ਨਿਊਯਾਰਕ,: ਡੋਨਾਲਡ ਟਰੰਪ ਦੇ ਨਾਲ ਨਾਲ ਸੁਰਖੀਆਂ ਵਿਚ ਚਲ ਰਹੀ ਪੋਰਨ ਸਟਾਰ ਸਟੌਰਮੀ ਡੈਨੀਅਲਸ ਨੇ ਟਰੰਪ ਦੇ ਵਕੀਲ ਮਾਈਕਲ ਕੋਹੇਨ ‘ਤੇ ਵੀ ਮਾਣਹਾਨੀ ਦਾ ਮੁਕਦਮਾ ਕਰ ਦਿੱਤਾ ਹੈ। ਦਰਅਸਲ ਵਾਈਟ ਹਾਊਸ ਇਸ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਲੇਕਿਨ ਇਸ ਤਾਜ਼ਾ ਘਟਨਾਕ੍ਰਮ ਕਾਰਨ ਅਮਰੀਕੀ ਰਾਸ਼ਟਰਪਤੀ ਅਤੇ ਪੋਰਟ ਸਟਾਰ ਦੇ ਵਿਚ ਚਲ ਰਹੀ ਕਾਨੂੰਨੀ ਲੜਾਈ ਹੋਰ ਤੇਜ਼ ਹੋ ਗਈ ਹੈ। ਸਟੌਰਮੀ ਦਾ ਅਸਲੀ ਨਾਂ ਸਟੈਫਨੀ ਕਿਲਫਰਡ ਹੈ। ਉਨ੍ਹਾਂ ਨੇ ਇੰਟਰਵਿਊ ਦੌਰਾਨ ਦੋਸ਼ ਲਗਾਇਆ ਸੀ ਕਿ ਟਰੰਪ ਦੇ ਨਾਲ 2006 ਵਿਚ ਹੋਏ ਉਸ ਦੇ ਅਫੇਅਰ ‘ਤੇ ਮੂੰਹ ਬੰਦ ਰੱਖਣ ਦੇ ਲਈ ਉਸ ਨੂੰ ਧਮਕੀ ਦਿੱਤੀ ਗਈ ਸੀ।
ਰਾਸ਼ਟਰਪਤੀ ਦੇ ਬੁਲਾਰੇ ਰਾਜ ਸ਼ਾਹ ਨੇ ਕਿਹਾ ਕਿ ਸਟੌਰਮੀ ਡੈਨੀਅਲਸ ਨੇ ਜੋ ਦਾਅਵੇ ਕੀਤੇ ਰਾਸ਼ਟਰਪਤੀ ਉਨ੍ਹਾਂ ਨਾਲ ਜ਼ਰਾ ਵੀ ਇਤੇਫਾਕ ਨਹੀਂ ਰੱਖਦੇ। ਜਦ ਉਨ੍ਹਾਂ ਕੋਲੋਂ ਪੁਛਿਆ ਗਿਆ ਕਿ ਕੀ ਟਰੰਪ ਇਹ ਮੰਨਦੇ ਹਨ ਕਿ ਸਟੌਰਮੀ ਡੈਨੀਅਲਸ ਨੂੰ ਧਮਕਾਇਆ ਗਿਆ ਤਾਂ ਸ਼ਾਹ ਨੇ ਕਿਹਾ, ਨਹੀਂ, ਬਿਲਕੁਲ ਨਹੀਂ। ਉਨ੍ਹਾਂ ਦੇ ਕੋਲ ਅਪਣੇ ਦਾਅਵੇ ਦੀ ਪੁਸ਼ਟੀ ਦੇ ਲਈ ਕੋਈ ਤੱਕ ਹੀ ਨਹੀਂ ਹੈ। ਇਨ੍ਹਾਂ ਦੋਸ਼ਾਂ ਦੇ ਇਕ ਦਿਨ ਬਾਅਦ ਉਸ ਨੇ ਟਰੰਪ ਦੇ Îਨਿੱਜੀ ਵਕੀਲ ਕੋਹੇਨ ‘ਤੇ ਮਾਣਹਾਨੀ ਦਾ ÎÎਇਹ ਦਾਅਵਾ ਠੋਕਿਆ ਹੈ। ਜਿਸ ‘ਤੇ ਵਕੀਲ ਕੋਹੇਨ ਨੇ ਪ੍ਰਤੀਕ੍ਰਿਆ ਦਿੰਦੇ ਹੋਏ ਸਟੌਰਮੀ ਦੇ ਇਨ੍ਹਾਂ ਦੋਸ਼ਾਂ ਨੂੰ ਝੂਠ ਕਰਾਰ ਦਿੰਦੇ ਹੋਏ ਸਿਰੇ ਤੋਂ ਖਾਰਜ ਕੀਤਾ ਸੀ। ਇਸ ਤੋਂ ਬਾਅਦ ਸਟੌਰਮੀ ਨੇ ਲਾਸ ਏਂਜਲਸ ਸਥਿਤ ਯੂਐਸ ਡਿਸਟ੍ਰਿਕਟ ਕੋਰਟ ਵਿਚ ਕੋਹੇਨ ਦੇ ਖ਼ਿਲਾਫ਼ ਕੇਸ ਦਰਜ ਕਰਾਇਆ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


