ਸਿਆਟਲ, (ਗੁਰਚਰਨ ਸਿੰਘ ਢਿੱਲੋਂ)- ਅਮਰੀਕਾ ਦੀ ਡਰੱਗ ਟੈਸਟਡ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ‘ਚੋਂ ਸਿਆਟਲ ਦੇ ਉੱਘੇ ਖਿਡਾਰੀ ਰਜਤ ਚੌਹਾਨ ਨੇ ਜੂਨੀਅਰ ਵਰਗ (20-23) ਅਤੇ ਓਪਨ ਡਵੀਜ਼ਨ ਮੁਕਾਬਲੇ ਵਰਗ ਵਿਚ ਦੋ ਸੋਨ ਤਗਮੇ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ। ਰਜਤ ਚੌਹਾਨ ਨੇ ਸਕੈਟ 220 ਕਿਲੋਗ੍ਰਾਮ, ਬੈਂਚ ਪ੍ਰੈੱਸ 120 ਕਿੱਲੋ, ਡੈੱਡਲਿਫਟ 200 ਕਿਲੋ ਅਤੇ ਕੁੱਲ ਭਾਰ 540 ਕਿੱਲੋ ਚੁੱਕ ਕੇ ਨੈਸ਼ਨਲ ਦਾ ਨਵਾਂ ਰਿਕਾਰਡ ਕਾਇਮ ਕੀਤਾ। ਪੰਜਾਬ ਭਾਈਚਾਰੇ ਵੱਲੋਂ ਮੈਨੇਜਰ ਹਰਦੀਪ ਸਿੰਘ ਚੌਹਾਨ ਤੇ ਲੜਕਾ ਰਜਤ ਚੌਹਾਨ ਨੂੰ ਜਿੱਤ ਦੀ ਵਧਾਈ ਦਿੱਤੀ। ਰਜਤ ਚੌਹਾਨ ਦਾ 25 ਜੂਨ ਨੂੰ ਸਿਆਟਲ ਕੈਂਪ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


