ਅੱਜ ਜੇ ਕਿਸਾਨ ਕੰਮ ਕਰਨਾ ਬੰਦ ਕਰ ਦੋਵੇ ਤਾਂ ਇਨ੍ਹਾਂ ਸੜਕਾਂ ਦਾ ਭਾਜਪਾ ਕੀ ਕਰੇਗੀ, ਇਸ ਬਾਰੇ ਤਾਂ ਸੋਚਿਆ ਹੀ ਨਹੀਂ ਜਾ ਰਿਹਾ। ਜੁਮਲੇ ਅਤੇ ਸਿਆਸੀ ਬਿਆਨਬਾਜ਼ੀ ਕਦੋਂ ਬੰਦ ਹੋਵੇਗੀ ਅਤੇ ਕੰਮ ਕਦੋਂ ਸ਼ੁਰੂ ਹੋਵੇਗਾ?

-ਨਿਮਰਤ ਕੌਰ

ਰੱਬ ਨੇ ਸੱਚਮੁੱਚ ਦਿੱਤਾ ਛੱਪੜ ਫਾੜ ਕੇ, ਇਕ ਮਹੀਨੇ ਵਿਚ ਦੋ ਵਾਰ ਲੱਗ ਗਈ ਲਾਟਰੀ

ਲੰਡਨ— ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਹ ਗੱਲ ਇਸ ਵਿਅਕਤੀ ਦੇ ਮਾਮਲੇ ਵਿਚ ਤਾਂ ਬਿਲਕੁਲ ਸੱਚ ਸਾਬਤ ਹੋ ਗਈ ਹੈ। 70 ਸਾਲਾ ਰਿਟਾਇਰਡ ਟਰੱਕ ਡਰਾਈਵਰ ਕਲਿਫੋਰਡ ਰੇਨੋਲਡ ‘ਤੇ ਕਿਸਮਤ ਇੰਨੀਂ ਮਿਹਰਬਾਨ ਹੋਈ ਕਿ ਉਸ ਦੀ ਇਕ ਨਹੀਂ ਸਗੋਂ ਇਕ ਹੀ ਮਹੀਨੇ ਵਿਚ ਦੋ ਵਾਰ ਲਾਟਰੀ ਲੱਗ ਗਈ। 5 ਅਪ੍ਰੈਲ ਨੂੰ ਪਾਈ ਲਾਟਰੀ ਵਿਚ ਉਸ ਨੇ 10 ਲੱਖ ਡਾਲਰ ਜਿੱਤੇ ਤਾਂ ਉਸੇ ਮਹੀਨੇ ਪਾਈ ਇਕ ਹੋਰ ਲਾਟਰੀ ਵਿਚ ਉਸ ਨੇ 10 ਹਜ਼ਾਰ ਡਾਲਰ ਦੀ ਰਕਮ ਜਿੱਤੀ। ਕਲਿਫੋਰਡ ਨੇ ਦੂਜੀ ਲਾਟਰੀ ਜਿੱਤਣ ਤੋਂ ਬਾਅਦ ਇਹ ਖ਼ਬਰ ਸਭ ਤੋਂ ਪਹਿਲਾਂ ਆਪਣੀ ਆਂਟੀ ਅਤੇ ਭਰਾ ਨਾਲ ਸਾਂਝੀ ਕੀਤੀ। ਉਸ ਨੇ ਕਿਹਾ ਕਿ ਉਸ ਦੀ ਦੂਜੀ ਵਾਰ ਲਾਟਰੀ ਲੱਗ ਗਈ ਹੈ ਅਤੇ ਉਹ ਹੈਰਾਨ ਹੈ। ਉਸ ਨੇ ਕਿਹਾ ਕਿ ਉਹ ਸਟੋਰ ਜਾ ਕੇ ਇਸ ਦੀ ਪੁਸ਼ਟੀ ਕਰੇਗਾ, ਇਸ ਤੋਂ ਬਾਅਦ ਹੀ ਇਸ ‘ਤੇ ਭਰੋਸਾ ਕਰੇਗਾ। ਜਦੋਂ ਉਹ ਸਟੋਰ ਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਕਿਉਂਕਿ ਉਹ ਦੂਜੀ ਵਾਰ ਲਾਟਰੀ ਜਿੱਤ ਚੁੱਕਾ ਸੀ।

ਕਲਿਫੋਰਡ ਨੇ ਕਿਹਾ ਕਿ ਲਾਟਰੀ ਦੀ ਇਸ ਰਕਮ ਨਾਲ ਉਹ ਆਪਣੀ ਆਂਟੀ ਦੀ ਦੇਖਭਾਲ ਕਰੇਗਾ। ਆਪਣੇ ਭਤੀਜਿਆਂ ਦੇ ਕਾਲਜ ਦੀ ਪੜ੍ਹਾਈ ਲਈ ਇਸ ਰਕਮ ਦਾ ਇਕ ਹਿੱਸਾ ਰੱਖੇਗਾ ਅਤੇ ਆਪਣੇ ਭਰਾ, ਉਸ ਦੀ ਪਤਨੀ ਅਤੇ ਉਸ ਦੇ ਬੱਚਿਆਂ ਦੀ ਮਦਦ ਕਰੇਗਾ। ਕਲਿਫੋਰਡ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਉੱਤਰੀ ਓਨਟਾਰੀਓ ਦੇ ਟਰਿੱਪ ‘ਤੇ ਵੀ ਜਾਵੇਗਾ ਅਤੇ ਨਿਊ ਬਰੰਸਵਿਕ ਅਤੇ ਨੋਵਾ ਸਕੋਟੀਆ ਦਾ ਦੌਰਾ ਵੀ ਕਰੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.