ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਸਿਨੇਮਾ ਦੇ ਸੁਪਰਸਟਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਸੋਨੀ ਟੀਵੀ ਦੇ ਪ੍ਰਸਿੱਧ ਸ਼ੋਅ ਕੌਨ ਬਣੇਗਾ ਕਰੋੜਪਤੀ (ਕੇਬੀਸੀ) ਦੀ ਮੇਜ਼ਬਾਨੀ ਕਰ ਰਹੇ ਹਨ।

ਕੇਬੀਸੀ ‘ਚ ਆਏ ਭਾਰਤੀ ਕ੍ਰਿਕਟਰ

ਇਸ ਦੌਰਾਨ ਭਾਰਤੀ ਕ੍ਰਿਕਟ ਦੇ ਸ਼ਾਨਦਾਰ ਵਿਕਟਕੀਪਰ ਈਸ਼ਾਨ ਕਿਸ਼ਨ ਤੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਸਮ੍ਰਿਤੀ ਮੰਧਾਨਾ ਨੂੰ ਕ੍ਰਿਸਮਸ ਦੇ ਮੌਕੇ ‘ਤੇ ਕੇਬੀਸੀ ‘ਚ ਇਕੱਠਿਆਂ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਸਮ੍ਰਿਤੀ ਮੰਧਾਨਾ ਇਸ ਸਮੇਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹੈ ਤੇ ਈਸ਼ਾਨ ਕਿਸ਼ਨ ਸਾਰੇ ਫਾਰਮੈਟਾਂ ਵਿਚ ਪੁਰਸ਼ ਟੀਮ ਦੇ ਮੈਂਬਰ ਹਨ।

ਦੋਵਾਂ ਨੇ ਗ੍ਰੇਡ ਫਿਨਾਲੇ ਵੀਕ ਦੀ ਕੀਤੀ ਸ਼ੁਰੂਆਤ

ਦੋਵਾਂ ਨੇ ਕ੍ਰਿਸਮਸ ‘ਤੇ ਕੇਬੀਸੀ ਦੇ ਗ੍ਰੈਂਡ ਫਿਨਾਲੇ ਹਫਤੇ ਦੀ ਸ਼ੁਰੂਆਤ ਕੀਤੀ ਅਤੇ ਕੇਬੀਸੀ ਵਿਚ ਕੁਇਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਵੀ ਕੀਤਾ। ਸਮ੍ਰਿਤੀ ਮੰਧਾਨਾ ਤੇ ਈਸ਼ਾਨ ਕਿਸ਼ਨ ਨੇ ਕੁਇਜ਼ ਨੂੰ ਬਹੁਤ ਵਧੀਆ ਢੰਗ ਨਾਲ ਖੇਡਿਆ ਅਤੇ 12.5 ਲੱਖ ਰੁਪਏ ਦੀ ਰਕਮ ਜਿੱਤੀ। ਦੋਵਾਂ ਨੇ 12ਵੇਂ ਸਵਾਲ ‘ਤੇ 12.5 ਲੱਖ ਜਿੱਤੇ।

13ਵੇਂ ਸਵਾਲ ‘ਤੇ ਛੱਡੀ ਖੇਡ

ਦੋਵਾਂ ਨੇ 13ਵੇਂ ਸਵਾਲ ‘ਤੇ ਗੇਮ ਛੱਡ ਦਿੱਤੀ, ਜਿਸ ‘ਤੇ ਉਨ੍ਹਾਂ ਨੂੰ 25 ਲੱਖ ਰੁਪਏ ਮਿਲਣੇ ਸਨ। ਉਸ ਨੇ ਸਾਰੀਆਂ ਲਾਈਫਲਾਈਨ ਵਰਤੀਆਂ ਅਤੇ ਸਵਾਲ ਦਾ ਜਵਾਬ ਨਹੀਂ ਸੀ ਪਤਾ। ਜਦੋਂ ਦੋਵਾਂ ਨੇ 12ਵੀਂ ਸਵਾਲ ਲਈ 12 ਲੱਖ 50 ਹਜ਼ਾਰ ਜਿੱਤੇ ਤਾਂ ਇਹ ਸਵਾਲ ਕ੍ਰਿਕਟ ਨਾਲ ਸਬੰਧਤ ਸੀ।

ਸਵਾਲ– ਕਿਸ ਭਾਰਤੀ ਕ੍ਰਿਕਟਰ ਨੇ ਉਸ ਮੈਚ ਵਿਚ ਆਪਣਾ ਟੈਸਟ ਡੈਬਿਊ ਕੀਤਾ, ਜਿਸ ਵਿੱਚ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਸੀ?

ਆਪਸ਼ਨ – ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ, ਸੌਰਵ ਗਾਂਗੁਲੀ ਅਤੇ ਜਵਾਗਲ ਸ਼੍ਰੀਨਾਥ।

ਇਕ ਸਵਾਲ ‘ਤੇ ਦੋ ਇਸਤੇਮਾਲ ਕੀਤੀਆਂ ਦੋ ਲਾਈਫਲਾਈਨ

ਸਮ੍ਰਿਤੀ ਅਤੇ ਈਸ਼ਾਨ ਨੇ ਸ਼ੁਰੂ ਵਿਚ ਫੋਨ ਆਫ ਫ੍ਰੈਂਡ ਲਾਈਫ ਲਾਈਨ ਦੀ ਵਰਤੋਂ ਕੀਤੀ। ਅਜਿਹੇ ‘ਚ ਦੋਸਤ ਨੇ ਜਵਾਬ ਦਿੱਤਾ ਕਿ ਇਹ ਜਵਾਗਲ ਸ਼੍ਰੀਨਾਥ ਹੋ ਸਕਦਾ ਹੈ। ਇਸ ਦੌਰਾਨ ਦੋਵਾਂ ਨੂੰ ਫਿਰ ਵੀ ਯਕੀਨ ਨਹੀਂ ਹੋਇਆ ਤੇ ਦੋਵਾਂ ਨੇ ਇਕ ਹੋਰ ਲਾਈਫਲਾਈਨ ਦਾ ਸਹਾਰਾ ਲਿਆ।

ਇਹ ਸੀ ਸਹੀ ਜਵਾਬ

ਇਸ ਦੌਰਾਨ ਦੋਵਾਂ ਨੇ ਆਪਣੀ ਇਕ ਹੋਰ ਲਾਈਫਲਾਈਨ ਅਤੇ ਆਖਰੀ ਲਾਈਫਲਾਈਨ ਦੀ ਵਰਤੋਂ ਕੀਤੀ। ਇਸ ਦੌਰਾਨ ਦੋਵਾਂ ਕੋਲ ਸਹੀ ਜਵਾਬ ਦੇਣ ਦੇ ਦੋ ਮੌਕੇ ਸਨ। ਅਜਿਹੇ ‘ਚ ਦੋਹਾਂ ਨੇ ਪਹਿਲਾਂ ਸ਼੍ਰੀਨਾਥ ਨੂੰ ਕਿਹਾ, ਜੋ ਗਲਤ ਸੀ ਅਤੇ ਫਿਰ ਉਨ੍ਹਾਂ ਨੇ ਅਨਿਲ ਕੁੰਬਲੇ ਕਿਹਾ, ਜੋ ਸਹੀ ਸੀ।