ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ

ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ ਇਸ ਹਫ਼ਤੇ ਦੇ ਅੰਤ ‘ਤੇ ਹਾਲੈਂਡ ਪਾਰਕ ਵਿੱਚ 80,000ਤੋਂ ਵੱਧ ਲੋਕਾਂ ਨੇ ਭੋਜਨ, ਸੰਗੀਤ ਅਤੇ ਸੱਭਿਆਚਾਰ ਦੇ ਵਿਲੱਖਣ ਜਸ਼ਨ ਦਾ ਆਨੰਦ ਮਾਣਿਆ।

ਪੱਛਮੀ ਕੈਨੇਡਾ ਦੇ ਸਭ ਤੋਂ ਵੱਡੇ ਬਹੁ-ਸੱਭਿਆਚਾਰਕ ਮੇਲੇ ਵਜੋਂ ਜਾਣੇ ਜਾਂਦੇ ਸਰੀ ਫਿਊਜ਼ਨ ਫ਼ੈਸਟੀਵਲ ਨੇ ਦੁਨੀਆ ਭਰ ਦੀਆਂ ਪਰੰਪਰਾਵਾਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਵਿਭਿੰਨ ਸੁਆਦਾਂ ਨੂੰ ਦਰਸਾਉਂਦੀਆਂ 50 ਤੋਂ ਵੱਧ ਸੱਭਿਆਚਾਰਕ ਪੈਵਿਲੀਅਨਾਂ ਨੂੰ ਇਕੱਠਾ ਕੀਤਾ। ਇਸ ਸਾਲ ਦੀ ਥੀਮ “ਇੱਕ ਸੰਸਾਰ, ਇੱਕ ਖੇਡ” (One World, One Game) ਸੀ, ਜਿਸ ਨੇ ਫੁੱਟਬਾਲ ਦੀ ਉਸ ਤਾਕਤ ਦਾ ਜਸ਼ਨ ਮਨਾਇਆ ਜੋ ਵੱਖ-ਵੱਖ ਸੱਭਿਆਚਾਰਾਂ, ਭਾਈਚਾਰਿਆਂ ਅਤੇ ਦੇਸ਼ਾਂ ਦੇ ਲੋਕਾਂ ਨੂੰ ਇੱਕਜੁੱਟ ਕਰਦੀ ਹੈ।

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸਾਲ ਦੀ ਥੀਮ ‘ਇੱਕ ਸੰਸਾਰ, ਇੱਕ ਖੇਡ’ ਨੇ ਸਰੀ ਫਿਊਜ਼ਨ ਫ਼ੈਸਟੀਵਲ ਦੀ ਅਸਲ ਰੂਹ ਨੂੰ ਦਰਸਾਇਆ ਹੈ – ਸਾਂਝੇ ਤਜਰਬਿਆਂ ਅਤੇ ਭਾਈਚਾਰੇ ਪ੍ਰਤੀ ਪਿਆਰ ਰਾਹੀਂ ਲੋਕਾਂ ਨੂੰ ਇਕੱਠਾ ਕਰਨਾ। ਮੈਂ ਕੋਸਟ ਕੈਪੀਟਲ, ਸਿਟੀ ਸਟਾਫ਼, ਵੋਲੰਟੀਅਰਾਂ, ਸੱਭਿਆਚਾਰਕ ਗਰੁੱਪਾਂ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਸਾਲ ਦੇ ਮੇਲੇ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਤੁਹਾਡੇ ਯਤਨ ਸਰੀ ਨੂੰ ਇੱਕ ਅਜਿਹੀ ਸੁਆਗਤੀ ਥਾਂ ਬਣਾਈ ਰੱਖਦੇ ਹਨ, ਜਿੱਥੇ ਹਰ ਵਿਅਕਤੀ ਆਪਣੇ ਆਪ ਨੂੰ ਇਸ ਭਾਈਚਾਰੇ ਦਾ ਹਿੱਸਾ ਮਹਿਸੂਸ ਕਰਦਾ ਹੈ। “

ਫ਼ੈਸਟੀਵਲ ਵਿੱਚ ਕੈਨੇਡਾ ਦੇ ਪ੍ਰਸਿੱਧ ਰੌਕ ਬੈਂਡ 54-40 ਅਤੇ ਪੰਜਾਬੀ ਪੌਪ ਸਟਾਰ ਕੁਲਵਿੰਦਰ ਬਿੱਲਾ ਦੀਆਂ ਮੁੱਖ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦੇ ਨਾਲ ਸਥਾਨਕ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਕਲਾਕਾਰਾਂ ਨੇ ਵੀ ਵਿਭਿੰਨ ਸੰਗੀਤਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।

ਆਪਣੇ 19ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕਾ ਸਰੀ ਫਿਊਜ਼ਨ ਫ਼ੈਸਟੀਵਲ ਪੁਰਸਕਾਰ-ਵਿਜੇਤਾ ਸਮਾਗਮ ਹੈ ਅਤੇ ਪੱਛਮੀ ਕੈਨੇਡਾ ਦਾ ਸਭ ਤੋਂ ਵੱਡਾ ਮੁਫ਼ਤ ਬਹੁ-ਸੱਭਿਆਚਾਰਕ ਤਿਉਹਾਰ ਬਣਿਆ ਹੋਇਆ ਹੈ। ਇਸ ਸਾਲ ਮਈ ਮਹੀਨੇ ਵਿੱਚ ਇਸ ਨੂੰ ਕੈਨੇਡੀਅਨ ਸਪੈਸ਼ਲ ਈਵੈਂਟ ਐਵਾਰਡਜ਼ ਵਿੱਚ ਸ਼ਹਿਰ ਜਾਂ ਨਗਰਪਾਲਿਕਾ ਵੱਲੋਂ ਆਯੋਜਿਤ ਸਰਵੋਤਮ ਸਮਾਗਮ (Best Event for a City or Municipality) ਦਾ ਸਨਮਾਨ ਪ੍ਰਾਪਤ ਹੋਇਆ।

ਹਾਜ਼ਰੀਨ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਫੀਡਬੈਕ ਸਾਂਝਾ ਕਰਨ ਅਤੇ ਭਵਿੱਖ ਦੇ ਸਮਾਗਮਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਲਈ surreyfusionfestival.ca ‘ਤੇ ਉਪਲਬਧ ਆਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ। ਸਰਵੇਖਣ ਪੂਰਾ ਕਰਨ ਵਾਲਿਆਂ ਨੂੰ ਗਿਲਡਫੋਰਡ ਟਾਊਨ ਸੈਂਟਰ ( Guildford Town Centre ) ਦਾ $200 ਦਾ ਗਿਫ਼ਟ ਕਾਰਡ ਜਿੱਤਣ ਦਾ ਮੌਕਾ ਮਿਲੇਗਾ।

ਸਿਟੀ ਆਫ਼ ਸਰੀ, ਬੀਸੀ ਸਰਕਾਰ ਵੱਲੋਂ ਪ੍ਰਾਪਤ ਵਿੱਤੀ ਸਹਾਇਤਾ ਲਈ ਦਿਲੋਂ ਧੰਨਵਾਦ ਪ੍ਰਗਟ ਕਰਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ

13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.