ਨਵੀਂ ਦਿੱਲੀ (ਏਜੰਸੀਆਂ): ਮੋਦੀ ਸਰਕਾਰ ਆਪਣੇ ਇਸ ਬਜਟ ਨੂੰ ਚੋਣ ਬਜਟ ਮੰਨਦੀ ਹੋਈ ਵੱਧ ਵਰਗ ਨੂੰ ਖੁਸ਼ ਕਰਨ ਲਈ ਵੱਡੀ ਰਾਹਤ ਦੇ ਸਕਦੀ ਹੈ। ਸਾਲ 2018-19 ਦੇ ਆਮ ਬਜਟ ‘ਚ ਸਰਕਾਰ ਛੋਟ ਦੀ ਹੱਦ ਨੂੰ ਵਧਾਉਣ ਦੇ ਨਾਲ ਨਾਲ ਟੈਕਸ ਸੈਲਾਬ ਵਿਚ ਵੀ ਤਬਦੀਲੀ ਕਰ ਸਕਦੀ ਹੈ। ਇਹ ਜਾਣਕਾਰੀ ਵਿੱਤ ਵਿਭਾਗ ਨਾਲ ਜੁੜੇ ਸਰੋਤਾ ਤੋਂ ਪ੍ਰਾਪਤ ਹੋਈ। ਸੂਤਰਾਂ ਦੀ ਮੰਨੀਏ ਤਾਂ ਵਿੱਤ ਵਿਭਾਗ ਆਮਦਨ ਕਰ ਦੀ ਹੱਦ ਮੌਜੂਦਾ 250 ਤੋਂ ਵਧਾ ਕੇ 3 ਲੱਖ ਕਰਨ ਜਾ ਰਿਹਾ ਹੈ। ਭਾਵੇਂ ਕਿ ਇਹ ਹੱਦ 5 ਲੱਖ ਰੁਪਏ ਤੱਕ ਵਧਾਉਣ ਦੀ ਮੰਗ ਵੀ ਉਠ ਰਹੀ ਹੈ।
ਵਰਨਣਯੋਗ ਹੈ ਕਿ ਇਹ ਬਜਟ ਮੋਦੀ ਸਰਕਾਰ ਦਾ ਆਖਰੀ ਪੂਰਨ ਬਜਟ ਹੋਵੇਗਾ। ਇਸ ਬਜਟ ‘ਚ ਸਰਕਾਰ ਮੱਧ ਵਰਗ ਅਤੇ ਖਾਸ ਕਰਕੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦੇਣ ਬਾਰੇ ਵਿਚਾਰ ਕਰ ਰਹੀ ਹੈ। 1ਫ਼ਰਵਰੀ ਨੂੰ ਪੇਸ਼ ਹੋਣ ਵਾਲੇ ਇਸ ਬਜਟ ‘ਚ ਵਿੱਤ ਮੰਤਰੀ ਸਲਾਨਾ ਆਮਦਨ ਨੂੰ 10% ਟੈਕਸ ਦੇ ਘੇਰੇ ‘ਚ ਲਿਆ ਸਕਦੇ ਹਨ। ਜਦੋਂ ਕਿ 10 ਤੋਂ 20 ਲੱਖ ਰੁਪਏ ਦੀ ਆਮਦਨ ਤੇ 20% ਤੇ 20 ਲੱਖ ਤੋਂ ਵੱਧ ਵਾਲੀ ਆਮਦਨ ਤੇ ਸਲਾਨਾ 30% ਟੈਕਸ ਲਾਉਣ ਦੀ ਉਮੀਦ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


