ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਮੈਗਾ ਅਥਲੈਟਿਕ ਮੀਟ 2023 ਕਰਵਾਈ ਗਈ। ਇਸ ਦੌਰਾਨ ਏਐੱਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕਲਾਲ ਮਾਜਰਾ ਦੇ ਬੀਬੀਏ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਆਪਣਾ ਤੇ ਆਪਣੇ ਕਾਲਜ ਦਾ ਨਾਂ ਰੋਸ਼ਨ ਕੀਤਾ।

ਕਾਲਜ ਦੀ ਵਿਦਿਆਰਥਣ ਰਮਨਦੀਪ ਕੌਰ ਲੰਬੀ ਛਾਲ (ਅੰਡਰ-25) ਮੁਕਾਬਲੇ ‘ਚ ਪਹਿਲੇ ਸਥਾਨ ‘ਤੇ ਰਹੀ ਤੇ ਕਿਰਨਦੀਪ ਕੌਰ ਲੰਬੀ ਛਾਲ (ਅੰਡਰ-19) ਮੁਕਾਬਲੇ ‘ਚ ਦੂਜੇ ਸਥਾਨ ‘ਤੇ ਰਹੀ। ਕਾਲਜ ਦੇ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਕਿਹਾ ਖੇਡਾਂ ਨੌਜਵਾਨਾਂ ਲਈ ਇਕ ਸ਼ਕਤੀਸ਼ਾਲੀ ਪੇ੍ਰਰਣਾ ਸਰੋਤ ਹਨ, ਸਰੀਰਕ ਸਿਹਤ, ਅਨੁਸ਼ਾਸਨ ਤੇ ਮਾਨਸਿਕ ਤੰਦਰੁਸਤੀ ਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਦੀਆਂ ਹਨ।

ਖੇਡਾਂ ‘ਚ ਲੋੜੀਂਦੀ ਵਚਨਬੱਧਤਾ ਨੌਜਵਾਨਾਂ ‘ਚ ਨੈਤਿਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ‘ਚ ਮਦਦ ਕਰਦੀ ਹੈ, ਉਨਾਂ੍ਹ ਖੰਨਾ ਪੁਲਿਸ ਵੱਲੋਂ ਕਰਵਾਈ ਗਈ ਅਥਲੈਟਿਕ ਮੀਟ ਮੁਕਾਬਲੇ ਕਰਵਾਉਣ ਲਈ ਧੰਨਵਾਦ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਸਕੱਤਰ ਸੰਜੀਵ ਕੁਮਾਰ ਸਾਹਨੇਵਾਲੀਆ ਤੇ ਹੋਰਨਾਂ ਮੈਬਰਾਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।