ਸਿੱਖ ਕੋੰਮ ਦੇ ਆਰਥਿਕ ਅਦਾਰੇ ਖਾਲਸਾ ਕਰੈਡਿਟ ਯੂਨੀਅਨ ਨੇ ਲੋੜਵੰਧਾ ਨੂੰ ਭੋਜਨ ਖੁਆਉਂਣ ‘ਚ ਕੀਤੀ ਮਦਦ

ਸਰੀ ਬੀ. ਸੀ.: ਗਰੀਬਾਂ ਦੀ ਸਹਾਇਤਾ ਕਰਨ, ਭੁੱਖਿਆਂ ਨੂੰ ਖੁਆਉਣ ਅਤੇ ਜਿੰਨ੍ਹਾਂ ਕਮਿਊਨਿਟੀਆਂ ਨੂੰ ਇਹ ਸੇਵਾ ਦਿੰਦੀ ਹੈ ਉਨ੍ਹਾਂ ਦੀ ਸਹਾਇਤਾ ਕਰਨ ਦੇ ਆਦੇਸ਼ ਅਨੁਸਾਰ ਚੱਲਦਿਆਂ ਖਾਲਸਾ ਕਰੈਡਿਟ ਯੂਨੀਅਨ ਨੇ ਵੈਨਕੂਵਰ ਦੀ ਡਾਊਨਟਾਊਨ ਈਸਟਸਾਈਡ ਅਤੇ ਸਰੀ ਦੇ ਵੱਖ ਵੱਖ ਖੇਤਰਾਂ ‘ਚ ਕਿਚਨ ਦੇ ਫਰੀ ਮੀਲਜ਼ ਆਨ ਦਿ ਵੀਲ੍ਹਜ਼ ਦੇ ਜਾਰੀ ਰੱਖਣ ਨੂੰ ਬੜ੍ਹਾਵਾ ਦੇਣ ਵਾਸਤੇ ਗੁਰੂ ਨਾਨਕ ਫਰੀ ਕਿਚਨ ਨੂੰ 37,000 ਡਾਲਰ ਦੀ ਜੀ ਐਮ ਸੀ ਸਵੈਨਾ ਕਮਰਸ਼ੀਅਲ ਵੈਨ ਦਾਨ ਕੀਤੀ ਹੈ। ਗੁਰੂ ਨਾਨਕ’ਜ਼ ਫਰੀ ਕਿਚਨ ਨੂੰ ਵਾਹਨ ਦੀਆਂ ਚਾਬੀਆਂ ਖਾਲਸਾ ਕਰੈਡਿਟ ਯੂਨੀਅਨ ਦੀ 128 ਸਟਰੀਟ ਅਤੇ 80 ਐਵੇਨਿਊ, ਸਰੀ ਵਿਚ ਸਥਿੱਤ ਨਵੀਂ ਬਰਾਂਚ ਦੇ ਉਦਘਾਟਨ ਸਮੇਂ ਭੇਂਟ ਕੀਤੀਆਂ ਗਈਆਂ।

2007 ‘ਚ ਹੋਂਦ ‘ਚ ਆਈ ਗੁਰੂ ਨਾਨਕ’ਜ਼ ਫਰੀ ਕਿਚਨ ਲੰਗਰ (ਮੁਫਤ ਭੋਜਨ) ਦੀ ਪ੍ਰਥਾ ਨੂੰ ਮਜ਼ਬੂਤ ਕਰਦੀ ਹੈ ਜਿਹੜਾ ਭੋਜਨ ਸਰਵਜਨਕ ਕਿਚਨ ਅਤੇ ਸੇਵਾ (ਮਨੁੱਖਤਾ ਦੀ ਨਿਸ਼ਕਾਮ ਸੇਵਾ) ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਲੋੜਵੰਦਾਂ ਦੀ ਜਾਤ, ਰੰਗ, ਨਸਲ, ਅਤੇ ਆਰਥਕ ਰੁਤਬੇ ਤੋਂ ਉਤਾਂਹ ਉ੍ਨਠ ਕੇ ਸਹਾਇਤਾ ਕਰਨ ਦੀ ਸੱਚੀ ਸਿੱਖ ਭਾਵਨਾਂ ਨੂੰ ਅਗਾਂਹ ਵਧਾਉਣ ਦੇ ਇਕ ਮੌਕੇ ਦੀ ਪ੍ਰਤਿਨਿਧਤਾ ਕਰਦੀ ਹੈ। ਅੱਜ ਗੁਰੂ ਨਾਨਕ’ਜ਼ ਕਿਚਨ ਹਰੇਕ ਮਹੀਨੇ ‘ਚ 3,500 ਤੋਂ ਵੱਧ ਮੁਫਤ ਭੋਜਨ ਛਕਾਉਂਦੀ ਹੈ ਜਿਸ ‘ਚ ਕਾਰਨੇਗੀ ਸੈਂਟਰ ‘ਚ ਬਾਕਾਇਦਾ ਐਤਵਾਰੀ ਪੜਾਅ ਅਤੇ ਫਸਟ ਯੂਨਾਇਟਡ ਚਰਚ ਵਿਚ ਇਕ ਮਹੀਨੇ ‘ਚ ਦੋ ਵਾਰੀ ਭੋਜਨ ਛਕਾਉਣਾ ਸ਼ਾਮਲ ਹੈ।

“ਅਸੀਂ ਗੁਰੂ ਨਾਨਕ’ਜ਼ ਫਰੀ ਕਿਚਨ ਵਾਸਤੇ ਭੋਜਨ ਵਾਲੇ ਇਸ ਟਰੱਕ ਦੀ ਖਰੀਦ ਨਾਲ ਮਦਦ ਕਰ ਸਕਣ ਦੇ ਯੋਗ ਹੋਣ ‘ਤੇ ਬਹੁਤ ਖੁਸ਼ ਹਾਂ ਕਿਉਂਕਿ ਇਹ ਸਪੱਸ਼ਟ ਸੀ ਕਿ ਉਨ੍ਹਾਂ ਦੇ ਪਹਿਲੇ ਵਾਹਨ ਨੂੰ ਵੱਡੀ ਮੁਰੰਮਤ ਦੀ ਜ਼ਰੂਰਤ ਸੀ,” ਖਾਲਸਾ ਕਰੈਡਿਟ ਯੂਨੀਅਨ ਦੇ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਸੋਹੀ ਨੇ ਆਖਿਆ।” “ਅਸੀਂ ਕਮਿਊਨਿਟੀ ਵਾਸਤੇ ਕੁਝ ਵਿਸ਼ੇਸ਼ ਕਰ ਸਕਣ ਅਤੇ ਉਨ੍ਹਾਂ ਖਾਲੀ ਪੇਟਾਂ ਨੂੰ ਭਰ ਸਕਣ ‘ਚ ਮਦਦ ਕਰਨਾਂ ਚਾਹੁੰਦੇ ਸਾਂ ਜਿੰਨ੍ਹਾਂ ਨੂੰ ਪੌਸ਼ਟਿਕ ਭੋਜਨ ਦੀ ਲੋੜ ਸੀ।”

“ਮੁਫਤ ਭੋਜਨ ਤੋਂ ਇਲਾਵਾ ਅਸੀਂ ਹਰ ਸਾਲ 3000 ਖਿਡੌਣੇ ਇਕੱਠੇ ਕਰਦੇ ਅਤੇ ਸਕੂਲਾਂ ਨੂੰ ਵੰਡਦੇ ਹਾਂ,” ਗੁਰੂ ਨਾਨਕ’ਜ਼ ਫਰੀ ਕਿਚਨ ਦੇ ਬਾਨੀਆਂ ‘ਚੋਂ ਇਕ ਅਤੇ ਮੌਜ਼ੂਦਾ ਵਾਲੰਟੀਅਰ ਕੋਆਰਡੀਨੇਟਰ ਇੰਡੀ ਪੰਛੀ ਨੇ ਆਖਿਆ। “ਜਦੋਂ ਸੱਤ ਸਾਲ ਪਹਿਲਾਂ ਅਸੀਂ ਢੋਆ-ਢੁਆਈ ਲਈ ਵਾਹਨ ਦੀ ਸਖਤ ਲੋੜ ‘ਚ ਸਾਂ ਤਾਂ ਖਾਲਸਾ ਕਰੈਡਿਟ ਯੂਨੀਅਨ ਸਾਡੇ ਵਾਸਤੇ ਅੱਗੇ ਆਈ। ਹੁਣ 2017 ‘ਚ ਇੰਨ੍ਹਾਂ ਨੇ ਇਹ ਦੁਬਾਰਾ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੀ ਖੱੁਲ੍ਹਦਿਲੀ ਅਤੇ ਲੋੜਵੰਦਾਂ ਲਈ ਪ੍ਰਤਿਬਧਤਾ ਵਾਸਤੇ ਉਨ੍ਹਾਂ ਦਾ ਕਦੇ ਵੀ ਕਾਫੀ ਧੰਨਵਾਦ ਨਹੀਂ ਕਰ ਸਕਦੇ।”

“ਅਸੀਂ ਇਸ ਸੰਸਥਾ ਅਤੇ ਇਸਦੇ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਪੂਰੀ ਲੋਅਰ ਮੇਨਲੈਂਡ ਭਰ ‘ਚ ਜੋ ਹੈਰਾਨਕੁੰਨ ਕੰਮ ਇਹ ਕਰਦੇ ਹਨ ਉਸ ਤੋਂ ਸੁਚੇਤ ਹਾਂ। ਸੋ ਇਹ ਅਜਿਹਾ ਦਾਨ ਸੀ ਜੋ ਅਸੀਂ ਜਾਣਦੇ ਸਾਂ ਕਿ ਚੰਗੇ ਕੰਮ ਲਈ ਜਾ ਰਿਹਾ ਹੈ ਅਤੇ ਇਸਦਾ ਨਤੀਜਾ ਮਨੁੱਖਤਾ ਦੀ ਵੱਡੀ ਸੇਵਾ ਵਜੋਂ ਨਿਕਲੇਗਾ,” ਖਾਲਸਾ ਕਰੈਡਿਟ ਯੂਨੀਅਨ ਦੇ ਮੁੱਖ ਕਾਰਜ-ਸਾਧਕ ਅਫਸਰ ਦਲਬੀਰ ਸਿੰਘ ਮਹਿਤਾ ਨੇ ਸਿੱਟੇ ਵਜੋਂ ਦੱਸਿਆ।

ਖਾਲਸਾ ਕਰੈਡਿਟ ਯੂਨੀਅਨ ਇਕ ਮੁਕੰਮਲ ਸੇਵਾਵਾਂ ਵਾਲੀ ਕਰੈਡਿਟ ਯੂਨੀਅਨ ਹੈ ਜਿਹੜੀ ਬ੍ਰਿਟਿਸ਼ ਕੁਲੰਬੀਆ ਦੀ ਸਿੱਖ ਕਮਿਊਨਿਟੀ ਦੇ ਮੈਂਬਰਾਂ ਨੂੰ 30 ਸਾਲਾਂ ਤੋਂ ਸੇਵਾਵਾਂ ਦਿੰਦੀ ਆ ਰਹੀ ਹੈ। 421 ਮਿਲੀਅਨ ਡਾਲਰ ਤੋਂ ਵਧੇਰੇ ਦੀ ਕੁੱਲ ਸੰਪਤੀ ਅਤੇ ਤਕਰੀਬਨ 15,000 ਮੈਬਰਾਂ ਸਹਿਤ, ਇਹ ਸਿੱਖ ਮਲਕੀਅਤ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਵਿੱਤੀ ਸੰਸਥਾ ਹੈ।ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:ਹਰਿੰਦਰ ਸਿੰਘ ਸੋਹੀ, ਬੋਰਡ ਚੇਅਰਮੈਨ 604-417-9490–ਦਲਬੀਰ ਸਿੰਘ ਮਹਿਤਾ, ਮੁੱਖ ਕਾਰਜ-ਸਾਧਕ ਅਫਸਰ 604-507-2300

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.