ਦਿੱਤਾ ਜਾਂਦਾ ਸੀ, ਉਹ ਇਸਨੂੰ ਬਹੁਤ ਹੀ ਆਦਰ ਨਾਲ ਵੱਡੀ ਉਪਲੱਬਧੀ ਮੰਨਦਾ ਹੋਇਆ ਸੰਭਾਲਕੇ ਰੱਖਦਾ ਸੀ, ਪਰ ਮੌਜੂਦਾ ਸਮੇਂ ‘ਚ ਇਸਦੇ ਅਰਥ ਹੀ ਬਦਲ ਗਏ ਹਨ ḩ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਇੱਕ ਅਰਦਾਸੀਏ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਭੇਟ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਪੂਰੇ ਦੇਸ਼ ਵਿਚ ਚਰਚਾ ਦਾ ਵਿਸ਼ਾ ਰਿਹਾ ਸੀ, ਜਿਸ ਤੋਂ ਇਸਦੀ ਮਹੱਤਤ ਆਪ ਮੁਹਾਰੇ ਸਪੱਸ਼ਟ ਹੁੰਦੀ ਹੈ, ਪਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਖਾਸ ਕਰਕੇ ਇੱਕ ਦਹਾਕੇ ਤੋਂ ਤਾਂ ਸਿਰੋਪਾਓ ਦੀ ਦੁਰਵਰਤੋਂ ਸਿਖਰਾਂ ‘ਤੇ ਹੈ ḩ ਹੁਣ ਨਾ ਤਾਂ ਜ਼ਿਆਦਾਤਰ ਸਿਰੋਪਾਓ ਭੇਟ ਕਰਨ ਵਾਲਿਆਂ ਨੂੰ ਅਤੇ ਨਾ ਹੀ ਸਿਰੋਪਾਓ ਲੈਣ ਵਾਲਿਆਂ ਨੂੰ ਇਸਦੇ ਮਹੱਤਵ ਬਾਰੇ ਕੋਈ ਜਾਣਕਾਰੀ ਹੁੰਦੀ ਹੈ ḩ ਇਹੀ ਕਾਰਨ ਹੈ ਕਿ ਜ਼ਿਆਦਾਤਰ ਰਾਜਨੀਤਿਕ ਤੇ ਸਮਾਜਿਕ ਆਗੂ ਇਸ ਪਵਿੱਤਰ ਸਿਰੋਪਾਓ ਦੀ ਜਮਕੇ ਦੁਰਵਰਤੋਂ ਕਰ ਰਹੇ ਹਨ ḩ ਹੁਣ ਕੋਈ ਵੀ ਵਿਅਕਤੀ ਜਦੋਂ ਰਾਜਨੀਤਿਕ ਖੇਤਰ ‘ਚ ਇੱਕ ਪਾਰਟੀ ਛੱਡਕੇ ਦੂਜੀ ਪਾਰਟੀ ‘ਚ ਸ਼ਾਮਿਲ ਹੁੰਦਾ ਹੈ ਤਾਂ ਨਵੀਂ ਪਾਰਟੀ ਵਾਲੇ ਆਪਣੀ ਪਾਰਟੀ ਵਿੱਚ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਕਰਦੇ ਹਨ ḩ ਉਹ ਇਹ ਵੀ ਨਹੀਂ ਜਾਣਦੇ ਕਿ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਵਿਅਕਤੀ ਸਿਰੋਪਾਓ ਦੇ ਯੋਗ ਵੀ ਹਨ ਜਾਂ ਨਹੀਂ ḩ ਜ਼ਿਆਦਾਤਰ ਸਮਾਗਮਾਂ ‘ਚ ਤਾਂ ਸਿਰੋਪਾਓ ਲੈਣ ਵਾਲੇ ਵਿਅਕਤੀ ਸ਼ਰਾਬ ਜਾਂ ਕਿਸੇ ਹੋਰ ਤਰ੍ਹਾਂ ਦੇ ਨਸ਼ੇ ਦਾ ਸੇਵਨ ਕੀਤੇ ਹੋਏ ਹੁੰਦੇ ਹਨ ḩ ਇਥੇ ਹੀ ਬਸ ਨਹੀਂ ਸਮਾਗਮ ਖਤਮ ਹੋਣ ਤੋਂ ਬਾਅਦ ਸਿਰੋਪਾਓ ਲੈਣ ਵਾਲਾ ਵਿਅਕਤੀ ਉਸੇ ਸਿਰੋਪਾਓ ਦੇ ਵਿਚ ਸ਼ਰਾਬ ਆਦਿ ਛੁਪਾਕੇ ਲਿਜਾਂਦਾ ਵੀ ਵੇਖਿਆ ਗਿਆ ਹੈ ḩ ਇਥੋਂ ਤੱਕ ਕਿ ਇਨ੍ਹਾਂ ਸਿਰੋਪਾਓ ਨਾਲ ਕਈ ਲੋਕੀਂ ਆਪਣੀਆਂ ਗੱਡੀਆਂ ਆਦਿ ਵੀ ਸਾਫ ਕਰਦੇ ਆਮ ਵੇਖੇ ਜਾਂਦੇ ਹਨ ḩ ਸਿੱਖਾਂ ਦੇ ਇਸ ਵਿਸ਼ੇਸ਼ ਸਨਮਾਨ ਚਿੰਨ੍ਹ ‘ਸਿਰੋਪਾਓ’ ਨੂੰ ਇਸਦਾ ਬਣਦਾ ਸਥਾਨ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ੂ ਜ਼ਰੂਰੀ ਹੁਕਮ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਸਿਰੋਪਾਓ ਦੀ ਨਿਰੰਤਰ ਹੋ ਰਹੀ ਦੁਰਵਰਤੋਂ ਰੁਕ ਸਕੇ ḩ ਇਸ ਸਬੰਧੀ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਹਾਲੀ ਤੋਂ ਮੈਂਬਰ ਭਾਈ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਸਿੱਖ ਕੌਮ ‘ਚ ਸਿਰੋਪਾਓ ਸਿਰਫ਼ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸਨੇ ਸਮਾਜ ਵਿਸ਼ੇਸ਼ ਕਰਕੇ ਪੰਥ ਲਈ ਕੋਈ ਵਿਸ਼ੇਸ਼ ਕੰਮ ਜਾਂ ਸੇਵਾ ਕੀਤੀ ਹੋਵੇ, ਪਰ ਹੁਣ ਕੁਝ ਲੋਕਾਂ ਨੇ ਨਿੱਜੀ ਮੁਫਾਦਾਂ ਖਾਤਿਰ ਸਿਰੋਪਾਓ ਨੂੰ ਬਹੁਤ ਮਾਮੂਲੀ ਚੀਜ਼ ਬਣਾਕੇ ਰੱਖ ਦਿੱਤਾ ਹੈ, ਜਿਸਦੀ ਦੁਰਵਰਤੋਂ ਬੰਦ ਹੋਣੀ ਚਾਹੀਦੀ ਹੈ।-

ਕੇ. ਐੱਸ. ਰਾਣਾ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.