Ad-Time-For-Vacation.png

ਸੀਰੀਆ ‘ਚ ਰਸਾਇਣਕ ਹਮਲਾ-80 ਮੌਤਾਂ 

ਮਿ੍ਤਕਾਂ ‘ਚ ਜ਼ਿਆਦਾਤਾਰ ਬੱਚੇ ਤੇ ਔਰਤਾਂ ਸ਼ਾਮਿਲ 
ਬੈਰੂਤ, 8 ਅਪ੍ਰੈਲ (ਏਜੰਸੀਆਂ ਰਾਹੀਂ)-ਸੀਰੀਆ ਦੇ ਪੂਰਬੀ ਗੌਤਾ ਵਿਚ ਬਾਗੀਆਂ ਦੇ ਕਬਜ਼ੇ ਹੇਠਲੇ ਅੰਤਿਮ ਸ਼ਹਿਰ ਡੋਮਾ ਵਿਚ ਸੀਰੀਆਈ ਫ਼ੌਜਾਂ ਵਲੋਂ ਕੀਤੇ ਗਏ ਰਸਾਇਣਕ ਹਮਲੇ ਵਿਚ 80 ਵਿਅਕਤੀ ਮਾਰੇ ਗਏ ਹਨ | ਇਹ ਜਾਣਕਾਰੀ ਮੈਡੀਕਲ ਸੇਵਾਵਾਂ ਨੇ ਦਿੱਤੀ ਹੈ ਅਤੇ ਅਮਰੀਕਾ ਦਾ ਕਹਿਣਾ ਕਿ ਜੇਕਰ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਹੋ ਗਈ ਤਾਂ ਉਹ ਤੁਰੰਤ ਅੰਤਰਰਾਸ਼ਟਰੀ ਕਾਰਵਾਈ ਦੀ ਮੰਗ ਕਰੇਗਾ | ਮੈਡੀਕਲ ਰਾਹਤ ਸੰਗਠਨ ਸੀਰੀਅਨ ਅਮਰੀਕੀ ਮੈਡੀਕਲ ਸੁਸਾਇਟੀ ਅਤੇ ਸਿਵਲ ਰੱਖਿਆ ਸੇਵਾਵਾਂ ਜਿਹੜੇ ਬਾਗੀਆਂ ਦੇ ਕਬਜ਼ੇ ਹੇਠਲੇ ਇਲਾਕੇ ਵਿਚ ਸੇਵਾ ਨਿਭਾਅ ਰਹੀਆਂ ਹਨ ਨੇ ਕਿਹਾ ਕਿ ਸਨਿਚਰਵਾਰ ਹੋਏ ਹਮਲੇ ਵਿਚ 49 ਵਿਅਕਤੀ ਮਾਰੇ ਗਏ ਹਨ | ਹੋਰਨਾਂ ਨੇ ਮਿ੍ਤਕਾਂ ਦੀ ਗਿਣਤੀ 150 ਜਾਂ ਇਸ ਤੋਂ ਵੱਧ ਦੱਸੀ ਹੈ | ਰੂਸ ਦੀ ਹਮਾਇਤ ਪ੍ਰਾਪਤ ਸੀਰੀਆ ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਸਰਕਾਰੀ ਸੈਨਿਕਾਂ ਨੇ ਕੋਈ ਰਸਾਇਣਕ ਹਮਲਾ ਕੀਤਾ ਹੈ | ਹੁਣ ਇਹ ਖ਼ਬਰਾਂ ਫੈਲ ਰਹੀਆਂ ਹਨ ਕਿ ਬਾਗੀ ਹਾਰ ਰਹੇ ਹਨ ਅਤੇ ਉਹ ਮਨਘੜਤ ਖ਼ਬਰਾਂ ਫੈਲਾਅ ਰਹੇ ਹਨ | ਖ਼ਬਰ ਏਜੰਸੀਆਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕੀਆਂ | ਮਾਨਵੀ ਹੱਕਾਂ ਬਾਰੇ ਕਾਰਕੁਨਾਂ ਵਲੋਂ ਜਾਰੀ ਇਕ ਵੀਡੀਓ ਵਿਚ ਬੱਚਿਆਂ, ਔਰਤਾਂ ਅਤੇ ਮਰਦਾਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਵਿਚੋਂ ਕੁਝ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਹੈ | ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਹਮਲੇ ਵਿਚ ਸਮੂਹਿਕ ਮੌਤਾਂ ਦੀਆਂ ਰਿਪੋਰਟਾਂ ਭੈਅ-ਭੀਤ ਕਰਨ ਵਾਲੀਆਂ ਹਨ ਅਤੇ ਜੇਕਰ ਇਨ੍ਹਾਂ ਦੀ ਪੁਸ਼ਟੀ ਹੋ ਗਈ ਤਾਂ ਅੰਤਰਰਾਸ਼ਟਰੀ ਭਾਈਚਾਰੇ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ | ਬਰਤਾਨੀਆਂ ਦੇ ਵਿਦੇਸ਼ ਵਿਭਾਗ ਨੇ ਵੀ ਕਿਹਾ ਕਿ ਰਿਪੋਰਟਾਂ ਬਹੁਤ ਹੀ ਚਿੰਤਾ ਵਾਲੀਆਂ ਹਨ ਅਤੇ ਇਨ੍ਹਾਂ ਦੀ ਤੁਰੰਤ ਜਾਂਚ ਕਰਨ ਦੀ ਲੋੜ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ | ਅਸੀਂ ਅਸਦ ਸਰਕਾਰ ਅਤੇ ਇਸ ਦੇ ਹਮਾਇਤੀਆਂ ਰੂਸ ਤੇ ਈਰਾਨ ਨੂੰ ਸੱਦਾ ਦਿੰਦੇ ਹਾਂ ਕਿ ਉਹ ਨਿਰਦੋਸ਼ ਆਮ ਨਾਗਰਿਕਾਂ ਖਿਲਾਫ਼ ਹਿੰਸਾ ਬੰਦ ਕਰਨ ਪਰ ਰੂਸ ਨੇ ਰਿਪੋਰਟਾਂ ਨੂੰ ਖ਼ਾਰਜ ਕਰ ਦਿੱਤਾ ਹੈ |
ਪੋਪ ਵਲੋਂ ਹਮਲੇ ਦੀ ਨਿਖੇਧੀ
ਪੋਪ ਫਰਾਂਸਿਸ ਨੇ ਸੀਰੀਆ ਵਿਚ ਗੈਸ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਭਿਆਨਕ ਤਬਾਹੀ ਵਾਲੇ ਹਥਿਆਰਾਂ ਦੀ ਵਰਤੋਂ ਗਲਤ ਹੈ | ਸੇਂਟ ਪੀਟਰਸ ਸੁਕੇਅਰ ਵਿਚ ਪ੍ਰਾਰਥਨਾ ਪਿੱਛੋਂ ਉਨ੍ਹਾਂ ਕਿਹਾ ਕਿ ਚੰਗੀ ਜੰਗ ਅਤੇ ਮਾੜੀ ਜੰਗ ਵਿਚ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ | ਉਨ੍ਹਾਂ ਸੈਨਿਕ ਅਤੇ ਰਾਜਸੀ ਨੇਤਾਵਾਂ ਨੂੰ ਸਮਝੌਤੇ ਦਾ ਦੂਸਰਾ ਰਸਤਾ ਅਖਤਿਆਰ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਸ਼ਾਂਤੀ ਆਵੇਗੀ |

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.