ਗਜਾਧਰ ਦਿਵੇਦੀ, ਗੋਰਖਪੁਰ : ਸ਼੍ਰੀਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਬਾਜ਼ਾਰ ’ਚ ਸ਼੍ਰੀਰਾਮਚਰਿਤਮਾਨਸ ਦੀ ਮੰਗ ’ਚ ਹੈਰਾਨੀਜਨਕ ਵਾਧਾ ਹੈ। ਗੀਤਾ ਪ੍ਰੈੱਸ ’ਚ ਇਸਦਾ ਸਟਾਕ ਖਤਮ ਹੋ ਗਿਆ ਹੈ। ਅਜਿਹੇ ’ਚ ਆਮ ਲੋਕ ਇਸਦੇ ਅਧਿਐਨ ਦਾ ਫਾਇਦਾ ਲੈ ਸਕਣ, ਇਸਦੇ ਲਈ ਗੀਤਾ ਪ੍ਰੈੱਸ ਨੇ ਸ਼੍ਰੀਰਾਮ ਉਤਸਵ ਦੇ ਸਬੰਧ ’ਚ ਮਾਨਸ ਦਾ ਡਿਜੀਟਲ ਪ੍ਰਸਾਦ ਵੰਡਣ ਦੀ ਪਹਿਲ ਕੀਤੀ ਹੈ। ਪ੍ਰੈੱਸ ਮੈਨੇਜਮੈਂਟ ਨੇ ਆਪਣੀ ਵੈੱਬਸਾਈਟੀ \Rwww.gitapress.org ’ਤੇ 15 ਦਿਨਾਂ ਲਈ ਤੁਲਸੀ ਦਾਸ ਵਲੋਂ ਰਚਿਤ ਸ਼੍ਰੀਰਾਮਚਰਿਤਮਾਨਸ ਨੂੰ 10 ਭਾਸ਼ਾਵਾਂ ’ਚ ਅਪਲੋਡ ਕਰਨ ਦਾ ਫੈਸਲਾ ਕੀਤਾ ਹੈ। ਇੱਥੋਂ ਦੇ ਲੋਕ ਆਪਣੀ ਭਾਸ਼ਾ ’ਚ ਮਾਨਸ ਡਾਊਨਲੋਡ ਕਰ ਕੇ ਉਸਦਾ ਪਾਠ ਕਰ ਸਕਣਗੇ। ਟਰਾਇਲ ਲਗਪਗ ਪੂਰਾ ਹੋ ਗਿਆ ਹੈ। ਇਕ-ਦੋ ਦਿਨਾਂ ’ਚ ਆਮ ਲੋਕ ਵੈੱਬਸਾਈਟ ਤੋਂ ਇਨ੍ਹਾਂ ਨੂੰ ਮੁਫਤ ਡਾਊਨਲੋਡ ਕਰ ਸਕੇਗਾ।

ਗੀਤਾ ਪ੍ਰੈੱਸ 10 ਭਾਸ਼ਾਵਾਂ- ਹਿੰਦੀ, ਗੁਜਰਾਤੀ, ਓੜੀਆ, ਤੁਲਗੂ, ਮਰਾਠੀ, ਕੰਨੜ, ਅੰਗਰੇਜ਼ੀ, ਬਾਂਗਲਾ, ਨੇਪਾਲੀ ਤੇ ਅਸਮੀਆ ’ਚ ਸ਼੍ਰੀਰਾਮਚਰਿਤ ਮਾਨਸ ਦਾ ਪ੍ਰਕਾਸ਼ਨ ਕਰਦਾ ਹੈ। ਅਯੁੱਧਿਆ ਜੀ ’ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਕਾਰਨ ਦੇਸ਼ਭਰ ’ਚ ਇਸ ਕਿਤਾਬ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਵੱਧ ਤੋਂ ਵੱਧ ਲੋਕਾਂ ਤੱਕ ਮਾਨਸ ਦਾ ਪ੍ਰਸਾਦ ਪਹੁੰਚੇ, ਇਸਦੇ ਲਈ ਗੀਤਾ ਪ੍ਰੈੱਸ ਨੇ ਇਨ੍ਹਾਂ ਦਾ ਡਿਜੀਟਲ ਐਡੀਸ਼ਨ ਆਪਣੀ ਵੈੱਬਸਾਈਟ ’ਤੇ ਅਪਲੋਡ ਕਰਨ ਦਾ ਫੈਸਲਾ ਕੀਤਾ ਹੈ। ਪਾਠਕ ਵੈੱਬਸਾਈਟ ਖੋਲਣਗੇ ਤਾਂ ਸ਼੍ਰੀਰਾਮਚਰਿਤ ਮਾਨਸ ਤੇ ਉਸਦੇ ਹੇਠਾਂ 10 ਭਾਸ਼ਾਵਾਂ ਲਿਖੀਆਂ ਹੋਣਗੀਆਂ, ਪਾਠਕ ਜਿਸ ਭਾਸ਼ਾ ’ਚ ਕਿਤਾਬ ਪੜ੍ਹਨੀ ਜਾਂ ਡਾਊਨਲੋਡ ਕਰਨੀ ਚਾਹੁਣਗੇ, ਉਸ ’ਤੇ ਕਲਿੱਕ ਕਰ ਕੇ ਕਿਤਾਬ ਖੋਲ੍ਹ ਲੈਣਗੇ।