ਆਨਲਾਈਨ ਡੈਸਕ, ਨਵੀਂ ਦਿੱਲੀ : ਏਅਰ ਇੰਡੀਆ ਐਕਸਪ੍ਰੈਸ ਉਨ੍ਹਾਂ ਲੋਕਾਂ ਲਈ ਇੱਕ ਸ਼ਾਨਦਾਰ ਆਫ਼ਰ ਲੈ ਕੇ ਆਈ ਹੈ ਜੋ ਘੱਟ ਕੀਮਤਾਂ ‘ਤੇ ਫਲਾਈਟ ਬੁੱਕ ਕਰਨਾ ਚਾਹੁੰਦੇ ਹਨ। ਏਅਰਲਾਈਨ ਨੇ ਯਾਤਰੀਆਂ ਲਈ ਟਾਈਮ ਟੂ ਟਰੈਵਲ ਸੇਲ ਦਾ ਐਲਾਨ ਕੀਤਾ ਹੈ। ਇਸ ‘ਚ ਬਹੁਤ ਹੀ ਸਸਤੀ ਕੀਮਤ ‘ਤੇ ਫਲਾਈਟ ਬੁਕਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਆਫ਼ਰ ਚੁਣੇ ਹੋਏ ਰੂਟਾਂ ਲਈ ਉਪਲਬਧ ਕਰਵਾਇਆ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ।

1799 ਰੁਪਏ ’ਚ ਬੁੱਕ ਹੋਵੇਗੀ ਫਲਾਈਟ

ਤੁਸੀਂ ਸਿਰਫ਼ 1799 ਰੁਪਏ ਵਿੱਚ ਚੋਣਵੇਂ ਰੂਟਾਂ ਲਈ ਫਲਾਈਟ ਬੁੱਕ ਕਰ ਸਕਦੇ ਹੋ। ਇਸ ਆਫ਼ਰ ਦਾ ਲਾਭ ਲੈਣ ਲਈ ਤੁਹਾਨੂੰ 11 ਜਨਵਰੀ ਤੱਕ ਫਲਾਈਟ ਬੁੱਕ ਕਰਨੀ ਪਵੇਗੀ ਤੇ ਬੁਕਿੰਗ ਤੋਂ ਬਾਅਦ ਤੁਸੀਂ 30 ਸਤੰਬਰ, 2024 ਤੱਕ ਯੋਗ ਹੋਵੋਗੇ।

ਇਹਨਾਂ ਰੂਟਾਂ ਲਈ ਕਰ ਸਕਦੇ ਹੋ ਫਲਾਈਟ ਬੁੱਕ

ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਇਹ ਆਫ਼ਰ ਚੁਣੇ ਹੋਏ ਸਥਾਨਾਂ ਲਈ ਫਲਾਈਟ ਬੁਕਿੰਗ ‘ਤੇ ਦਿੱਤਾ ਜਾ ਰਿਹਾ ਹੈ। ਇਸ ਆਫ਼ਰ ਦਾ ਫਾਇਦਾ ਉਠਾਉਂਦੇ ਹੋਏ ਤੁਸੀਂ ਬੇਂਗਲੁਰੂ-ਚੇਨਈ, ਦਿੱਲੀ-ਜੈਪੁਰ, ਬੇਂਗਲੁਰੂ-ਕੋਚੀ, ਦਿੱਲੀ-ਗਵਾਲੀਅਰ ਤੇ ਕੋਲਕਾਤਾ-ਬਾਗਡੋਗਰਾ ਲਈ ਫਲਾਈਟ ਬੁੱਕ ਕਰ ਸਕਦੇ ਹੋ।

ਇਹ ਹਨ ਆਫ਼ਰਜ਼

ਟਾਟਾ NeuPass ਪ੍ਰੋਗਰਾਮ ਤਹਿਤ ਯਾਤਰੀਆਂ ਨੂੰ ਕਈ ਸੇਵਾਵਾਂ ਦਾ ਲਾਭ ਦਿੱਤਾ ਜਾਵੇਗਾ। Tata NeuPass Rewards ਪ੍ਰੋਗਰਾਮ ਦੇ ਤਹਿਤ 8 ਫੀਸਦੀ ਨਿਊ ਸਿੱਕੇ ਹਾਸਲ ਕਰਨ ਦਾ ਮੌਕਾ ਮਿਲੇਗਾ। ਜਿਸ ਦੀ Exclusive Deals and Meals ਦਾ ਲਾਭ ਲੈਣ ਲਈ ਵਰਤੋਂ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ 325 ਤੋਂ ਵੱਧ ਫਲਾਈਟਾਂ ਦਾ ਸੰਚਾਲਨ ਕਰਦੀ ਹੈ।