Bank Holidays In January 2024: ਜੇਕਰ ਤੁਸੀਂ ਨਵੇਂ ਸਾਲ ‘ਚ ਆਪਣਾ ਕੰਮ ਪੂਰਾ ਕਰਨ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਜਨਵਰੀ ਦੀਆਂ ਛੁੱਟੀਆਂ ਦੀ ਸੂਚੀ ਨੂੰ ਜਾਣੋ। ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ 2024 ‘ਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ। ਬੈਂਕ ਛੁੱਟੀਆਂ ਦੇ 16 ਦਿਨਾਂ ‘ਚ ਐਤਵਾਰ, ਦੂਜਾ ਤੇ ਚੌਥਾ ਸ਼ਨੀਵਾਰ ਸ਼ਾਮਲ ਹੈ, ਯਾਨੀ ਸ਼ਨੀਵਾਰ ਤੇ ਐਤਵਾਰ ਤੋਂ ਇਲਾਵਾ ਤਿਉਹਾਰਾਂ ਤੇ ਸਰਕਾਰੀ ਛੁੱਟੀਆਂ ਕਾਰਨ ਬੈਂਕ 10 ਦਿਨ ਬੰਦ ਰਹਿਣਗੇ। ਜਨਵਰੀ ‘ਚ ਮਕਰ ਸੰਕ੍ਰਾਂਤੀ, ਗਣਤੰਤਰ ਦਿਵਸ ਵਰਗੇ ਕਈ ਤਿਉਹਾਰ ਤੇ ਸਰਕਾਰੀ ਛੁੱਟੀਆਂ ਹਨ, ਜਿਸ ਕਾਰਨ ਬ੍ਰਾਂਚਾਂ ਬੰਦ ਰਹਿਣਗੀਆਂ।

ਇਹ ਹਨ ਜਨਵਰੀ 2024 ਦੀਆਂ ਛੁੱਟੀਆਂ

ਜਨਵਰੀ 1, 2024 (ਸੋਮਵਾਰ) – ਨਵੇਂ ਸਾਲ ਦਾ ਦਿਨ

07 ਜਨਵਰੀ (ਐਤਵਾਰ)

11 ਜਨਵਰੀ (ਵੀਰਵਾਰ) – ਮਿਸ਼ਨਰੀ ਦਿਵਸ (ਮਿਜ਼ੋਰਮ)

12 ਜਨਵਰੀ (ਸ਼ੁੱਕਰਵਾਰ) – ਸਵਾਮੀ ਵਿਵੇਕਾਨੰਦ ਜੈਅੰਤੀ (ਪੱਛਮੀ ਬੰਗਾਲ)

13 ਜਨਵਰੀ (ਸ਼ਨੀਵਾਰ)- ਦੂਜਾ ਸ਼ਨੀਵਾਰ

14 ਜਨਵਰੀ (ਐਤਵਾਰ)

15 ਜਨਵਰੀ (ਸੋਮਵਾਰ) – ਪੋਂਗਲ/ਤਿਰੂਵੱਲੂਵਰ ਦਿਵਸ (ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼)

16 ਜਨਵਰੀ (ਮੰਗਲਵਾਰ) – ਤੁਸੂ ਪੂਜਾ (ਪੱਛਮੀ ਬੰਗਾਲ ਤੇ ਅਸਾਮ)

17 ਜਨਵਰੀ (ਬੁੱਧਵਾਰ)- ਗੁਰੂ ਗੋਬਿੰਦ ਸਿੰਘ ਜੈਅੰਤੀ

21 ਜਨਵਰੀ (ਐਤਵਾਰ)

23 ਜਨਵਰੀ (ਮੰਗਲਵਾਰ)- ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ

25 ਜਨਵਰੀ (ਵੀਰਵਾਰ) – ਰਾਜ ਦਿਵਸ (ਹਿਮਾਚਲ ਪ੍ਰਦੇਸ਼)

26 ਜਨਵਰੀ (ਸ਼ੁੱਕਰਵਾਰ)- ਗਣਤੰਤਰ ਦਿਵਸ

27 ਜਨਵਰੀ (ਸ਼ਨੀਵਾਰ)- ਚੌਥਾ ਸ਼ਨੀਵਾਰ

28 ਜਨਵਰੀ (ਐਤਵਾਰ)

31 ਜਨਵਰੀ (ਬੁੱਧਵਾਰ): ਮੀ-ਡੈਮ-ਮੀ-ਫੀ (ਆਸਾਮ)

ਬੈਂਕ ਛੁੱਟੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਪਹਿਲੀਆਂ, ਜੋ ਪੂਰੇ ਦੇਸ਼ ‘ਚ ਹੁੰਦੀਆਂ ਹਨ ਤੇ ਦੂਜੀਆਂ ਜੋ ਸਿਰਫ਼ ਸੂਬੇ ਵਿੱਚ ਹੁੰਦੀਆਂ ਹਨ। ਜਿਸ ਰਾਜ ਵਿੱਚ ਤਿਉਹਾਰ ਹੁੰਦਾ ਹੈ, ਉੱਥੇ ਹੀ ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਦੂਜੇ ਰਾਜਾਂ ‘ਚ ਉਸ ਦਿਨ ਛੁੱਟੀ ਨਹੀਂ ਹੁੰਦੀ। ਜਿਵੇਂ ਗਣਤੰਤਰ ਦਿਵਸ ‘ਤੇ ਪੂਰੇ ਦੇਸ਼ ‘ਚ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ 15 ਅਗਸਤ ਤੇ 2 ਅਕਤੂਬਰ ਨੂੰ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ। ਕਿਉਂਕਿ 25 ਜਨਵਰੀ ਹਿਮਾਚਲ ਦਿਵਸ ਹੈ, ਇਸ ਲਈ ਇਹ ਛੁੱਟੀ ਸਿਰਫ਼ ਹਿਮਾਚਲ ‘ਚ ਹੀ ਹੋਵੇਗੀ। ਦੂਜੇ ਸੂਬਿਆਂ ਵਿੱਚ ਉਸ ਦਿਨ ਬੈਂਕ ਖੁੱਲ੍ਹੇ ਰਹਿਣਗੇ।

ਤੁਸੀਂ ਆਨਲਾਈਨ ਬੈਂਕਿੰਗ ਰਾਹੀਂ ਅਪਣਾ ਸਕਦੇ ਹੋ ਕੰਮ

ਭਾਰਤੀ ਰਿਜ਼ਰਵ ਬੈਂਕ (RBI) ਨੇ ਇਕ ਕੈਲੰਡਰ ਜਾਰੀ ਕੀਤਾ ਹੈ ਜਿਸ ਵਿਚ ਬੈਂਕਾਂ ਉਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਯਾਨੀ ਬੈਂਕ ‘ਚ ਕੋਈ ਕੰਮ ਨਹੀਂ ਹੋਵੇਗਾ। ਬੈਂਕ ਛੁੱਟੀਆਂ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਐਕਟ 1881 ਦੇ ਅਧੀਨ ਸੂਚੀਬੱਧ ਹਨ। ਤੁਸੀਂ ਮੋਬਾਈਲ ਬੈਂਕਿੰਗ, UPI ਤੇ ਇੰਟਰਨੈੱਟ ਬੈਂਕਿੰਗ ਰਾਹੀਂ ਛੁੱਟੀਆਂ ਦੌਰਾਨ ਆਪਣਾ ਕੰਮ ਪੂਰਾ ਕਰ ਸਕਦੇ ਹੋ।