ਬੀਜਿੰਗ ਚੀਨ ਨੇ ਕਿਹਾ ਹੈ ਕਿ ਉਸ ਨੇ ਤਾਈਵਾਨ ਦੇ ਸੰਸਦੀ ਵਫ਼ਦ ਦੀ ਮੇਜ਼ਬਾਨੀ ਨੂੰ ਲੈ ਕੇ ਭਾਰਤ ਦੇ ਸਾਹਮਣੇ ਡਿਪਲੋਮੈਟਿਕ ਵਿਰੋਧ ਦਰਜ ਕਰਾਇਆ ਹੈ ਅਤੇ ਭਾਰਤ-ਚੀਨ ਦੇ ਬਿਹਤਰ ਸੰਬੰਧਾਂ ਨੂੰ ਬਣਾਈ ਰੱਖਣ ਲਈ ਉਸ ਦੇ ਅੱਗੇ ਤਾਈਵਾਨ ਨਾਲ ਜੁੜੇ ਮੁੱਦਿਆਂ ਨਾਲ ਸਾਵਧਾਨੀ ਨਾਲ ਨਜਿੱਠਣ ਨੂੰ ਕਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਵਾਂਗ ਨੇ ਤਾਈਵਾਨ ਦੇ ਸੰਸਦੀ ਵਫ਼ਦ ਦੀ ਨਵੀਂ ਦਿੱਲੀ ਦੀ ਯਾਤਰਾ ਦੇ ਸੰਦਰਭ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਚੀਨ ਨੇ ਭਾਰਤ ਦੇ ਸਾਹਮਣੇ ਵਿਰੋਧ ਦਰਜ ਕਰਾਇਆ ਹੈ।” ਗੇਂਗ ਨੇ ਕਿਹਾ, ”ਸਾਨੂੰ ਉਮੀਦ ਹੈ ਕਿ ਚੀਨ ਦੀਆਂ ਮੂਲ ਚਿੰਤਾਵਾਂ ਨੂੰ ਭਾਰਤ ਸਮਝੇਗਾ ਅਤੇ ਉਸ ਦਾ ਸਨਮਾਨ ਕਰੇਗਾ। ਨਾਲ ਹੀ ‘ਇੱਕ-ਚੀਨ’ ਦੀ ਨੀਤੀ ਦੇ ਨਾਲ ਰਹੇਗਾ ਅਤੇ ਤਾਈਵਾਨ ਨਾਲ ਜੁੜੇ ਮੁੱਦਿਆਂ ਨਾਲ ਸਾਵਧਾਨੀ ਨਾਲ ਨਜਿੱਠੇਗਾ ਅਤੇ ਭਾਰਤ-ਚੀਨ ਰਿਸ਼ਤੇ ਨੂੰ ਬਣਾਈ ਰੱਖਣ ਤੇ ਬਿਹਤਰ ਬਣਾਉਣ ਦੀ ਦਿਸ਼ਾ ‘ਚ ਕੰਮ ਕਰੇਗਾ।” ਭਾਰਤ ‘ਚ ਦਫ਼ਤਰ ਨੂੰ ਉੱਨਤ ਬਣਾਉਣ ਦੇ ਤਾਈਵਾਨ ਦੇ ਐਲਾਨ ਦੇ ਸੰਦਰਭ ‘ਚ ਉਨ੍ਹਾਂ ਕਿਹਾ, ”ਜਿਨ੍ਹਾਂ ਦੇਸ਼ਾਂ ਦੇ ਚੀਨ ਅਤੇ ਤਾਈਵਾਨ ਨਾਲ ਕੂਟਨੀਤਿਕ ਸੰਬੰਧ ਹਨ, ਉਨ੍ਹਾਂ ਦੇਸ਼ਾਂ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਅਧਿਕਾਰਕ ਸੰਪਰਕ ਅਤੇ ਗੱਲਬਾਤ ਦੇ ਅਸੀਂ ਹਮੇਸ਼ਾ ਵਿਰੁੱਧ ਰਹੇ ਹਨ। ਨਾਲ ਹੀ ਅਸੀਂ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਸੰਸਥਾ ਦੀ ਸਥਾਪਨਾ ਦੇ ਵੀ ਵਿਰੁੱਧ ਹਾਂ।” ਗੇਂਗ ਨੇ ਕਿਹਾ ਕਿ ਭਾਰਤ ਪੱਖ ਨੇ ਤਾਈਵਾਨ ਸੰਬੰਧੀ ਮੁੱਦਿਆਂ ਨੂੰ ਲੈ ਕੇ ਵਚਨਬੱਧਤਾ ਪ੍ਰਗਟ ਕੀਤੀ ਹੈ। ਤਾਈਵਾਨ ਦੇ ਤਿੰਨ ਮੈਂਬਰੀ ਵਫ਼ਦ ਨੇ 12 ਫਰਵਰੀ ਨੂੰ ਭਾਰਤ ਦਾ ਦੌਰਾ ਕੀਤਾ ਸੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


