ਨੈਸ਼ਨਲ ਡੈਸਕ : DGCA ਨੇ ਬਿਹਤਰ ਸੰਚਾਰ ਅਤੇ ਯਾਤਰੀਆਂ ਦੀ ਸਹੂਲਤ ਲਈ ਏਅਰਲਾਈਨਾਂ ਲਈ ਇੱਕ SOP ਜਾਰੀ ਕੀਤਾ ਹੈ। ਇੰਡੀਗੋ ਫਲਾਈਟ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਵਿਵਾਦ ਵਧਿਆ ਤਾਂ ਡੀਜੀਸੀਏ ਨੇ ਐਸਓਪੀ ਜਾਰੀ ਕਰਨ ਦੀ ਗੱਲ ਕਹੀ ਸੀ। ਇਸ ਦੇ ਤਹਿਤ ਏਅਰਲਾਈਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫਲਾਈਟ ‘ਚ ਦੇਰੀ ਅਤੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਸਬੰਧ ‘ਚ ਹਵਾਈ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿਭਾਉਣ। ਇਸ ਦੇ ਨਾਲ ਹੀ ਫਲਾਈਟ ‘ਚ ਦੇਰੀ ਹੋਣ ਦਾ ਕਾਰਨ ਵੀ ਸਾਹਮਣੇ ਲਿਆਉਣਾ ਜ਼ਰੂਰੀ ਹੈ। ਡੀਜੀਸੀਏ ਨੇ ਇਸ ਲਈ ਸੀਏਆਰ ਜਾਰੀ ਕੀਤੀ ਹੈ। ਯਾਤਰੀਆਂ ਨੂੰ ਵਟਸਐਪ ਰਾਹੀਂ ਫਲਾਈਟ ਦੇਰੀ ਬਾਰੇ ਵੀ ਸੂਚਿਤ ਕੀਤਾ ਜਾਵੇਗਾ।

SOP ਏਅਰਲਾਈਨਾਂ ਨੂੰ ਦਿੱਤੀਆਂ ਗਈਆਂ ਹਨ ਇਹ ਹਦਾਇਤਾਂ

ਏਅਰਲਾਈਨਾਂ ਨੂੰ ਆਪਣੀਆਂ ਉਡਾਣਾਂ ਦੀ ਦੇਰੀ ਬਾਰੇ ਸਹੀ ਰੀਅਲ-ਟਾਈਮ ਜਾਣਕਾਰੀ ਸਾਂਝੀ ਕਰਨੀ ਪਵੇਗੀ। ਜਿਸ ਨੂੰ ਇਨ੍ਹਾਂ ਚੈਨਲਾਂ/ਮਾਧਿਅਮਾਂ ਰਾਹੀਂ ਯਾਤਰੀਆਂ ਨਾਲ ਸਾਂਝਾ ਕੀਤਾ ਜਾਵੇਗਾ।

a) ਏਅਰਲਾਈਨ ਦੀ ਸੰਬੰਧਿਤ ਵੈੱਬਸਾਈਟ।

b) ਪ੍ਰਭਾਵਿਤ ਯਾਤਰੀਆਂ ਨੂੰ SMS/Whats App ਅਤੇ ਈ-ਮੇਲ ਰਾਹੀਂ ਅਗਾਊਂ ਜਾਣਕਾਰੀ।

C) ਹਵਾਈ ਅੱਡਿਆਂ ‘ਤੇ ਉਡੀਕ ਕਰ ਰਹੇ ਯਾਤਰੀਆਂ ਨੂੰ ਫਲਾਈਟ ਦੇਰੀ ਬਾਰੇ ਅਪਡੇਟ ਕੀਤੀ ਜਾਣਕਾਰੀ।

d) ਹਵਾਈ ਅੱਡਿਆਂ ‘ਤੇ ਏਅਰਲਾਈਨ ਸਟਾਫ ਲਈ ਸਹੀ ਢੰਗ ਨਾਲ ਸੰਚਾਰ ਕਰਨਾ ਅਤੇ ਫਲਾਈਟ ਦੇਰੀ ਬਾਰੇ ਗੰਭੀਰਤਾ ਨਾਲ ਯਾਤਰੀਆਂ ਨੂੰ ਸਹੀ ਕਾਰਨ ਦੇਣਾ ਮਹੱਤਵਪੂਰਨ ਹੈ।