ਜਾਸ, ਕੋਲਕਾਤਾ: ਕੋਲਕਾਤਾ ਦੇ ਈਸਟਰਨ ਬਾਈਪਾਸ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਪ੍ਰਸਿੱਧ ਸ਼ਾਸਤਰੀ ਸੰਗੀਤ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਹਸਪਤਾਲ ਸੂਤਰਾਂ ਅਨੁਸਾਰ, ਉਨ੍ਹਾਂ ਦੇ ਪੂਰੇ ਸਰੀਰ ‘ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਗਈ ਸੀ।

ਉਨ੍ਹਾਂ ਨੂੰ 21 ਨਵੰਬਰ ਨੂੰ ਅਟੈਕ ਆਇਆ ਸੀ। ਇਸ ਤੋਂ ਬਾਅਦ ਹੀ ਉਹ ਹਸਪਤਾਲ ‘ਚ ਦਾਖ਼ਲ ਸਨ। ਇਸ ਤੋਂ ਇਲਾਵਾ ਉਸਤਾਦ ਰਾਸ਼ਿਦ ਖਾਨ ਪ੍ਰੋਸਟੈਟ ਕੈਂਸਰ ਤੋਂ ਪੀੜਤ ਵੀ ਸਨ, ਜਿਸ ਦਾ ਇਲਾਜ ਚੱਲ ਰਿਹਾ ਸੀ। ਖਾਨ ਦੇ ਦੇਹਾਂਤ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ।