ਕੈਨੇਡਾ ਬੱਸ ਹਾਦਸੇ ‘ਚ ਮਾਰੇ ਗਏ ਖਿਡਾਰੀ ਦੀ ਭੈਣ ਨੇ ਕਿਹਾ- ‘ਤੋਹਫੇ ਨੂੰ ਕਦੇ ਨਹੀਂ ਖੋਲ੍ਹਾਂਗੀ’

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ ‘ਚ ਬੀਤੇ ਸ਼ੁੱਕਰਵਾਰ ਨੂੰ ਹਾਕੀ ਟੀਮ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਬੱਸ ਹਾਦਸੇ ‘ਚ 15 ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਬੱਸ ‘ਚ ਸਵਾਰ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਕਪਤਾਨ ਅਤੇ ਕੋਚ ਸਵਾਰ ਸਨ। ਬੱਸ ਦੀ ਟੱਕਰ ਸੈਮੀ ਟਰੱਕ ਨਾਲ ਹੋ ਗਈ, ਜਿਸ ਕਾਰਨ ਕੋਚ, ਕਪਤਾਨ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਖਿਡਾਰੀਆਂ ‘ਚੋਂ ਐਡਮ ਹੈਰੋਲਡ ਨਾਂ ਦਾ 16 ਸਾਲਾ ਖਿਡਾਰੀ ਸੀ, ਜਿਸ ਨੂੰ ਸਸਕੈਚਵਾਨ ਜੂਨੀਅਰ ਹਾਕੀ ਟੀਮ ‘ਚ ਸ਼ਾਮਲ ਹੋਇਆ ਅਜੇ 3 ਹਫਤੇ ਹੀ ਬੀਤੇ ਸਨ। ਐਡਮ ਦੇ ਮਾਪੇ ਬਹੁਤ ਦੁਖੀ ਹਨ, ਕਿਉਂਕਿ ਉਸ ਦਾ ਆਉਣ ਵਾਲੀ 12 ਅਪ੍ਰੈਲ ਨੂੰ 17ਵਾਂ ਜਨਮ ਦਿਨ ਸੀ। ਉਹ ਸਭ ਤੋਂ ਨੌਜਵਾਨ ਖਿਡਾਰੀ ਸੀ।
ਐਡਮ ਦੇ ਪਿਤਾ ਰੁਸਲ ਹੈਰੋਲਡ ਨੇ ਕਿਹਾ ਕਿ ਪੁੱਤ ਦੀ ਮੌਤ ਦੀ ਖਬਰ ਵਾਲਾ ਦਿਨ ਸਾਡੇ ਲਈ ਬਹੁਤ ਮਨਹੂਸ ਦਿਨ ਸੀ। ਉਨ੍ਹਾਂ ਅੱਗੇ ਆਖਿਆ ਕਿ ਮੇਰਾ ਪੁੱਤ ਬਹੁਤ ਤਾਕਤਵਰ ਸੀ। ਮੈਨੂੰ ਬਹੁਤ ਦੁੱਖ ਹੈ ਕਿ ਉਹ ਇੰਨੀ ਛੋਟੀ ਉਮਰ ‘ਚ ਹੀ ਸਾਨੂੰ ਛੱਡ ਕੇ ਚਲਾ ਗਿਆ। ਆਪਣੇ ਪੁੱਤ ਐਡਮ ਦੀ ਤਸਵੀਰਾਂ ਨੂੰ ਦੇਖਦੇ ਹੋਏ ਪਿਤਾ ਅਤੇ ਮਾਂ ਨੇ ਕਿਹਾ ਕਿ ਸਾਨੂੰ ਬਹੁਤ ਡੂੰਘਾ ਦੁੱਖ ਹੈ, ਜੋ ਕਦੇ ਭਰੇਗਾ ਨਹੀਂ। ਭੈਣ ਨੇ ਕਿਹਾ ਕਿ ਮੈਂ ਭਰਾ ਲਈ ਜਨਮ ਦਿਨ ਦਾ ਤੋਹਫਾ ਲਿਆ ਸੀ, ਉਸ ਨੂੰ ਹੁਣ ਕੋਈ ਖੋਲ੍ਹ ਕੇ ਨਹੀਂ ਦੇਖੇਗਾ। ਸ਼ਾਇਦ ਮੈਂ ਵੀ ਉਸ ਤੋਹਫੇ ਨੂੰ ਦੇਖਣ ਦੀ ਹਿੰਮਤ ਨਹੀਂ ਕਰਾਂਗੀ। ਐਡਮ ਨੇ ਹਰ ਇਕ ਨੂੰ ਪ੍ਰਭਾਵਿਤ ਕੀਤਾ। ਉਹ ਤਾਕਤਵਰ ਹੋਣ ਦੇ ਨਾਲ-ਨਾਲ ਸਟਾਰ ਹਾਕੀ ਖਿਡਾਰੀ ਸੀ। ਪਰਿਵਾਰ ਨੇ ਕਿਹਾ ਕਿ ਐਡਮ ਕੁਦਰਤ ਨੂੰ ਪਿਆਰ ਕਰਨ ਵਾਲਾ ਸੀ। ਉਹ ਹਾਕੀ ਖੇਡ ਨੂੰ ਬਹੁਤ ਪਿਆਰ ਕਰਦਾ ਸੀ। ਬਸ ਇੰਨਾ ਹੀ ਨਹੀਂ ਉਹ ਆਪਣੇ ਪਿਆਰ ਅਤੇ ਦੋਸਤਾਂ ਨੂੰ ਵੀ ਪਿਆਰ ਕਰਦਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.