ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲੌਦ (ਲੁਧਿਆਣਾ) ਦੀਆਂ ਵਿਦਿਆਰਥਣਾਂ ਨੇ ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਦੇਖ-ਰੇਖ ਹੇਠ ਏਐੱਸ ਕਾਲਜ ਗਰਾਉਂਡ ਖੰਨਾ ਵਿਖੇ ਹੋਈਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਅਥਲੈਟਿਕਸ ਮੀਟ 2023 ਮੁਕਾਬਲਿਆਂ ‘ਚ ਭਾਗ ਲੈਂਦੇ ਹੋਏ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।
ਲੈਕਚਰਾਰ ਬਿਕਰਮਜੀਤ ਸਿੰਘ ਨੇ ਦੱਸਿਆ ਕੰਨਿਆ ਸਕੂਲ ਮਲੌਦ ਦੀ ਵਿਦਿਆਰਥਣ ਸੁਖਵੀਰ ਕੌਰ ਨੇ ਅੰਡਰ-17 ਰੇਸ 400 ਮੀਟਰ ਤੇ 800 ਮੀਟਰ ‘ਚ ਪੁਲਿਸ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰਕੇ 2 ਗੋਲਡ ਮੈਡਲ ਜਿੱਤੇ। ਵਿਦਿਆਰਥਣ ਬਲਜੋਤ ਕੌਰ ਨੇ ਅੰਡਰ-19 400 ਮੀਟਰ ਰੇਸ ‘ਚ ਪਹਿਲਾਂ ਸਥਾਨ, 200 ਮੀਟਰ ਰੇਸ ‘ਚ ਤੀਸਰਾ ਤੇ 100 ਮੀਟਰ ‘ਚ ਚੌਥਾ ਸਥਾਨ ਹਾਸਲ ਕੀਤਾ।
ਵਿਦਿਆਰਥਣ ਪਰਨੀਤ ਕੌਰ ਨੇ ਅੰਡਰ-19 ਰੇਸ 800 ਮੀਟਰ ‘ਚ ਚੌਥਾ ਸਥਾਨ ਹਾਸਲ ਕੀਤਾ। ਸਕੂਲ ਪਿੰ੍ਸੀਪਲ ਕਮਲਪ੍ਰਰੀਤ ਕੌਰ ਸੋਮਲ ਤੇ ਸਮੂਹ ਸਟਾਫ ਵੱਲੋਂ ਵਿਦਿਆਰਥਣ ਦਾ ਸਕੂਲ ਪਹੁੰਚਣ ‘ਤੇ ਸਵਾਗਤ ਕੀਤਾ ਗਿਆ। ਉਨ੍ਹਾਂ ਇਸ ਜਿੱਤ ਦਾ ਸਿਹਰਾ ਲੈਕਚਰਾਰ ਸਰੀਰਕ ਸਿੱਖਿਆ ਮਨਦੀਪ ਕੌਰ ਤੇ ਪੀਟੀਆਈ ਸੁਖਵੰਤ ਸੰਧੂ ਨੂੰ ਦਿੱਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।


