ਭਾਜਪਾ ਸਾਂਸਦ ਦਾ ਦੋਸ਼, ਭਾਰਤ ਬੰਦ ਤੋਂ ਬਾਅਦ ਦਲਿਤਾਂ ‘ਤੇ ਹੋ ਰਹੇ ਹਨ ਅੱਤਿਆਚਾਰ

ਭਾਰਤੀ ਜਨਤਾ ਪਾਰਟੀ ਦੇ ਸਾਂਸਦ ਉਦਿਤ ਰਾਜ ਨੇ ਦਲਿਤਾਂ ਦੇ ਨਾਲ ਸੋਸ਼ਣ ਹੋਣ ਦਾ ਦੋਸ਼ ਲਗਾਇਆ ਹੈ। ਉਦਿਤ ਦਾ ਦੋਸ਼ ਹੈ ਕਿ ਭਾਰਤ ਬੰਦ ਵਿਚ …

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਸਾਂਸਦ ਉਦਿਤ ਰਾਜ ਨੇ ਦਲਿਤਾਂ ਦੇ ਨਾਲ ਸੋਸ਼ਣ ਹੋਣ ਦਾ ਦੋਸ਼ ਲਗਾਇਆ ਹੈ। ਉਦਿਤ ਦਾ ਦੋਸ਼ ਹੈ ਕਿ ਭਾਰਤ ਬੰਦ ਵਿਚ ਜਿਨ੍ਹਾਂ ਦਲਿਤਾਂ ਨੇ ਹਿੱਸਾ ਲਿਆ ਸੀ, ਉਨ੍ਹਾਂ ‘ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਉਦਿਤ ਰਾਜ ਨੇ ਟਵੀਟ ਕਰ ਕੇ ਇਹ ਦੋਸ਼ ਲਗਾਇਆ ਹੈ।

ਉਦਿਤ ਰਾਜ ਨੇ ਟਵੀਟ ਕਰ ਕੇ ਲਿਖਿਆ ਕਿ ਦੋ ਅਪ੍ਰੈਲ ਨੂੰ ਭਾਰਤ ਬੰਦ ਦੌਰਾਨ ਹੋਏ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਲੇ ਦਲਿਤਾਂ ‘ਤੇ ਅੱਤਿਆਚਾਰ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਹ ਸਭ ਰੁਕਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਇਕ ਤੋਂ ਬਾਅਦ ਇਕ ਟਵੀਟ ਕੀਤੇ। ਅਗਲੇ ਟਵੀਟ ਵਿਚ ਉਦਿਤ ਨੇ ਲਿਖਿਆ ਕਿ 2 ਅਪ੍ਰੈਲ ਦੇ ਬਾਅਦ ਤੋਂ ਦਲਿਤਾਂ ਨੂੰ ਦੇਸ਼ ਭਰ ਵਿਚ ਟਾਰਚਰ ਕੀਤਾ ਜਾ ਰਿਹਾ ਹੈ।

ਬਾਡਮੇਰ, ਜਾਲੌਰ, ਜੈਪੁਰ, ਗਵਾਲੀਅਰ, ਮੇਰਠ, ਬੁਲੰਦ ਸ਼ਹਿਰ, ਕਰੌਲੀ ਸਮੇਤ ਕਈ ਥਾਵਾਂ ‘ਤੇ ਅਜਿਹਾ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਵੀ ਦਲਿਤਾਂ ‘ਤੇ ਗ਼ਲਤ ਮਾਮਲੇ ਦਰਜ ਕਰ ਰਹੀ ਹੈ, ਉਨ੍ਹਾਂ ਦੀ ਮਾਰਕੁੱਟ ਕਰ ਰਹੀ ਹੈ।

ਉਦਿਤ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਗਵਾਲੀਅਰ ਵਿਚ ਮੇਰੇ ਖ਼ਾਸ ਵਰਕਰ ਨੂੰ ਟਾਰਚਰ ਕੀਤਾ ਗਿਆ ਜਦਕਿ ਉਸ ਨੇ ਕੁੱਝ ਗ਼ਲਤ ਨਹੀਂ ਕੀਤਾ ਸੀ। ਉਹ ਮਦਦ ਲਈ ਗਿੜਗਿੜਾ ਰਿਹਾ ਹੈ। ਹਾਲਾਂਕਿ ਅਪਣੇ ਟਵੀਟਸ ਵਿਚ ਉਦਿਤ ਨੇ ਕਿਸੇ ਵੀ ਨੇਤਾ ਜਾਂ ਪਾਰਟੀ ਦਾ ਨਾਮ ਤਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਕੇਂਦਰ ਸਰਕਾਰ ਵੱਲ ਹੈ।

ਦਸ ਦਈਏ ਕਿ ਐਸਸੀ-ਐਸਟੀ ਐਕਟ ਵਿਚ ਬਦਲਾਅ ਦੇ ਵਿਰੁਧ ਦਲਿਤ ਸਮਾਜ ਨੇ ਭਾਰਤ ਬੰਦ ਕੀਤਾ ਸੀ। ਇਸ ਦੌਰਾਨ ਕਈ ਰਾਜਾਂ ਵਿਚ ਹਿੰਸਾ ਹੋਈ ਸੀ। ਇਸ ਹਿੰਸਾ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ। ਉਦਿਤ ਪਹਿਲਾਂ ਹੀ ਐਕਟ ਵਿਚ ਬਦਲਾਅ ਦੇ ਵਿਰੁਧ ਸਨ। ਸਾਂਸਦ ਨੇ ਫ਼ੈਸਲੇ ਨੂੰ ਮੰਦਭਾਗਾ ਦਸਦਿਆਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆਉਣ ਦੀ ਗੱਲ ਆਖੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.