ਬਾਸਕਟਬਾਲ

67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਪ੍ਰਰੀ ਕੁਆਰਟਰ-ਫਾਈਨਲ ਮੁਕਾਬਲਿਆਂ ‘ਚ ਵੱਖ-ਵੱਖ ਟੀਮਾਂ ਨੇ ਦਿਖਾਇਆ ਦਮ

ਸੀਨੀਅਰ ਰਿਪੋਰਟਰ, ਪਟਿਆਲਾ : 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਅਧੀਨ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਾਂਚ ਵਿਖੇ ਬਾਸਕਟਬਾਲ ਲੜਕੇ ਅੰਡਰ-19 ਦੇ ਮੁਕਾਬਲੇ ਚੱਲ ਰਹੇ ਹਨ। ਇਸ ਸੰਬੰਧੀ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਨੇ ਦੱਸਿਆ ਕਿ ਮੁਕਾਬਲਿਆਂ ਦੇ ਚੌਥੇ ਦਿਨ ਪ੍ਰਰੀ-ਕੁਆਰਟਰ ਫਾਈਨਲ ਮੈਚ ਖੇਡੇ ਗਏ। ਇਨ੍ਹਾਂ ਮੈਚਾਂ ਵਿਚ ਪੰਜਾਬ ਨੇ ਕੇਰਲ ਨੂੰ 112-54 ਅੰਕਾਂ ਨਾਲ ਹਰਾਇਆ। ਇਸ ਤੋਂ ਇਲਾਵਾ ਆਈਬੀਐੱਸਓ ਨੇ ਮੱਧ ਪ੍ਰਦੇਸ਼ ਨੂੰ 106-76 ਅੰਕਾਂ ਨਾਲ, ਦਿੱਲੀ ਨੇ ਕਰਨਾਟਕ ਨੂੰ 73-53 ਅੰਕਾਂ ਨਾਲ, ਹਰਿਆਣਾ ਨੇ ਸੀਆਈਐੱਸਸੀਈ ਨੂੰ 92-74 ਅੰਕਾਂ ਨਾਲ, ਰਾਜਸਥਾਨ ਨੇ ਉੜੀਸਾ ਨੂੰ 81-43 ਅੰਕਾਂ ਨਾਲ, ਤਾਮਿਲਨਾਡੂ ਨੇ ਨਵੋਦਿਆ ਵਿਦਿਆਲਿਆ ਨੂੰ 58-28 ਅੰਕਾਂ ਨਾਲ, ਝਾਰਖੰਡ ਨੇ ਗੁਜਰਾਤ ਨੂੰ 71-47 ਅੰਕਾਂ ਨਾਲ ਅਤੇ ਚੰਡੀਗੜ੍ਹ ਨੇ ਮਹਾਰਾਸ਼ਟਰ ਨੂੰ 77-57 ਅੰਕਾਂ ਨਾਲ ਹਰਾਇਆ। ਇਸ ਦੌਰਾਨ ਐੱਸਪੀ ਚੰਦ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਤੇ ਸਿਹਤਮੰਦ ਅਤੇ ਨਰੋਏ ਜੀਵਨ ਬਾਰੇ ਦੱਸਿਆ। ਇਸ ਤੋਂ ਇਲਾਵਾ ਮੇਜ਼ਬਾਨ ਸਕੂਲ ਦੇ ਪਿੰ੍ਸੀਪਲ ਵਿਜੈ ਕਪੂਰ ਨੇ ਟੂਰਨਾਮੈਂਟ ਦੇ ਆਯੋਜਨ ਵਿਚ ਕਾਰਜ ਕਰ ਰਹੇ ਸਕੂਲ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਧੀਆ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਗੁਰਪ੍ਰਰੀਤ ਸਿੰਘ ਨਾਮਧਾਰੀ ਨੈਸ਼ਨਲ ਐਵਾਰਡੀ ਅਧਿਆਪਕ, ਪਿੰ੍ਸੀਪਲ ਰਜਨੀਸ਼ ਗੁਪਤਾ, ਰਾਜਿੰਦਰ ਸਿੰਘ ਚਾਨੀ, ਅਮਰਜੋਤ ਸਿੰਘ, ਜਸਵੀਰ ਸਿੰਘ ਕੋਚ, ਇਰਵਿਨ ਕੌਰ, ਪਿੰ੍ਸੀਪਲ ਵਿਕਰਮਜੀਤ ਸਿੰਘ, ਪਿੰ੍ਸੀਪਲ ਜਸਪਾਲ ਸਿੰਘ, ਗੁਰਪ੍ਰਰੀਤ ਸਿੰਘ ਸੀਨੀਅਰ ਸਹਾਇਕ, ਜਗਜੀਤ ਸਿੰਘ ਵਾਲੀਆ, ਅਮਰਿੰਦਰ ਸਿੰਘ ਬਾਬਾ, ਲਲਿਤ ਮੋਦਗਿਲ, ਰਾਜੀਵ ਕੁਮਾਰ ਅਤੇ ਹੋਰ ਹਾਜ਼ਰ ਸਨ।

ਖਿਡਾਰੀਆਂ ਨੂੰ ਕਰਵਾਇਆ ਐੱਨਆਈਐੱਸ ਦਾ ਦੌਰਾ :

ਡਿਪਟੀ ਡੀਈਓ ਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਟੂਰਨਾਮੈਂਟ ਵਿਚ ਹਿੱਸਾ ਲੈਣ ਪਹੁੰਚੀਆਂ ਟੀਮਾਂ ਨੂੰ ਪਟਿਆਲਾ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਦਾ ਦੌਰਾ ਕਰਵਾਇਆ ਗਿਆ। ਜਿਸ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐੱਨਆਈਐੱਸ) ਦੇ ਦੌਰੇ ‘ਚ ਟੀਮਾਂ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਦਿਖਾਇਆ। ਵਨੀਤ ਕੁਮਾਰ ਕਾਰਜਕਾਰੀ ਡਾਇਰੈਕਟਰ ਅਤੇ ਮੰਗਾ ਸਿੰਘ ਲਾਇਬੇ੍ਰਰੀਅਨ ਨੇ ਖਿਡਾਰੀਆਂ ਨੂੰ ਐੱਨਆਈਐੱਸ ਬਾਰੇ ਜਾਣਕਾਰੀ ਦਿੱਤੀ। ਕੁਬੇਰ ਦਾਸ ਮੈਨੇਜਰ ਤਾਮਿਲਨਾਡੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਵਾਰ ਐੱਨਆਈਐੱਸ ਪਟਿਆਲਾ ਵਿਖੇ ਦੌਰਾ ਕਰ ਕੇ ਬਹੁਤ ਵਧੀਆ ਲੱਗਾ ਹੈ।

——

ਫੋਟੋ 09ਪੀਟੀਐੱਲ-24