Ad-Time-For-Vacation.png

ਕਸ਼ਮੀਰ:ਚੱਪੇ-ਚੱਪੇ ‘ਤੇ ਫੌਜ, ਫਿਰ ਵੀ ਖਾੜਕੂ ਦੇ ਸਸਕਾਰ ‘ਤੇ ਪਹੁੰਚੇ ਵੱਡੀ ਗਿਣਤੀ ਲੋਕ

ਤਰਾਲ: ਦੱਖਣੀ ਕਸ਼ਮੀਰ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਕਰਫਿਊ ਵਰਗੇ ਹਾਲਾਤ ਤੇ ਪਾਬੰਦੀਆਂ ਦੇ ਬਾਵਜੂਦ ਐਤਵਾਰ ਨੂੰ ਹਜ਼ਾਰਾਂ ਲੋਕ ਤਰਾਲ ਦੇ ਰਥਸੁਨਾ ਪਿੰਡ ਪਹੁੰਚ ਕੇ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਬਜ਼ਾਰ ਅਹਿਮਦ ਭੱਟ ਦੀ ਅੰਤਮ ਯਾਤਰਾ ‘ਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲੇ ਲੋਕਾਂ ਵਿੱਚ ਸਭ ਤੋਂ ਵੱਧ ਨੌਜਵਾਨ ਸਨ ਜੋ ਸਵੇਰੇ ਹੀ ਪੈਦਲ ਤੇ ਮੋਟਰਸਾਈਕਲਾਂ ਰਾਹੀਂ ਰਥਸੁਨਾ ਪਿੰਡ ਵੱਲ ਚੱਲ ਪਏ। ਭਾਰਤੀ ਫੌਜੀ ਤੇ ਨੀਮ ਫੌਜੀ ਦਸਤਿਆਂ ਵੱਲੋਂ ਲਾਏ ਨਾਕਿਆਂ ਤੇ ਰੁਕਾਵਟਾਂ ਤੋਂ ਬਚਣ ਲਈ ਨੌਜਵਾਨਾਂ ਨੇ ਮੁੱਖ ਮਾਰਗਾਂ ਦੀ ਥਾਂ ਅੰਦਰੂਨੀ ਰਾਹ ਚੁਣੇ।ਇਸ ਦੌਰਾਨ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਵੀ ਲਾਏ ਗਏ। ਪਿੰਡ ‘ਚ ਜਾਮੀਆ ਮਸਜਿਦ ਦੇ ਵਿਹੜੇ ਵਿੱਚ ਬਣੇ ਕਬਰਿਸਤਾਨ ‘ਚ ਸਬਜ਼ਾਰ ਨੂੰ ਦਫਨਾਇਆ ਗਿਆ। ਸਬਜ਼ਾਰ ਇਸ ਪਿੰਡ ਦਾ 25ਵਾਂ ਵਿਅਕਤੀ ਹੈ ਜਿਸ ਨੂੰ ਪਿੰਡ ਦੇ ਕਬਰਿਸਤਾਨ ‘ਚ ਦਫਨਾਇਆ ਗਿਆ। ਇਸ ਦੌਰਾਨ ਸਬਜ਼ਾਰ ਦੇ ਘਰ ਵੀ ਕਾਫੀ ਭਾਵਨਾਤਮਕ ਦ੍ਰਿਸ਼ ਦੇਖਣ ਨੂੰ ਮਿਲੇ। ਇੱਕ ਬਜ਼ੁਰਗ ਅਪਾਹਜ ਆਦਮੀ (ਜਿਸ ਨੇ ਦੱਸਿਆ ਕਿ ਉਹ ਉਹ ਕੋਕਰਨਾਗ ਦਾ ਰੱਜਾਬ ਕਾਕ ਹੈ) ਨੇ ਇੱਕ ਬੁਲਾਰੇ ਨੂੰ ਵਿੱਚੋਂ ਟੋਕਦਿਆਂ ਕਿਹਾ, ”ਸਬਜ਼ਾਰ ਨੂੰ ਦਿੱਤੇ ਸਮੇਂ ਤੋਂ ਪਹਿਲਾਂ ਹੀ ਕਿਉਂ ਦਫਨਾ ਦਿੱਤਾ ਗਿਆ।ਮੈਂ ਉਸ ਦੇ ਅੰਤਮ ਦਰਸ਼ਨ ਕਰਨ ਲਈ ਆਇਆ ਹਾਂ, ਇਹ ਤੁਹਾਡੇ ਲਈ ਸ਼ਰਮ ਦੀ ਗੱਲ ਹੈ, ਤੁਸੀਂ ਦਿੱਤੇ ਸਮੇਂ ਤੋਂ ਪਹਿਲਾਂ ਹੀ ਸਬਜ਼ਾਰ ਨੂੰ ਕਿਉਂ ਦਫਨਾ ਦਿੱਤਾ।” ਬਾਅਦ ‘ਚ ਉਸ ਬਜ਼ੁਰਗ ਨੇ ਸਬਜ਼ਾਰ ਦੀ ਮਾਂ ਨੂੰ ਵਧਾਈ ਦਿੱਤੀ ਕਿ ਉਸ ਦਾ ਪੁੱਤਰ ਸ਼ਹੀਦ ਹੋਇਆ ਹੈ ਤੇ ਕੋਈ ਵੀ ਰੋਵੇ ਨਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.