ਆਨਲਾਈਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ ਸੀਜ਼ਨ 17 ਦੇ ਗ੍ਰੈਂਡ ਫਿਨਾਲੇ ‘ਚ ਕੁਝ ਹੀ ਦਿਨ ਬਾਕੀ ਹਨ। ਇਸ ਪੂਰੇ ਹਫ਼ਤੇ ਜਿੱਥੇ ਮੁਕਾਬਲੇਬਾਜ਼ ਆਪਣੀਆਂ ਖੇਡਾਂ ਰਾਹੀਂ ਦਰਸ਼ਕਾਂ ਦੀਆਂ ਵੋਟਾਂ ਹਾਸਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ ਉੱਥੇ ਹੀ ਦੂਜੇ ਪਾਸੇ ਬਿੱਗ ਬੌਸ ਦੇ ਮੇਕਰਸ ਵੀ ਫਿਨਾਲੇ ਹਫ਼ਤੇ ਵਿੱਚ ਇੱਕ ਤੋਂ ਬਾਅਦ ਇੱਕ ਟਵਿਸਟ ਲੈ ਕੇ ਆ ਰਹੇ ਹਨ।

ਪਿਛਲੇ ਹਫ਼ਤੇ ਆਇਸ਼ਾ ਖਾਨ ਤੇ ਈਸ਼ਾ ਮਾਲਵੀਆ ਨੂੰ ਲਾਈਵ ਵੋਟਿੰਗ ਅਤੇ ਘੱਟ ਵੋਟਾਂ ਦੇ ਆਧਾਰ ‘ਤੇ ਸਲਮਾਨ ਖਾਨ ਦੇ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਦਕਿ ਹੁਣ ਪਿਛਲੇ ਹਫ਼ਤੇ ‘ਬਿੱਗ ਬੌਸ’ ਨੇ ਆਪਣਾ ਆਖਰੀ ਟਾਸਕ ਖੇਡਿਆ, ਜਿੱਥੇ ਮੇਕਰਸ ਨੇ ਮੁਕਾਬਲੇਬਾਜ਼ਾਂ ਦੇ ਸਾਹਮਣੇ ਆਪਣੀ ਆਖਰੀ ਚਾਲ ਸੁੱਟ ਦਿੱਤੀ। ਜਿਸ ਨੇ ਸਾਰੀ ਖੇਡ ਨੂੰ ਉਲਟਾ ਦਿੱਤਾ।

ਬਿੱਗ ਬੌਸ 17 ’ਚ ਖੇਡਿਆ ਗਿਆ ਆਖਰੀ ਟਾਸਕ

ਬਿੱਗ ਬੌਸ ਸੀਜ਼ਨ 17 ਦਾ ਇਹ ਆਖਰੀ ਹਫ਼ਤਾ ਹੈ ਇਸ ਲਈ ਮੇਕਰਸ ਸ਼ੋਅ ਦੇ ਅੰਤ ਤੱਕ ਦਰਸ਼ਕਾਂ ਨੂੰ ਜੁੜੇ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮੰਗਲਵਾਰ ਯਾਨੀ ਅੱਜ ਸਲਮਾਨ ਖਾਨ ਦੇ ਇਸ ਸੀਜ਼ਨ ਦਾ ਆਖਰੀ ਐਲੀਮੀਨੇਸ਼ਨ ਟਾਸਕ ਖੇਡਿਆ ਜਾਵੇਗਾ ਜਿਸ ਵਿੱਚ ਸਾਰੇ ਛੇ ਪ੍ਰਤੀਯੋਗੀ ਬਿੱਗ ਬੌਸ ਸ਼ੋਅ ਤੋਂ ਬਾਹਰ ਹੋਣ ਲਈ ਨਾਮਜ਼ਦ ਹਨ।

ਹਾਲ ਹੀ ‘ਚ ਬਿੱਗ ਬੌਸ ਦੇ ਘਰ ਦੀ ਹਰ ਪਲ ਖਬਰ ਦੇਣ ਵਾਲੇ ਖਬਰੀ ਪੇਜ ਨੇ ਆਪਣੇ ਟਵਿਟਰ ਅਕਾਊਂਟ ‘ਤੇ ਐਲੀਮੀਨੇਸ਼ਨ ਟਾਸਕ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਜਿਸ ਵਿੱਚ ਬਿੱਗ ਬੌਸ ਇੱਕ ਮਿਡਨਾਈਟ ਐਲੀਮੀਨੇਸ਼ਨ ਟਾਸਕ ਦਾ ਸੰਚਾਲਨ ਕਰ ਰਿਹਾ ਹੈ ਅਤੇ ਘਰ ਦੇ ਮੈਂਬਰਾਂ ਨੂੰ ਦੱਸਦਾ ਹੈ ਕਿ ਸੀਜ਼ਨ ਦੀ ਸ਼ੁਰੂਆਤ ਵਿੱਚ, ਉਸਨੇ ਪ੍ਰਤੀਯੋਗੀਆਂ ਨੂੰ ਕਿਹਾ ਸੀ ਕਿ ਇਸ ਵਾਰ ਸੀਜ਼ਨ ਪੱਖਪਾਤੀ ਹੋਣ ਵਾਲਾ ਹੈ, ਜਿਸ ਵਿੱਚ ਹੁਣ ਉਹ ਆਪਣੀ ਆਖਰੀ ਚਾਲ ਖੇਡ ਰਿਹਾ ਹੈ।

ਇਕ ਚਿੱਟ ਨੇ ਬਦਲ ਦਿੱਤੀ ਇਸ ਕੰਟੈਸਟੈਂਟ ਦੀ ਕਿਸਮਤ

ਇਸ ਟਾਸਕ ‘ਚ ਬਿੱਗ ਬੌਸ ਨੇ ਟਾਪ 6 ਕੰਟੈਸਟੈਂਟਸ ਨੂੰ ਚੁੱਕਣ ਲਈ ਚਿੱਟ ਦਿੱਤੀ ਹੈ। ਇਸ ਚਿੱਟ ‘ਚ ਜਿਸ ਕੰਟੈਸਟੈਂਟ ਦੀ ਪਰਚੀ ਖਾਲੀ ਹੈ ਜਿਸ ‘ਤੇ ਕੁਝ ਵੀ ਨਹੀਂ ਲਿਖਿਆ ਹੋਇਆ ਹੈ ਉਸ ਨੂੰ ਤੁਰੰਤ ਬਿੱਗ ਬੌਸ ਦੇ ਘਰ ਛੱਡਣਾ ਹੋਵੇਗਾ। ਖਬਰਾਂ ਮੁਤਾਬਕ ਵਿੱਕੀ ਜੈਨ ਦੇ ਹੱਥਾਂ ‘ਚ ਐਲੀਮੀਨੇਸ਼ਨ ਚਿੱਟ ਹੈ ਤੇ ਉਹ ਅੱਜ ਦੇ ਐਪੀਸੋਡ ‘ਚ ਸ਼ੋਅ ਨੂੰ ਅਲਵਿਦਾ ਕਹਿ ਸਕਦੇ ਹਨ।

ਬਿੱਗ ਬੌਸ ਸੀਜ਼ਨ 17 ਦੇ ਚੋਟੀ ਦੇ ਪੰਜ ਫਾਈਨਲਿਸਟਾਂ ਵਿੱਚ ਥਾਂ ਬਣਾਉਣ ਵਾਲੇ ਮੁਕਾਬਲੇਬਾਜ਼ਾਂ ਵਿੱਚ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ ਅਤੇ ਮਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਦੇ ਨਾਂ ਸ਼ਾਮਲ ਹਨ।