ਸਿੱਖ ਪ੍ਰਚਾਰਕ ਉੱਤੇ ਫਾਇਰਿੰਗ ਕਰਨ ਵਾਲੇ ਦੋ ਫੜੇ, ਪਰ ਭੱਜ ਨਿਕਲੇ

ਮਖੂ,- ਉਘੇ ਸਿੱਖ ਪ੍ਰਚਾਰਕ ਤੇ ਸੋਸ਼ਲ ਮੀਡੀਆ ‘ਤੇ ਚਰਚਿਤ ਹੋ ਚੁੱਕੇ ਗਿਆਨੀ ਹਰਪ੍ਰੀਤ ਸਿੰਘ ਮਖੂ ਉੱਤੇ ਮਖੂ ਤੋਂ ਜ਼ੀਰਾ ਰਾਹੀਂ ਲੁਧਿਆਣਾ ਜਾਂਦਿਆਂ ਪਿੰਡ ਬਹਿਕ ਗੁੱਜਰਾਂ ਲਾਗੇ ਕਾਰ ਸਵਾਰ ਹਮਲਾਵਰਾਂ ਨੇ ਕਾਰ ਰੋਕ ਕੇ ਜਾਨਲੇਵਾ ਹਮਲਾ ਕੀਤਾ। ਹਮਲਾਵਰ ਇੱਕ ਕਾਰ ‘ਤੇ ਸਵਾਰ ਹੋ ਕੇ ਆਏ ਸਨ।

ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਮਖੂ ਦੀ ਕਾਰ ਦੇ ਅੱਗੇ ਆਪਣੀ ਕਾਰ ਲਾ ਲਈ ਤੇ ਫਿਰ ਕਾਰ ਦੀ ਡੋਰ ਕੋਲ ਤਾਬੜਤੋੜ ਇਕ ਤੋਂ ਬਾਅਦ ਇਕ ਕੁੱਲ ਛੇ ਫਾਇਰ ਕੀਤੇ। ਇਸੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਮਖੂ ਦੇ ਸਾਥੀਆਂ ਨੇ ਹਮਲੇ ਦੀ ਵੀਡੀਓਗ੍ਰਾਫੀ ਕਰ ਲਈ ਤੇ ਇਕ ਹਵਾਈ ਫਾਇਰ ਵੀ ਕੀਤਾ ਅਤੇ ਹਮਲਾਵਰਾਂ ਵਿੱਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਨੇੜੇ ਤੇੜੇ ਦੇ ਲੋਕ ਇਕੱਠੇ ਹੋ ਗਏ ਤੇ ਸਥਿਤੀ ਸਾਂਭਣ ਲੱਗੇ, ਪਰ ਇਸ ਦੌਰਾਨ ਫੜੇ ਹੋਏ ਦੋ ਹਮਲਾਵਰ ਵੀ ਉਥੋਂ ਭੱਜ ਨਿਕਲੇ।

ਬਾਅਦ ਵਿੱਚ ਗਿਆਨੀ ਮਖੂ ਨੇ ਦੱਸਿਆ ਕਿ ਉਹ ਠੀਕ ਠਾਕ ਹਨ ਤੇ ਹਮਲੇ ਦੀ ਸੂਚਨਾ ਤੇ ਵੀਡੀਓ ਕਲਿਪ ਥਾਣਾ ਸਦਰ, ਜ਼ੀਰਾ ਨੂੰ ਦੇ ਦਿੱਤੀ ਹੈ। ਵਰਨਣ ਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਮਖੂ ਸੋਸ਼ਲ ਮੀਡੀਆ ਉੱਤੇ ਚਰਚਿਤ ਹੋਣ ਤੋਂ ਇਲਾਵਾ ਆਪਣੇ ਸਿਧਾਂਤ ਮੁਤਾਬਕ ਸਿੱਖ ਵਿਸ਼ਿਆਂ ਦਾ ਵਖਿਆਨ ਕਰਦੇ ਹਨ। ਇਕ ਚੈਨਲ ਉੱਤੇ ਲਗਾਤਾਰ ਉਨ੍ਹਾਂ ਦੇ ਵਖਿਆਨ ਤੇ ਬਹਿਸ ਸਬੰਧੀ ਪ੍ਰੋਗਰਾਮ ਵਗੈਰਾ ਵਿਖਾਏ ਜਾਂਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.