Ad-Time-For-Vacation.png

ਮਲੇਸ਼ੀਆ ਦੇ ਗੁਰਦਵਾਰੇ ‘ਚ ਡੇਰਾਵਾਦੀਆਂਂ ਨੂੰ 15 ਤੇ ਗੁਰੂ ਗ੍ਰੰਥ ਸਾਹਿਬ ਪੱਖੀਆਂ ਨੂੰ 106 ਵੋਟਾਂ

ਕੋਟਕਪੂਰਾ, (ਗੁਰਿੰਦਰ ਸਿੰਘ): ਗੁਰਦਵਾਰਾ ਸੈਂਤੁਲ ਕੁਆਲਾਲੰਪੁਰ ਮਲੇਸ਼ੀਆ ਵਿਖੇ ਬੀਤੇ ਡੇਰਾਵਾਦ ਅਤੇ ਦਸਮ ਗ੍ਰੰਥ ਪਖੀਆਂ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਿਦਵਾਨਾਂ ‘ਚ ਸੰਗਤ ਸਾਹਮਣੇ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਸੰਗਤ ਦੀ ਵੋਟਿੰਗ ਕਰਾਉਣ ਦਾ ਫ਼ੈਸਲਾ ਹੋਇਆ ਜਿਸ ਵਿਚ ਡੇਰਾਵਾਦੀ ਪੱਛੜ ਗਏ।

ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਰਜਿੰਦਰ ਸਿੰਘ ਰਾਜਨ ਅਤੇ ਵਿਦੇਸ਼ੀ ਵਿਦਵਾਨ ਗੁਰਚਰਨ ਸਿੰਘ ਨੇ ਪ੍ਰੈੱਸ ਨੋਟ ‘ਚ ਦਸਿਆ ਕਿ ਮਲੇਸ਼ੀਅਨ ਗੁਰਦਵਾਰਾ ਕੌਂਸਲ ਦੇ ਪ੍ਰਧਾਨ ਭਾਈ ਜਗੀਰ ਸਿੰਘ ਦੀ ਅਗਵਾਈ ਹੇਠ ਬੁਲਾਈ ਗਈ ਵਿਸ਼ੇਸ਼ ਮੀਟਿੰਗ ‘ਚ ਦਸਮ ਗ੍ਰੰਥ ਦੇ ਮਸਲੇ ‘ਤੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਉਨ੍ਹਾਂ ਦਸਿਆ ਕਿ ਵੋਟਿੰਗ ਦੌਰਾਨ 140 ਐਗਜ਼ੈਕਟਿਵ ਮੈਂਬਰਾਂ 121 ਨੇ ਵੋਟਾਂ ਪਾਈਆਂ, 19 ਵੋਟ ਪ੍ਰਕਿਰਿਆ ਤੋਂ ਪਾਸੇ ਰਹੇ ਜਦਕਿ 121 ‘ਚੋਂ ਦਸਮ ਗ੍ਰੰਥੀਆਂ ਨੂੰ 15 ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੇ ਹੱਕ ‘ਚ 106 ਵੋਟਾਂ ਪਈਆਂ। ਬਾਬੇ ਨਾਨਕ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਦੀ ਹਮਾਇਤ ਹਾਸਲ ਰਹੀ ਹੈ। ਉਨ੍ਹਾਂ ਦਸਿਆ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਮੁਨਕਰ ਵਿਅਕਤੀਆਂ ਵਲੋਂ ਤੱਤ ਗੁਰਮਤਿ ਦੇ ਧਾਰਨੀ ਪ੍ਰਚਾਰਕਾਂ ਦਾ ਵਿਰੋਧ ਕੋਈ ਨਵੀਂ ਗੱਲ ਨਹੀਂ ਪਰ ਸਿੱਖ ਪ੍ਰਚਾਰਕਾਂ ਤੇ ਲੇਖਕਾਂ ਦੇ ਯਤਨਾਂ ਸਦਕਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੁਚੇਤ ਹੋ ਰਹੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.