ਨਵੀਂ ਦਿੱਲੀ: ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਦੇ ਸਮਰਥਕਾਂ ਨੇ ਸਮੂਹਿਕ ਰੂਪ ‘ਚ ਇਸਲਾਮ ਕਬੂਲ ਕਰ ਲੈਣ ਦੀ ਧਮਕੀ ਦਿੱਤੀ ਹੈ। ਡੇਰਾ ਸਮਰਥਕਾਂ ‘ਚ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਕਾਫੀ ਗੁੱਸਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਇਸ ਲਈ ਜਾਣਾ ਪਿਆ ਕਿਉਂਕਿ ਉਹ ਹਿੰਦੂ ਸਨ। ਡੇਰੇ ਦੇ ਬੁਲਾਰੇ ਸੰਦੀਪ ਮਿਸ਼ਰਾ ਨੇ ਕਿਹਾ, “ਜਦ ਸਾਡੇ ਵਿਸ਼ਵਾਸ ‘ਤੇ ਹੀ ਹਮਲਾ ਕੀਤਾ ਗਿਆ ਤਾਂ ਅਸੀਂ ਕਿਉਂ ਨਾ ਧਰਮ ਹੀ ਬਦਲ ਲਈਏ।”ਸੰਦੀਪ ਨੇ ਕਿਹਾ ਕਿ ਉਨ੍ਹਾਂ ਨਾਲ ਦੇ ਜ਼ਿਆਦਾਤਰ ਲੋਕਾਂ ਦਾ ਇਹੋ ਮੰਨਣਾ ਹੈ। ਹਾਲ ਹੀ ‘ਚ ਰਾਮ ਰਹੀਮ ਦੀ ਕਥਿਤ ਕੁੜੀ ਹਨੀਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ 28 ਅਗਸਤ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਵੀ ਹਰਿਆਣਾ ‘ਚ ਰਾਮ ਰਹੀਮ ਦੇ ਭਗਤ ਭੜਕ ਗਏ ਸਨ। ਉਨ੍ਹਾਂ ਨੇ ਜ਼ਬਰਦਸਤ ਹਿੰਸਾ ਕੀਤੀ ਸੀ। ਰਾਮ ਰਹੀਮ ‘ਤੇ ਇੱਕ ਪੱਤਰਕਾਰ ਦੇ ਕਤਲ ਤੇ ਹੋਰ ਕੇਸ ਵੀ ਦਰਜ ਹਨ ਜਿਨ੍ਹਾਂ ‘ਤੇ ਫੈਸਲਾ ਆਉਣਾ ਫਿਲਹਾਲ ਬਾਕੀ ਹੈ। ਅਜਿਹੇ ‘ਚ ਡੇਰਾ ਸਮਰਥਕਾਂ ‘ਚ ਲਗਾਤਾਰ ਚਿੰਤਾ ਬਣੀ ਹੋਈ ਹੈ ਕਿ ਬਾਕੀ ਸਜ਼ਾਵਾਂ ਤੋਂ ਕਿਸੇ ਤਰ੍ਹਾਂ ਬਾਬਾ ਨੂੰ ਬਚਾਇਆ ਜਾ ਸਕੇ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


