ਸਰੀ ਦੇ ਮੇਅਰ ਵਲੋਂ ਗਰਮੀਆਂ ਦੌਰਾਨ ਕਰੈਸੈਂਟ ਬੀਚ ‘ਤੇ ਪਟੇ ਵਾਲੇ ਕੁੱਤਿਆਂ ਨੂੰ ਇਜਾਜ਼ਤ ਦੇਣ ਦੀ ਪੜਚੋਲ ਕਰਨ ਦੇ ਆਦੇਸ਼

ਸਰੀ, ਬੀ.ਸੀ.- ਸੋਮਵਾਰ ਨੂੰ ਕੌਂਸਿਲ ਦੀ ਮੀਟਿੰਗ ਵਿੱਚ ਮੇਅਰ ਬਰੈਂਡਾ ਲੌਕ ਨੇ ਸਿਟੀ ਦੇ ਸਟਾਫ਼ ਨੂੰ ਉਸ ਪਾਇਲਟ ਪ੍ਰੋਗਰਾਮ ਦੀ ਪੜਚੋਲ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਹੜਾ ਇਨ੍ਹਾਂ ਗਰਮੀਆਂ ਵਿੱਚ ਸਤੰਬਰ ਤੱਕ ਕਰੈਸੈਂਟ ਬੀਚ ‘ਤੇ ਹਫ਼ਤੇ ਦੇ ਦਿਨਾਂ ਦੌਰਾਨ ਸਵੇਰ ਤੋਂ ਸ਼ਾਮ ਤੱਕ ਪਟੇ ਵਾਲੇ ਕੁੱਤਿਆਂ ਨੂੰ ਆਉਣ ਦੀ ਇਜਾਜ਼ਤ ਦੇਵੇ । ਜੇ ਇਸ ਨੂੰ ਮਨਜ਼ੂਰੀ ਮਿਲ ਗਈ ਤਾਂ ਇਸ ਵਿੱਚ ਵੀਕਐਂਡ ਜਾਂ ਕਾਨੂੰਨੀ ਛੁੱਟੀਆਂ ਸ਼ਾਮਲ ਨਹੀਂ ਹੋਣਗੀਆਂ। 

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਂ ਬਹੁਤ ਸਾਰੇ ਵਸਨੀਕਾਂ ਨੂੰ ਇਹ ਸਵਾਲ ਪੁੱਛਦਿਆਂ ਸੁਣਿਆ ਹੈ ਕਿ ਕੀ ਕਰੈਸੈਂਟ ਬੀਚ ਦੇ ਸਾਹਮਣੇ ਵਾਲੇ ਰਸਤੇ ’ਤੇ ਪਟੇ ਵਾਲੇ ਕੁੱਤਿਆਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ? ਇਸ ਵੇਲੇ ਸਥਾਨਕ ਨਿਵਾਸ ਸਥਾਨਾਂ ਦੇ ਬਚਾਅ ਅਤੇ ਗਰਮੀਆਂ ਦੀ ਅਤਿਅੰਤ ਭੀੜ ਦੇ ਪ੍ਰਬੰਧਨ ਲਈ 15 ਮਈ ਤੋਂ 15 ਸਤੰਬਰ ਤੱਕ ਕੁੱਤਿਆਂ ਨੂੰ ਇਸ ਇਲਾਕੇ ਵਿੱਚ ਲਿਆਉਣ ‘ਤੇ ਪਾਬੰਦੀ ਹੈ। ਮੇਰਾ ਵਿਸ਼ਵਾਸ ਹੈ ਕਿ ਅਸੀਂ ਨਿਵਾਸ ਸਥਾਨਾਂ ਅਤੇ ਜਨਤਕ ਥਾਵਾਂ, ਦੋਵਾਂ ਦਾ ਖ਼ਿਆਲ ਰੱਖਦੇ ਹੋਏ ਇੱਕ ਸੰਤੁਲਨ ਬਣਾ ਸਕਦੇ ਹਾਂ। ਮੈਂ ਇਸ ਸੋਚ-ਸਮਝ ਭਰਪੂਰ ਅਤੇ ਸੰਤੁਲਿਤ ਪਹੁੰਚ ਵਾਲੀ ਪੜਚੋਲ ਦੀ ਆਸ ਕਰਦੀ ਹਾਂ, ਜਿਹੜੀ ਸਾਡੇ ਕੁਦਰਤੀ ਵਾਤਾਵਰਨ ਦਾ ਸਤਿਕਾਰ ਕਰੇ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਵੇ ਅਤੇ ਪਾਲਤੂ ਜਾਨਵਰਾਂ ਬਾਰੇ ਜ਼ਿੰਮੇਵਾਰੀ-ਭਰਪੂਰ ਮਾਲਕੀ ਨੂੰ ਉਤਸ਼ਾਹਿਤ ਕਰੇ।”

ਮੇਅਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਟਾਫ਼ ਹੁਣ ਨਿਵਾਸੀਆਂ ਨਾਲ ਸਲਾਹ ਮਸ਼ਵਰਾ ਕਰੇਗਾ, ਲੋੜੀਂਦੀਆਂ ਜ਼ਰੂਰੀ ਕਾਰਵਾਈਆਂ ਨੂੰ ਲਾਗੂ ਕਰਵਾਉਣ ਸੰਬੰਧੀ ਕਦਮਾਂ ਜਾਂ ਰਿਹਾਇਸ਼ੀ ਸੁਰੱਖਿਆ ‘ਤੇ ਵਿਚਾਰ ਕਰੇਗਾ ਅਤੇ ਸਰੀ ਸਿਟੀ ਕੌਂਸਿਲ ਦੇ ਵਿਚਾਰਨ ਲਈ ਇੱਕ ਰਿਪੋਰਟ ਤਿਆਰ ਕਰੇਗਾ।

ਕਰੈਸੈਂਟ ਬੀਚ ਦੇ  ਉੱਤਰ ਵੱਲ ਸਥਿਤ ਬਲ਼ੈਕੀ ਸਪਿੱਟ ਪਾਰਕ ਵਿੱਚ ਕੁੱਤਿਆਂ ਦਾ ਸਵਾਗਤ ਜਾਰੀ ਹੈ। ਪਾਰਕ ਵਿੱਚ ਬਿਨਾਂ ਪਟਿਆਂ (off leash) ਵਾਲੇ ਕੁੱਤਿਆਂ ਲਈ ਦੋ ਖੇਤਰ ਹਨ, ਜਿਸ ਵਿੱਚ ਬਿਨਾਂ ਪਟਿਆਂ ਵਾਲੇ ਕੁੱਤਿਆਂ ਲਈ ਬਣਿਆ ਸਰੀ ਦਾ ਇਕਲੌਤਾ ਤੈਰਾਕੀ ਦਾ ਖੇਤਰ ਵੀ ਸ਼ਾਮਲ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.