ਗਣੇਸ਼ ਪਾਂਡੇ, ਚੰਪਾਵਤ: ਜਾ ਰਹੇ ਸਾਲ ਦੀ ਵਿਦਾਈ ਦੀ ਸ਼ਾਮ ਅਤੇ ਨਵੇਂ ਸਾਲ ਦਾ ਜਸ਼ਨ ‘ਠੰਢਾ’ ਪੈ ਸਕਦਾ ਹੈ। ਸਾਲ ਦੀ ਵਿਦਾਈ ਤੋਂ ਠੀਕ ਪਹਿਲਾਂ 29 ਜਾਂ 30 ਦਸੰਬਰ ਦੇ ਆਸ-ਪਾਸ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਹਿਮਾਲਿਆ ਦੇ ਨੇੜੇ ਪਹੁੰਚਣ ਵਾਲੀਆਂ ਹਨ। ਇਸ ਨਾਲ 29 ਦਸੰਬਰ ਤੋਂ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਬਰਫ਼ਬਾਰੀ ਦੀ ਉਮੀਦ ਹੈ, ਜੋ 30 ਅਤੇ 31 ਦਸੰਬਰ ਨੂੰ ਤੇਜ਼ ਹੋਵੇਗੀ। ਇਯ ਨਾਲ ਤਾਪਮਾਨ ‘ਚ ਭਾਰੀ ਗਿਰਾਵਟ ਆਵੇਗੀ ਅਤੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਦਾ ਜਸ਼ਨ ਥੋੜ੍ਹਾ ਠੰਢਾ ਹੋ ਸਕਦਾ ਹੈ।

ਮੀਂਹ ਤੇ ਬਰਫ਼ਬਾਰੀ ਯਾਤਰਾ ਯੋਜਨਾਵਾਂ ‘ਤੇ ਪਾਣੀ ਫੇਰ ਸਕਦੀ ਹੈ। ਹਾਲਾਂਕਿ ਬਰਫ਼ਬਾਰੀ ਦੌਰਾਨ ਜਾ ਰਹੇ ਸਾਲ ਨੂੰ ਯਾਦਗਾਰ ਬਣਾਉਣ ਦੇ ਇੱਛੁਕ ਲੋਕਾਂ ਲਈ ਇੲ ਖਾਸ ਹੋ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਹੇਠਲੇ ਪੱਧਰ ਦੀਆਂ ਪੂਰਬੀ ਹਵਾਵਾਂ ਨਾਲ ਆਉਣ ਵਾਲੀਆਂ ਤਾਜ਼ਾ ਪੱਛਮੀ ਗੜਬੜੀ ਵਾਲੀਆਂ ਪੌਣਾਂ ਉੱਤਰਾਖੰਡ ਦੇ ਨਾਲ ਹੀ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਤੇ ਪੂਰੇ ਉੱਤਰੀ ਭਾਰਤ ਵਿੱਚ ਮੀਂਹ ਤੇ ਬਰਫ਼ਬਾਰੀ ਦੇ ਸਕਦੀਆਂ ਹਨ।

ਹੋਵੇਗੀ ਹਲਕੀ ਬਾਰਸ਼

ਉੱਤਰ ਭਾਰਤ ‘ਚ ਹੋਰ ਥਾਵਾਂ ‘ਤੇ ਵੀ ਹਲਕੀ ਬਾਰਸ਼ ਪੈ ਸਕਦੀ ਹੈ। ਨੌ ਰਾਜਾਂ ਵਿੱਚ ਮੀਂਹ ਦੀ ਤੀਬਰਤਾ ਵੱਖ-ਵੱਖ ਹੋਣ ਦੀ ਸੰਭਾਵਨਾ ਹੈ। ਪਰਬਤੀ ਖੇਤਰਾਂ ‘ਚ ਭਾਰੀ ਬਾਰਸ਼ ਦੀ ਉਮੀਦ ਹੈ। ਮੌਸਮੀ ਬਦਲਾਅ ਕਾਰਨ ਤਾਪਮਾਨ ‘ਚ ਭਾਰੀ ਗਿਰਾਵਟ ਆਵੇਗੀ। ਜਿਸ ਨਾਲ ਨਵੇਂ ਸਾਲ ਦੀ ਪੂਰਬਲੀ ਸ਼ਾਮ ਦਾ ਜਸ਼ਨ ਥੋੜ੍ਹਾ ਠੰਢਾ ਹੋ ਜਾਵੇਗਾ।

ਖਾਸ ਕਰ ਕੇ ਪਿਛਲੇ ਦੋ-ਤਿੰਨ ਦਿਨਾਂ ‘ਚ ਤਾਪਮਾਨ ‘ਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਜਿਸ ਨਾਲ ਠੰਢ ਤੋਂ ਥੋੜ੍ਹੀ ਰਾਹਤ ਰਹੀ ਹੈ। ਅਗਲੇ ਦੋ-ਤਿੰਨ 30 ਅਤੇ 31 ਦਸੰਬਰ ਦੇ ਆਸਪਾਸ ਤਾਪਮਾਨ ਤੇਜ਼ੀ ਨਾਲ ਹੇਠਾਂ ਡਿੱਗ ਸਕਦਾ ਹੈ। ਕੁਮਾਊਂ ਦੇ ਕਈਖੇਤਰਾਂ ‘ਚ ਤਾਪਮਾਨ ਜ਼ੀਰੋ ਜਾਂ ਉਸ ਤੋਂ ਹੇਠਾਂ ਪਹੁੰਚ ਸਕਦਾ ਹੈ।

ਉਤਸ਼ਾਹ ਨਾਲ ਸਾਵਧਾਨੀ ਜ਼ਰੂਰੀ

ਪੁਰਾਣੇ ਸਾਲ ਦੀ ਵਿਦਾਈ ਅਤੇ ਨਵੇਂ ਸਾਲ ਦੇ ਸਵਾਗਤ ਦਾ ਪਤਲ ਸਾਰਿਆਂ ਲਈ ਉਤਸ਼ਾਹ ਵਾਲਾ ਹੁੰਦਾ ਹੈ। ਮੌਸਮ ‘ਚ ਬਦਲਾਅ ਦੀ ਸੰਭਾਵਨਾ ਵਿਚਕਾਰ ਸੈਲਾਨੀਆਂ ਨੂੰ ਉਤਸ਼ਾਹ ਦੇ ਨਾਲ ਸਾਵਧਾਨੀ ਰੱਖਣੀ ਪਵੇਗੀ। ਖ਼ਾਸ ਕਰ ਕੇ ਪਹਾੜਾਂ ‘ਚ ਬਰਫ਼ ਡਿੱਗਣ ਕਾਰਨ ਸੜਕਾਂ ਤਿਲਕਣ ਵਾਲੀਆਂ ਹੋ ਸਕਦੀਆਂ ਹਨ। ਮੈਦਾਨੀ ਇਲਾਕਿਆਂ ‘ਚ ਰਾਤ ਤੇ ਸਵੇਰ ਦੇ ਸਮੇਂ ਧੁੰਦ ਪਰੇਸ਼ਾਨ ਕਰੇਗੀ। ਪਹਾੜਾਂ ‘ਤੇ ਘੁੰਮਣ ਆਉਣ ਵਾਲੇ ਪੂਰੇ ਗਰਮ ਕੱਪੜੇ ਨਾ ਲੈ ਕੇ ਚੱਲਣ। ਛੱਤਰੀ, ਰੇਨਕੋਟ ਨਾਲ ਰੱਖ ਸਕਦੇ ਹਨ।

ਮੀਂਹ ਦਾ ਹੈ ਇੰਤਜ਼ਾਰ

ਮੀ਼ਹ ਦਾ ਦੌਰਾ ਇਸ ਖੇਤਰ ਲਈ ਬਹੁਤ ਜ਼ਰੂਰੀ ਅਸ਼ੀਰਵਾਦ ਹੈ। ਜਲ ਵਸੀਲਿਆਂ ਦੀ ਪੂਰਤੀ ਕਾਦ ਹੈ ਅਤੇ ਅੱਗੇ ਇਕ ਫਲਦਾਇਕ ਖੇਤੀ ਮੌਸਮ ਨਿਸ਼ਚਿਤ ਕਰਦਾ ਹੈ। ਕਿਸਾਨਾਂ ਨੂੰ ਮੀਂਹ ਦੀ ਉਡੀਕ ਹੈ। ਖੁਸ਼ਕ ਠੰਢ ਨਾਲ ਸਿਹਤ ਦੇ ਨਾਲ-ਨਾਲ ਫਸਲਾਂ ‘ਤੇ ਵੀ ਉਲਟ ਪ੍ਰਭਾਵ ਪੈਂਦਾ ਹੈ। ਕਣਕ, ਸਰ੍ਹੋ, ਮਸਰ ਆਦਿ ਦੀਆਂ ਫਸਲਾਂ ਲਈ ਮੀਂਹ ਦੀ ਜ਼ਰੂਰਤ ਹੈ।

ਗੋਪਾਲ ਸਿੰਘ ਭੰਡਾਰੀ, ਮੁੱਖ ਖੇਤੀ ਅਧਿਕਾਰੀ, ਚੰਪਾਵਤ


ਆਉਣ ਵਾਲੀਆਂ ਹਨ ਨਵੀਆਂ ਪੱਛਮੀ ਗੜਬੜੀ ਵਾਲੀਆਂ ਹਵਾਵਾਂ

30 ਦਸੰਬਰ ਦੇ ਆਸਪਾਸ ਨਵੀਆਂ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਆਉਣ ਵਾਲੀਆਂ ਹਨ। ਇਸ ਨਾਲ ਉੱਤਰਾਖੰਡ ਨੂੰ ਮੀਂਹ ਤੇ ਬਰਫਬਾਰੀ ਦੀ ਉਮੀਦ ਰਹੇਗੀ। ਤਾਪਮਾਨ ‘ਚ ਤਿੰਨ ਤੋਂ ਚਾਰ ਡਿਗਰੀ ਦੀ ਕਮੀ ਆਉਣ ਨਾਲ ਠੰਢ ਵਧੇਗੀ।

ਬਿਕਰਮ ਸਿੰਘ, ਡਾਇਰੈਕਟਰ, ਮੌਸਮ ਵਿਗਿਆਨ ਕੇਂਦਰ ਦੇਹਰਾਦੂਨ